ਅਰਥ ਭਰਪੂਰ ਅਤੇ ਮਿਆਰੀ ਗੀਤਾਂ ਦਾ ਸ਼ਾਹਸਵਾਰ ਗਾਇਕ ਰਣਜੀਤ ਬਾਵਾ

Ranjeet Bawa

ਪੰਜਾਬੀ ਗਾਇਕ ਰਣਜੀਤ ਬਾਵਾ ਐਸ ਬੀ ਐਸ ਸਟੂਡੀਓ ਦੇ ਮੈਲਬੌਰਨ ਵੇਹੜੇ Credit: Paras Nagpal/SBS Punjabi

ਪੰਜਾਬੀ ਗਾਇਕ ਰਣਜੀਤ ਬਾਵਾ ਨੇ ਆਪਣੇ ਮੈਲਬੌਰਨ ਦੌਰੇ ਦੌਰਾਨ ਐਸ ਬੀ ਐਸ ਪੰਜਾਬੀ ਦੇ ਮਾਧਿਅਮ ਰਾਹੀਂ ਆਪਣੇ ਸੁਨਣ ਅਤੇ ਚਾਹੁਣ ਵਾਲਿਆਂ ਦੇ ਰੂਬਰੂ ਹੁੰਦਿਆਂ ਜਿਥੇ ਅਰਥ-ਭਰਪੂਰ ਅਤੇ ਮਿਆਰੀ ਗਾਇਕੀ ਲਈ ਸਦਾ ਯਤਨਸ਼ੀਲ ਰਹਿਣ ਦੀ ਗੱਲ ਆਖੀ ਓਥੇ ਹੀ ਕਲਾਕਾਰਾਂ ਦੀ ਆਪਣੇ ਸਰੋਤਿਆਂ ਪ੍ਰਤੀ ਜਿੰਮੇਵਾਰੀ ਅਤੇ ਗਾਇਕੀ ਰਾਹੀਂ ਇੱਕ ਚੰਗੀ ਸੇਧ ਦੇਣ ਦੇ ਆਪਣੇ ਅਹਿਸਾਸ ਨੂੰ ਵੀ ਸਾਂਝਾ ਕੀਤਾ।


ਰਣਜੀਤ ਬਾਵਾ ਪੰਜਾਬੀ ਗਾਇਕੀ ਤੇ ਗੀਤਕਾਰੀ ਦਾ ਇੱਕ ਜਾਣਿਆ ਪਛਾਣਿਆ ਨਾਂ ਹੈ।

ਆਪਣੀ ਨਿਰੰਤਰ ਮਿਹਨਤ ਅਤੇ ਸੁਚੱਜੀ ਗਾਇਕੀ ਦੇ ਸਦਕਾ ਜਿੱਥੇ ਉਸ ਨੇ ਆਪਣੇ ਸਰੋਤਿਆਂ ਵਿੱਚ ਇੱਕ ਨਿਰਾਲੀ ਛਾਪ ਛੱਡਣ ਵਿੱਚ ਸਫ਼ਲਤਾ ਹਾਸਲ ਕੀਤੀ ਹੈ ਉੱਥੇ ਹੀ ਆਪਣੀ ਅਦਾਕਾਰੀ ਨਾਲ ਪੰਜਾਬੀ ਫ਼ਿਲਮ ਜਗਤ ਵਿੱਚ ਵੀ ਚੰਗਾ ਨਾਮ ਕਮਾਇਆ ਹੈ।
Ranjit Bawa
ਪੰਜਾਬੀ ਗਾਇਕ ਰਣਜੀਤ ਬਾਵਾ, ਐਸ ਬੀ ਐਸ ਸਟੂਡੀਓ, ਮੈਲਬੌਰਨ ਵਿੱਚ ਇੰਟਰਵਿਊ ਦੌਰਾਨ Credit: Paras Nagpal/SBS Punjabi
ਆਪਣੇ ਮੈਲਬੌਰਨ ਦੌਰੇ ਦੌਰਾਨ ਰਣਜੀਤ ਬਾਵਾ ਨੇ ਐਸ ਬੀ ਐਸ ਪੰਜਾਬੀ ਨਾਲ ਗੱਲ ਕਰਦਿਆਂ ਆਪਣੇ ਚਾਹੁਣ ਵਾਲਿਆਂ ਪ੍ਰਤੀ ਆਪਣੀ ਬਣਦੀ ਜਿੰਮੇਵਾਰੀ ਨਿਭਾਉਣ ਦੀ ਗੱਲ ਆਖੀ ਅਤੇ ਆਪਣੇ ਸਰੋਤਿਆਂ ਨੂੰ ਧੰਨਵਾਦ ਆਖਿਆ ਹੈ।

ਇਸ ਬਾਰੇ ਹੋਰ ਜਾਣਕਾਰੀ ਉਸ ਨਾਲ ਰਿਕਾਰਡ ਕੀਤੀ ਇਸ ਇੰਟਰਵਿਊ ਵਿੱਚ ਸੁਣੀ ਜਾ ਸਕਦੀ ਹੈ....

Share