ਐਸ ਬੀ ਐਸ ਨੂੰ ਇੱਕ ਬਹੁ-ਸਭਿਅਕ ਪ੍ਰਸਾਰਕ ਵਜੋਂ ਸਿਰਫ ਅੱਠ ਭਾਸ਼ਾਈ ਪਰੋਗਰਾਮਾਂ ਦੇ ਨਾਲ 1975 ਵਿੱਚ ਸ਼ੁਰੂ ਕੀਤਾ ਗਿਆ ਸੀ।
ਐਸ ਬੀ ਐਸ ਦੇ ਆਡਿਓ ਐਂਡ ਲੈਂਗੂਏਜ ਕਾਂਟੈਂਟ ਦੇ ਡਾਇਰੈਕਟਰ ਡੇਵਿਡ ਹੂਆ ਕਹਿੰਦੇ ਹਨ ਕਿ ਇਸ ਨਿਵੇਕਲੇ ਯਤਨ ਦੇ ਨਾਲ ਹੀ ਸੜਕਾਂ ਉੱਤੇ ਜਸ਼ਨ ਸ਼ੁਰੂ ਹੋ ਗਏ ਸਨ।
46 ਸਾਲਾਂ ਦੇ ਸਫਰ ਤੋਂ ਬਾਅਦ ਇਸ ਸਮੇਂ ਐਸ ਬੀ ਐਸ ਦਾ ਪਸਾਰ 60 ਭਾਸ਼ਾਵਾਂ ਤੋਂ ਵੀ ਉੱਪਰ ਹੈ, ਜੋ ਕਿ ਵਿਭਿੰਨ ਪਲੇਟਫਾਰਮਾਂ ਉੱਤੇ ਨਸ਼ਰ ਕੀਤੀਆਂ ਜਾਂਦੀਆਂ ਹਨ।
ਇਸਦਾ ‘ਬਹੁ-ਸਭਿਅਕ ਅਤੇ ਬਹੁ-ਭਾਸ਼ਾਈ ਆਸਟ੍ਰੇਲੀਅਨ ਲੋਕਾਂ ਨੂੰ ਸੇਵਾਵਾਂ’ ਦੇਣ ਵਾਲਾ ਮੁੱਖ ਮੰਤਵ ਪਹਿਲਾਂ ਦੀ ਤਰਾਂਹ ਬਰਕਰਾਰ ਹੈ।
ਇਸ ਕਾਰਜ ਨੂੰ ਹੋਰ ਵੀ ਵਧੀਆ ਢੰਗ ਨਾਲ਼ ਕਰਨ ਲਈ ਐਸ ਬੀ ਐਸ ਆਪਣੇ ਭਾਸ਼ਾਈ ਪਰੋਗਰਾਮਾਂ ਦੀ ਹਰ ਪੰਜਾਂ ਸਾਲਾਂ ਬਾਅਦ ਸਮੀਖਿਆ ਕਰਦਾ ਹੈ।
ਇਸ ਵਾਸਤੇ ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕਸ ਦੇ ਆਂਕੜਿਆਂ ਨੂੰ ਮੁੱਖ ਧੁਰਾ ਬਣਾਇਆ ਜਾਂਦਾ ਹੈ।
ਡੇਵਿਡ ਹੂਆ ਕਹਿੰਦੇ ਹਨ ਕਿ ਇਸ ਸਾਲ ਹੋਈ ਮਰਦਮਸ਼ੁਮਾਰੀ ਦੇ ਨਤੀਜੇ ਅਗਲੇ ਸਾਲ ਜੂਨ ਤੱਕ ਮਿਲਣ ਦੀ ਉਮੀਦ ਹੈ।
ਐਸ ਬੀ ਐਸ ਦੇ ਭਾਸ਼ਾਈ ਪਰੋਗਰਾਮਾਂ ਦੀ ਸਮੀਖਿਆ ਵਾਸਤੇ ਕਿਹੜੇ ਮਾਪਦੰਡ ਵਰਤੇ ਜਾਣੇ ਚਾਹੀਦੇ ਹਨ, ਇਸ ਵਾਸਤੇ ਐੱਸ ਬੀ ਐੱਸ ਨੇ ਇੱਕ ਜਨਤਕ ਸਲਾਹ ਮਸ਼ਵਰੇ ਦੀ ਸ਼ੁਰੂਆਤ ਕੀਤੀ ਹੈ ਜੋ ਛੇ ਹਫਤਿਆਂ ਤੱਕ ਚੱਲੇਗੀ।
ਫੈਡਰੇਸ਼ਨ ਆਫ ਐਥਨਿਕ ਕਮਿਊਨਿਟੀਜ਼ ਕਾਂਊਂਸਲਸ ਆਫ ਆਸਟ੍ਰੇਲੀਆ ਦੇ ਚੀਫ ਐਗਜ਼ੈਕਟਿਵ ਮੁਹੰਮਦ ਅੱਲ-ਖਫਾਜੀ ਕਹਿੰਦੇ ਹਨ ਕਿ ਨਵੇਂ ਅਤੇ ਉੱਭਰ ਰਹੇ ਭਾਈਚਾਰਿਆਂ ਦੀਆਂ ਜਰੂਰਤਾਂ ਨੂੰ ਧਿਆਨ ਵਿੱਚ ਰੱਖਣਾ ਬਹੁਤ ਹੀ ਲਾਹੇਵੰਦ ਰਹੇਗਾ।
ਸ਼੍ਰੀ ਹੂਆ ਵੀ ਮੰਨਦੇ ਹਨ ਕਿ ਕਿਸੇ ਭਾਈਚਾਰੇ ਦਾ ਵੱਧ ਗਿਣਤੀ ਵਿੱਚ ਹੋਣਾ ਹੀ ਕਾਫੀ ਨਹੀਂ ਹੁੰਦਾ।
ਸਾਲ 2018 ਵਿੱਚ ਕੀਤੀ ਸਮੀਖਿਆ ਤੋਂ ਬਾਅਦ ‘ਹਾਕਾ ਚਿੰਨ’ ਭਾਸ਼ਾ ਜਿਸ ਨੂੰ ਪੱਛਮੀ ਮਿਆਂਨਾਮਾਰ ਦੇ ਚਿਨ ਰਾਜ ਵਿੱਚ ਹੀ ਜਿਆਦਾ ਬੋਲਿਆ ਜਾਂਦਾ ਹੈ, ਨੂੰ ਹੋਰਨਾਂ 7 ਭਾਸ਼ਾਵਾਂ ਦੇ ਨਾਲ ਪਰੋਗਰਾਮਾਂ ਵਿੱਚ ਸ਼ਾਮਲ ਕੀਤਾ ਗਿਆ ਸੀ।
ਇਸ ਤੋਂ ਅਲਾਵਾ, ਮੰਗੋਲੀਅਨ, ਕਿਰੁੰਦੀ, ਤਿਬਤੀ, ਕੈਰੇਨ, ਰੋਹਿੰਗੀਆ ਅਤੇ ਤੇਲੁਗੂ ਨੂੰ ਵੀ ਪਰੋਗਰਾਮਾਂ ਦਾ ਹਿੱਸਾ ਬਣਾਇਆ ਗਿਆ ਸੀ।
ਡਾਵਿਡੇ ਸਕੀਆ-ਪਾਪੀਤਰਾ, ਜੋ ਕਿ ਐਸ ਬੀ ਐਸ ਲੈਂਗੂਏਜ ਕਾਂਟੈਂਟ ਦੇ ਮੁਖੀ ਹਨ, ਦਾ ਕਹਿਣਾ ਹੈ ਕਿ ਇਹ ਇੱਕ ਹਮੇਸ਼ਾਂ ਜਾਰੀ ਰਹਿਣ ਵਾਲੀ ਪ੍ਰਕਿਰਿਆ ਹੈ।
ਇਸ ਦੌਰਾਨ ਕੋਵਿਡ-19 ਮਹਾਂਮਾਰੀ ਕੁਝ ਦੂਜੇ ਮਾਪਦੰਡਾਂ ਵਾਂਗ ਇੱਥੇ ਵੀ ਆਪਣੀ ਭੂਮਿਕਾ ਨਿਭਾਏਗੀ।
ਸਰਹੱਦਾਂ ਬੰਦ ਹੋਣ ਕਾਰਨ ਪ੍ਰਭਾਵਤ ਹੋਈ ਪ੍ਰਵਾਸ ਜਨਗਨਣਾ ਦੇ ਨਤੀਜਿਆਂ ਨੂੰ ਪ੍ਰਭਾਵਤ ਕਰੇਗੀ ਅਤੇ ਇਸ ਦੇ ਚਲਦਿਆਂ ਐਸ ਬੀ ਐਸ ਵਲੋਂ ਕੀਤੀ ਜਾਣ ਵਾਲੀ ਇਹ ਭਾਸ਼ਾਈ ਸਮੀਖਿਆ ਪਹਿਲਾਂ ਨਾਲੋਂ ਚੁਣੌਤੀ ਭਰੀ ਹੋਣ ਦੀ ਸੰਭਾਵਨਾ ਹੈ।
ਇਹ ਸਮੀਖਿਆ 5 ਅਕਤੂਬਰ ਤੋਂ ਸ਼ੁਰੂ ਹੋ ਕੇ 12 ਨਵੰਬਰ ਤੱਕ ਚੱਲੇਗੀ।
ਆਪਣੇ ਵਿਚਾਰ ਦਰਜ ਕਰਨ ਲਈ sbs.com.au/consultation ਉੱਤੇ ਜਾਓ।
ਐਸ ਬੀ ਐਸ ਆਸਟ੍ਰੇਲੀਆ ਭਰ ਵਿਚਲੇ ਵਿਆਪਕ ਭਾਈਚਾਰੇ ਨੂੰ ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀ ਉੱਤੇ ਉਪਲਬਧ ਹੈ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ