ਭਾਵੇਂ ਬੀਚ, ਨਦੀ, ਝੀਲ ਜਾਂ ਤੁਹਾਡੇ ਸਥਾਨਕ ਪੂਲ ਹੀ ਕਿਉਂ ਨਾ ਹੋਣ, ਪਾਣੀ ਦੇ ਨੇੜੇ ਰਹਿਣਾ ਅਤੇ ਖੇਡਣਾਂ, ਆਸਟ੍ਰੇਲੀਅਨ ਸੱਭਿਆਚਾਰ ਦਾ ਇੱਕ ਅਨਿੱਖੜਵਾਂ ਅੰਗ ਹੈ।
ਅਫ਼ਸੋਸ ਦੀ ਗੱਲ ਹੈ ਕਿ ਹਰ ਸਾਲ ਸੈਂਕੜੇ ਬੱਚੇ ਪਾਣੀ ਵਿੱਚ ਡੁੱਬ ਜਾਂਦੇ ਹਨ।
ਸ਼ਾਲ 2022 ਦੌਰਾਨ ਡੁੱਬਣ ਦੀਆਂ ਘਟਨਾਵਾਂ ਅਤੇ ਹਸਪਤਾਲਾਂ ਵਿੱਚ ਦਾਖਲ ਕੀਤੇ ਗਏ ਬੱਚਿਆਂ ਵਿੱਚ ਚਿੰਤਾਜਨਕ ਵਾਧਾ ਦੇਖਿਆ ਗਿਆ ਸੀ।
ਇਸ ਕਾਰਨ ਸਿਡਨੀ ਚਿਲਡਰਨ ਹਸਪਤਾਲ ਨੈਟਵਰਕ ਅਤੇ ਨਿਊ ਸਾਊਥ ਵੇਲਜ਼ ਐਂਬੂਲੈਂਸ ਦੇ ਮਾਹਰਾਂ ਨੇ ਇੱਕ ਨਵੀਂ ਚਿਤਾਵਨੀ ਜਾਰੀ ਕੀਤੀ।
ਪੱਛਮੀ ਸਿਡਨੀ ਦੇ ਵੈਸਟਮੀਡ ਵਿਖੇ ਚਿਲਡਰਨ ਹਸਪਤਾਲ ਦੇ ਟਰੋਮਾ ਸਰਜਨ, ਡਾਕਟਰ ਐਸ.ਵੀ. ਸੌਂਦੱਪਨ ਦਾ ਕਹਿਣਾ ਹੈ, ਕਿ ਖਾਸ ਕਰਕੇ ਗਰਮੀਆਂ ਦੇ ਮੌਸਮ ਦੌਰਾਨ ਮਾਪਿਆਂ ਨੂੰ ਖਤਰਿਆਂ ਤੋਂ ਜਾਣੂ ਹੋਣ ਦੀ ਜਿਆਦਾ ਲੋੜ ਹੈ।
ਆਸਟ੍ਰੇਲੀਆ ਵਿੱਚ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਮੌਤ ਦਾ ਸਭ ਤੋਂ ਵੱਡਾ ਕਾਰਨ ਡੁੱਬਣਾ ਹੈ।
ਡਾ: ਸੌਂਦੱਪਨ ਦਾ ਕਹਿਣਾ ਹੈ ਕਿ ਡੁਬਣ ਦੀਆਂ ਘਟਨਾਵਾਂ ਤੋਂ ਬਾਅਦ ਛੋਟੇ ਬੱਚਿਆਂ ਦੀ ਸਿਹਤ 'ਤੇ ਮਾੜਾ ਅਸਰ ਪੈ ਸਕਦਾ ਹੈ।