ਭਾਰਤੀ ਬਾਸਕਟਬਾਲ ਖੇਡ ਅੰਬਰ ਦਾ ਚਮਕਦਾ ਸਿਤਾਰਾ ਸੱਜਣ ਸਿੰਘ ਚੀਮਾ

SAJJAN SINGH CHEEMA

Former Indian Basketball Player Sajjan Singh Cheema in SBS Studio.

1980 ਦੇ ਦਹਾਕੇ ਦੀ ਭਾਰਤੀ ਬਾਸਕਟਬਾਲ ਖੇਡ ਅੰਬਰ ਦਾ ਸਿਤਾਰਾ, ਸੱਜਣ ਸਿੰਘ ਚੀਮਾ ਅੱਜ ਵੀ ਆਪਣੀ ਰੌਸ਼ਨੀ ਸਦਕਾ ਅਨੇਕਾਂ ਉਭਰ ਰਹੇ ਖਿਡਾਰੀਆਂ ਦਾ ਰਾਹ ਰੁਸ਼ਨਾ ਰਹੇ ਹਨ। ਆਸਟ੍ਰੇਲੀਆ ਦੌਰੇ ’ਤੇ ਆਏ ਸੱਜਣ ਸਿੰਘ ਚੀਮਾ ਨੇ ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਕਰਦਿਆਂ ਆਪਣੇ ਖੇਡ ਤਜ਼ਰਬੇ ਸਾਂਝੇ ਕਰਨ ਦੇ ਨਾਲ-ਨਾਲ ਬਾਸਕਟਬਾਲ ਖੇਡ ਲਈ ਉਨ੍ਹਾਂ ਵਲੋਂ ਪਾਏ ਜਾ ਰਹੇ ਯਤਨਾਂ ਬਾਰੇ ਵੀ ਚਾਨਣਾ ਪਾਇਆ ।


ਪੰਜਾਬ ਦੇ ਜਿਲ੍ਹਾ ਕਪੂਰਥਲਾ ਦੇ ਹਲਕਾ ਸੁਲਤਾਨਪੁਰ ਲੋਧੀ ਅਧੀਨ ਪੈਂਦੇ ਪਿੰਡ ਦਬੂਲੀਆਂ ਦੇ ਜੰਮ-ਪਲ ਸੱਜਣ ਸਿੰਘ ਚੀਮਾ ਦੇ ਪਰਿਵਾਰ ਵਿੱਚੋਂ 5 ਭਰਾ ਨੈਸ਼ਨਲ ਬਾਸਕਟਬਾਲ ਟੀਮ ਦਾ ਹਿੱਸਾ ਰਹਿ ਚੁੱਕੇ ਹਨ।
SAJJAN CHEEMA ARJUNA AWARD.png
1999 ਵਿੱਚ ਉਸ ਵੇਲੇ ਦੇ ਭਾਰਤੀ ਰਾਸ਼ਟਰਪਤੀ ਕੇ.ਆਰ. ਨਾਰਾਇਣਨ ਤੋਂ ਅਰਜੁਨਾ ਐਵਾਰਡ ਹਾਸਿਲ ਕਰਦੇ ਹੋਏ ਸੱਜਣ ਸਿੰਘ ਚੀਮਾ।
1982 ਏਸ਼ੀਅਨ ਗੇਮਜ਼ ਵਿੱਚ ਭਾਰਤ ਦੀ ਨੁਮਾਇੰਦਗੀ ਕਰਨ ਤੋਂ ਇਲਾਵਾ 1981, 1983 ਅਤੇ 1985 ਵਿੱਚ ਹੋਈ ਏਸ਼ੀਅਨ ਬਾਸਕਟਬਾਲ ਚੈਂਪੀਅਨਸ਼ਿਪ ਵਰਗੇ ਅੰਤਰਰਾਸ਼ਟਰੀ ਪੱਧਰ ਦੇ ਅਨੇਕਾਂ ਮੈਚ ਖੇਡ ਚੁੱਕੇ ਸੱਜਣ ਸਿੰਘ ਚੀਮਾ ਨੂੰ ਪੰਜਾਬ ਸਰਕਾਰ ਵਲੋਂ 1983 ਵਿੱਚ ਮਹਾਰਾਜ ਰਣਜੀਤ ਸਿੰਘ ਐਵਾਰਡ ਅਤੇ ਭਾਰਤ ਸਰਕਾਰ ਵਲੋਂ 1999 ਵਿੱਚ ਅਰਜੁਨਾ ਐਵਾਰਡ ਨਾਲ ਨਿਵਾਜਿਆ ਜਾ ਚੁੱਕਾ ਹੈ।
SAJJAN CHEMA PLAYING 2.png
ਸੱਜਣ ਸਿੰਘ ਚੀਮਾ (5 ਨੰਬਰ ਜਰਸੀ ਵਿੱਚ) ਦੀ ਇੱਕ ਅੰਤਰਰਾਸ਼ਟਰੀ ਮੈਚ ਦੌਰਾਨ ਫਾਈਲ ਫੋਟੋ।
ਇੱਥੇ ਹੀ ਬੱਸ ਨਹੀਂ ਖੇਡ ਸਦਕਾ ਹੀ ਉਨ੍ਹਾਂ ਪੰਜਾਬ ਪੁਲਿਸ ਵਿੱਚ ਸੇਵਾਵਾਂ ਨਿਭਾਈਆਂ ਅਤੇ ਐਸਐਸਪੀ ਵਜੋਂ ਸੇਵਾ ਮੁਕਤ ਹੋਏ।

ਸੱਜਣ ਸਿੰਘ ਚੀਮਾ ਨੇ ਦੱਸਿਆ ਕਿ ਉਨ੍ਹਾਂ ਵਲੋਂ ਆਪਣੇ ਪਿੰਡ ਵਿੱਚ ਬਾਸਕਟਬਾਲ ਦੀ ਅਕੈਡਮੀ ਚਲਾਈ ਜਾ ਰਹੀ ਹੈ, ਜਿੱਥੇ ਉਭਰ ਰਹੇ ਖਿਡਾਰੀਆਂ ਨੂੰ ਮੁਫਤ ਸਿਖਲਾਈ ਦਿੱਤੀ ਜਾਂਦੀ ਹੈ।

ਹੋਰ ਵੇਰਵੇ ਲਈ ਸੁਣੋ ਇਹ ਇੰਟਰਵਿਊ

ਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਰਾਮ ਐਸਬੀਐਸ ਸਾਊਥ ਏਸ਼ੀਅਨ 'ਤੇ ਸੁਣੋ।
ਸਾਨੂੰ ਤੇ ਉੱਤੇ ਵੀ ਫਾਲੋ ਕਰੋ।


Share