ਅਲੱਗ ਅਲੱਗ ਸੇਵਾ ਪ੍ਰਦਾਨ ਕਰਨ ਵਾਲਿਆਂ ਦੇ ਬਿਜਲੀ ਦੇ ਬਿੱਲ ਥੋੜਾ ਬਹੁਤ ਅਲੱਗ ਹੋ ਸਕਦੇ ਹਨ। ਪਰ ਉਹਨਾਂ ਸਾਰਿਆਂ ਵਿੱਚ ਲੋੜੀਂਦੀ ਤੇ ਮੁਢਲੀ ਜਾਣਕਾਰੀ ਦਾ ਹੋਣਾ ਜਰੂਰੀ ਹੁੰਦਾ ਹੈ।
ਇਹ ਜਾਨਣਾ ਬਹੁਤ ਜਰੂਰੀ ਹੁੰਦਾ ਹੈ ਕਿ ਤੁਸੀਂ ਕਿੰਨਾ ਭੁਗਤਾਨ ਕਰਨਾ ਹੈ ਅਤੇ ਕਦੋਂ ਕਰਨਾਂ ਹੈ।
ਬਿਲ ਦੇ ਵਿੱਚ ਤੁਹਾਡੇ ਬਿਲਿੰਗ ਸਾਈਕਲ ਦੀ ਪਹਿਲੀ ਤਰੀਕ ਅਤੇ ਆਖਰੀ ਤਰੀਕ ਵੀ ਜਰੂਰ ਦਰਸ਼ਾਈ ਹੋਣੀ ਚਾਹੀਦੀ ਹੈ। ਇਸ ਤੋਂ ਅਲਾਵਾ ਤੁਸੀਂ ਕਿੰਨੀ ਖਪਤ ਕੀਤੀ ਹੈ, ਤੁਹਾਨੂੰ ਕਿਸ ਰੇਟ ਤੇ ਬਿਜਲੀ ਵੇਚੀ ਜਾ ਰਹੀ ਹੈ, ਕੀ ਤੁਹਾਨੂੰ ਕੋਈ ਵਾਧੂ ਦਾ ਭੁਗਤਾਨ ਵੀ ਕਰਨਾਂ ਹੈ ਅਤੇ ਤੁਹਾਡੇ ਬਿਜਲੀ ਪ੍ਰਦਾਨ ਕਰਨ ਵਾਲੇ ਨੂੰ ਕਿਸ ਤਰਾਂ ਨਾਲ ਸੰਪਰਕ ਕਰਨਾ ਹੈ, ਆਦਿ ਸਾਫ ਸਾਫ ਦਰਸ਼ਾਇਆ ਹੋਣਾ ਚਾਹੀਦਾ ਹੈ।
ਤੁਹਾਡੇ ਬਿਲ ਵਿੱਚ ਕੀਮਤਾਂ ਵਿੱਚ ਹੋਣ ਵਾਲੇ ਹਰ ਬਦਲਾਅ ਬਾਰੇ ਵੀ ਦਰਸ਼ਾਇਆ ਹੋਣਾ ਜਰੂਰੀ ਹੁੰਦਾ ਹੈ। ਇਸ ਲਈ ਆਪਣੇ ਬਿਲ ਨੂੰ ਚੰਗੀ ਤਰਾਂ ਨਾਲ ਜਰੂਰ ਜਾਂਚੋ। ਬਿਜਲੀ ਦੇ ਬਿਲ ਦੇ ਕੁੱਝ ਕੂ ਨਮੂਨੇ ਤੁਸੀਂ ਇੱਥੇ ਦੇਖ ਸਕਦੇ ਹੋ।
ਤੁਹਾਨੂੰ ਬਿਜਲੀ ਦਾ ਬਿਲ ਹਰ ਮਹੀਨੇ ਜਾਂ ਹਰ ਤਿਮਾਹੀ ਨੂੰ ਮਿਲਣਾ ਚਾਹੀਦਾ ਹੈ। ਅਤੇ ਬਿਲ ਜਾਰੀ ਕੀਤੇ ਜਾਣ ਤੋਂ ਬਾਅਦ ਤੁਹਾਨੂੰ ਘੱਟੋ ਘੱਟ ਤੇਰਾਂ ਦਿੰਨਾਂ ਦਾ ਸਮਾਂ ਇਸ ਦੇ ਭੁਗਤਾਨ ਵਾਸਤੇ ਜਰੂਰ ਦਿੱਤਾ ਹੋਣਾ ਚਾਹੀਦਾ ਹੈ। ਕਈ ਸੇਵਾ ਪ੍ਰਦਾਨ ਕਰ ਵਾਲੇ ਸਮੇਂ ਸਿਰ ਕੀਤੇ ਜਾਣ ਵਾਲੇ ਭੁਗਤਾਨ ਵਾਸਤੇ ਕੁੱਝ ਛੋਟਾਂ ਵੀ ਦਿੰਦੇ ਹਨ। ਇਹਨਾਂ ਛੋਟਾਂ ਨੂੰ ਪ੍ਰਾਪਤ ਕਰਨ ਲਈ ਜਰੂਰੀ ਹੈ ਕਿ ਤੁਸੀਂ ਆਖਰੀ ਤਰੀਕ ਤੋਂ ਪਹਿਲਾਂ ਹੀ ਭੁਗਤਾਨ ਜਰੂਰ ਕਰੋ।
ਆਪਣੇ ਬਿਲ ਦਾ ਭੁਗਤਾਨ ਕਿਸ ਤਰਾਂ ਕਰ ਸਕਦਾ ਹਾਂ?
- ਤੁਸੀਂ ਬਿਲ ਦਾ ਭੁਗਤਾਨ ਕਰੈਡਿਟ, ਡੈਬਿਟ ਕਾਰਡ, ਫੋਨ ਦੁਆਰਾ ਜਾਂ ਆਨ-ਲਾਈਨ ਕਰ ਸਕਦੇ ਹੋ।
- ਤੁਸੀਂ ਕਿਸੇ ਆਸਟ੍ਰੇਲੀਆ ਪੋਸਟ ਆਫਿਸ ਵਿੱਚ ਖੁਦ ਜਾ ਕਿ ਵੀ ਭੁਗਤਾਨ ਕਰ ਸਕਦੇ ਹੋ। ਇਸ ਤੋਂ ਅਲਾਵਾ ਤੁਸੀਂ ਸੇਵਾ ਪ੍ਰਦਾਨ ਕਰਨ ਵਾਲੇ ਵਲੋਂ ਜਾਰੀ ਕੀਤਾ ਗਿਆ ਇੱਕ ਪੇਅਮੈਂਟ ਕਾਰਡ ਵੀ ਵਰਤ ਸਕਦੇ ਹੋ, ਅਤੇ ਛੋਟੀਆਂ ਛੋਟੀਆਂ ਕਿਸ਼ਤਾਂ ਵਿੱਚ ਵੀ ਇਸ ਦਾ ਭੁਗਤਾਨ ਕਰ ਸਕਦੇ ਹੋ।
- ਤੁਸੀਂ ਆਪਣੇ ਸੇਵਾ ਪ੍ਰਦਾਨ ਕਰਨ ਵਾਲੇ ਨੂੰ ਛੋਟੀਆਂ ਕਿਸ਼ਤਾਂ ਵਿੱਚ ਭੁਗਤਾਨ ਕਰਨ ਵਾਸਤੇ ਵੀ ਬੇਨਤੀ ਕਰ ਸਕਦੇ ਹੋ।
- ਜੇ ਕਰ ਤੁਹਾਨੂੰ ਸੈਂਟਰਲਿੰਕ ਤੋਂ ਕੋਈ ਮਦਦ ਮਿਲਦੀ ਹੈ ਤਾਂ ਤੁਸੀਂ ਉਹਨਾਂ ਦੁਆਰਾ ਦਿੱਤੀ ਜਾਣ ਵਾਲੀ ਸੇਵਾ ‘ਸੈਂਟਰਪੇਅ’ ਦਾ ਇਸਤੇਮਾਲ ਵੀ ਕਰ ਸਕਦੇ ਹੋ ਜਿਸ ਨਾਲ ਤੁਹਾਨੂੰ ਸੈਂਟਰਲਿੰਕ ਤੋਂ ਮਿਲਣ ਵਾਲੀ ਮਦਦ ਵਿਚੋਂ ਇਸ ਦਾ ਭੁਗਤਾਨ ਆਪਣੇ ਆਪ ਹੀ ਹੋ ਜਾਵੇਗਾ।
ਜੇਕਰ ਕਿਸੇ ਕਾਰਨ ਮੈ ਆਪਣੇ ਬਿਲ ਦਾ ਭੁਗਤਾਨ ਸਮੇਂ ਸਿਰ ਨਾ ਕਰ ਸਕਾਂ?
ਅਗਰ ਤੁਸੀਂ ਕਿਸੇ ਕਾਰਨ ਆਪਣੇ ਬਿਲ ਦਾ ਭੁਗਤਾਨ ਸਮੇਂ ਸਿਰ ਕਰਨ ਦੇ ਵਿੱਚ ਅਸਮਰਥ ਹੋਵੋ ਤਾਂ ਤੁਹਾਡੇ ਕੋਲ ਇਸ ਦੇ ਵਿਕਲਪ ਵਿੱਚ ਕਾਫੀ ਸਾਰੀਆਂ ਆਪਸ਼ਨਸ ਹਨ। ਪਰ ਇਸ ਵਾਸਤੇ ਤੁਹਾਨੂੰ ਆਪਣੇ ਸੇਵਾ ਪ੍ਰਦਾਨ ਕਰਨ ਵਾਲੇ ਨਾਲ ਤੁਰੰਤ ਹੀ ਸੰਪਰਕ ਜਰੂਰ ਕਰਨਾ ਹੋਵੇਗਾ।
ਜਦੋਂ ਤੁਸੀਂ ਆਪਣੇ ਸੇਵਾ ਪ੍ਰਦਾਨ ਕਰਨ ਵਾਲੇ ਨੂੰ ਜਾਂ ਰਾਜ ਦੇ ਉਮਬੁਡਸਮਨ ਦਫਤਰ ਨੂੰ ਫੋਨ ਕਰਦੇ ਹੋ ਤਾਂ ਤੁਸੀਂ ਉੱਥੇ ਉਪਲਬਧ ਮੁਫਤ ਦੁਭਾਸ਼ੀਏ ਵਾਲੀ ਸੇਵਾ ਨੂੰ ਪ੍ਰਾਪਤ ਕਰ ਸਕਦੇ ਹੋ। ਇਸ ਤੋਂ ਪਹਿਲਾਂ ਟਰਾਂਸਲੇਟਿੰਗ ਅਤੇ ਇੰਟਰਪਰੇਟਿੰਗ ਸਰਵਿਸ ਨੂੰ 13 14 50 ਉੱਤੇ ਫੋਨ ਕਰੋ।
ਆਸਟ੍ਰੇਲੀਆ ਦੇ ਸੂਬਿਆਂ ਵਿੱਚ ਬਿਜਲੀ ਲਈ ਗਠਿਤ ਕੀਤੇ ਗਏ ਉਮਬਡਸਮਨ ਦੇ ਦਫਤਰਾਂ ਦੇ ਲਿੰਕ ਹੇਠ ਅਨੁਸਾਰ ਹਨ:
, , , , , , and .
ਆਪਣੀ ਬਿਜਲੀ ਦੀ ਖਪਤ ਨੂੰ ਨਿਯੰਤਰਤ ਕਰੋ
ਅਗਰ ਤੁਸੀਂ ਚਾਹੁੰਦੇ ਹੋ ਕਿ ਤੁਹਾਨੂੰ ਅਚਾਨਕ ਵੱਡੇ ਬਿਲਾਂ ਵਾਲਾ ਝਟਕਾ ਨਾ ਲੱਗੇ ਤਾਂ ਚੰਗਾ ਹੋਵੇਗਾ ਕਿ ਤੁਸੀਂ ਆਪਣੀ ਖਪਤ ਉੱਤੇ ਨਜ਼ਰ ਰੱਖੋ। ਕਈ ਸੇਵਾ ਪ੍ਰਦਾਨ ਕਰਨ ਵਾਲਿਆਂ ਕੋਲ ਆਨਲਾਈਨ ਟੂਲਸ ਅਤੇ ਅਜਿਹੀਆਂ ਐਪਸ ਹਨ ਜਿਨਾਂ ਦੁਆਰਾ ਤੁਸੀਂ ਆਪਣੀ ਰੋਜਾਨਾਂ ਹੋਣ ਵਾਲੀ ਖਪਤ ਉੱਤੇ ਨਜ਼ਰ ਰਖ ਸਕਦੇ ਹੋ।
ਊਰਜਾ ਬਚਾਉਣ ਲਈ ਕੁੱਝ ਨੁਕਤੇ
ਬਿਜਲੀ ਦੇ ਬਿਲ ਬਾਰੇ, ਬਿਜਲੀ ਸੇਵਾ ਪ੍ਰਦਾਨ ਕਰਨ ਵਾਲਿਆਂ ਬਾਰੇ ਅਤੇ ਊਰਜਾ ਬਚਾਉਣ ਦੇ ਕੁੱਝ ਨੁਕਤੇ ਜਾਨਣ ਲਈ ਸਰਕਾਰ ਦੀ ਵੈਬਸਾਈਟ ‘ਆਸਟ੍ਰੇਲੀਆਨ ਇਨਰਜੀ ਰੈਗੂਲੇਟਰਸ ਇਨਰਜੀ ਮੇਡ ਇਜ਼ੀ’ ਉੱਤੇ ਜਾਉ - Australian Energy Regulator's .
ਸੇਵਾ ਪ੍ਰਦਾਨ ਕਰਨ ਵਾਲਿਆਂ ਦੀ ਇਹ ਜਿੰਮੇਵਾਰੀ ਬਣਦੀ ਹੈ ਕਿ ਉਹਨਾਂ ਗਾਹਕਾਂ ਦੀ ਮਦਦ ਕੀਤੀ ਜਾਵੇ ਜੋ ਆਪਣੇ ਭੁਗਤਾਨ ਕਰਨ ਵਿੱਚ ਕਠਨਾਈ ਮਹਸੂਸ ਹੋ ਰਹੀ ਹੋਵੇ। ਇਸ ਵਾਸਤੇ ਆਪਣੇ ਬਿਜਲੀ ਪ੍ਰਦਾਨ ਕਰਨ ਵਾਲੇ ਨੂੰ ਫੋਨ ਕਰੋ ਅਤੇ ਦੇਖੋ ਕਿ ਉਹ ਕਿਸ ਤਰਾਂ ਨਾਲ ਤੁਹਾਡੀ ਮਦਦ ਕਰ ਸਕਦੇ ਹਨ। ਹੋ ਸਕਦਾ ਹੈ ਕਿ ਉਹ ਤੁਹਾਨੂੰ ਕੁੱਝ ਵਧੇਰਾ ਸਮਾਂ ਭੁਗਤਾਨ ਕਰਨ ਲਈ ਦੇ ਦੇਣ, ਜਾਂ ਭੁਗਤਾਨ ਨੂੰ ਸੁਖਾਲਾ ਬਨਾਉਣ ਵਿੱਚ ਮਦਦ ਕਰਨ। ਇਹਨਾਂ ਕੋਲ ਹਾਰਡਸ਼ਿਪ ਪਰੋਗਰਾਮ ਵੀ ਹੁੰਦਾ ਹੈ ਤਾਂ ਕਿ ਤੁਹਾਡੇ ਹਾਲਾਤ ਬਿਲਕੁਲ ਵੀ ਵਸੋਂ ਬਾਹਰ ਨਾ ਹੋ ਜਾਣ। ਇਸ ਸਾਰੇ ਵਾਸਤੇ ਜਰੂਰੀ ਹੈ ਕਿ ਤੁਸੀਂ ਬਿਜਲੀ ਪ੍ਰਦਾਨ ਕਰਨ ਵਾਲੇ ਨਾਲ ਤੁਰੰਤ ਸੰਪਰਕ ਕਰੋ।