ਕੁਆਨਟਸ ਏਅਰਲਾਈਨ ਦੇ ਸੀ ਈ ਓ, ਏਲਨ ਜੋਇਸ ਨੇ ਕਿਹਾ ਹੈ ਕਿ ਕੋਵਿਡ ਹਾਲਾਤਾਂ ਉੱਤੇ ਕਾਬੂ ਦੇ ਚਲਦਿਆਂ ਉਨ੍ਹਾਂ ਦਾ ਆਸਟ੍ਰੇਲੀਆ ਅਤੇ ਭਾਰਤ ਦੇ ਹਵਾਬਾਜ਼ੀ ਸੈਕਟਰ ਨੂੰ ਵਧਾਉਣ ਦਾ ਇਰਾਦਾ ਹੈ ਕਿਓਂਕਿ ਇਹ ਇੱਕ ਬਹੁਤ ਵੱਡਾ ਸੰਭਾਵੀ ਬਾਜ਼ਾਰ ਹੈ।
ਏ ਬੀ ਐਸ ਦੇ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਵਿੱਤੀ ਸਾਲ 2019- 20 ਵਿੱਚ ਭਾਰਤ ਤੋਂ 600,000 ਤੋਂ ਵੀ ਜ਼ਿਆਦਾ ਯਾਤਰੀ ਆਸਟ੍ਰੇਲੀਆ ਪਹੁੰਚੇ ਸਨ ਜਿਨ੍ਹਾਂ ਵਿਚੋਂ ਤਕਰੀਬਨ 284,800 ਯਾਤਰੀ ਵਿਜ਼ਿਟਰ ਵੀਜ਼ਾ 'ਤੇ ਆਏ ਸੀ ਅਤੇ ਤਕਰੀਬਨ 347,300 ਯਾਤਰੀ ਆਸਟ੍ਰੇਲੀਅਨ ਨਾਗਰਿਕ ਸਨ।
ਸ੍ਰੀ ਜੋਇਸ ਦੇ ਬਿਆਨ 'ਤੇ ਟਿੱਪਣੀ ਕਰਦਿਆਂ ਭਾਰਤ ਦੇ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੇ ਇੱਕ ਬੁਲਾਰੇ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ ਕਿ ਸਿਰਫ਼ ਕੁਆਨਟਸ ਹੀ ਨਹੀਂ ਬਲਕਿ ਕਈ ਹੋਰ ਅੰਤਰਰਾਸ਼ਟਰੀ ਏਅਰਲਾਇੰਸ ਵੀ ਇਸ ਸੈਕਟਰ ਵਿੱਚ ਆਪਣੀਆਂ ਸੇਵਾਵਾਂ ਨੂੰ ਵਧਾਉਣ ਵਿੱਚ ਦਿਲਚਸਪੀ ਰੱਖਦੀਆਂ ਹਨ ਪਰ ਕੁਆਨਟਸ ਨੂੰ ਇਹ ਕਾਰੋਬਾਰ ਕਰਨ ਤੋਂ ਪਹਿਲਾਂ ਆਸਟ੍ਰੇਲੀਆ ਵਿੱਚ ਲੱਗੀਆਂ ਦੁਨੀਆਂ ਦੀਆਂ ਸਭ ਤੋਂ ਵੱਧ ਸਖ਼ਤ ਆਗਮਨ ਪਾਬੰਦੀਆਂ ਦਾ ਮੁਲਾਂਕਣ ਕਰਨਾ ਚਾਹੀਦਾ ਹੈ।
ਕੁਆਨਟਸ ਨੇ ਪਿਛਲੇ ਕਈ ਸਾਲਾਂ ਤੋਂ ਭਾਰਤ ਲਈ ਸਿੱਧੀਆਂ ਉਡਾਣਾਂ ਦਾ ਸੰਚਾਲਨ ਨਹੀਂ ਕੀਤਾ ਹੈ ਜਿਸਨੂੰ ਕਿ ਇਸ ਸੈਕਟਰ ਵਿੱਚ ਘੱਟ ਮੁਨਾਫਾ ਹੋਣ ਕਰਕੇ ਬੰਦ ਕਰ ਦਿੱਤਾ ਗਿਆ ਸੀ।
ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ