ਐਸ ਬੀ ਐਸ ਪੰਜਾਬੀ ਨਾਲ ਗੱਲ ਕਰਦੇ ਹੋਏ ਸਕੂਲ ਕਪਤਾਨ ਸੁਖਲੀਨ ਖੰਨਾ ਨੇ ਦੱਸਿਆ ਕਿ ਉਸਨੇ ਐਚ ਐਸ ਸੀ ਵਿੱਚ 99 ਏਟਾਰ ਅੰਕ ਪ੍ਰਾਪਤ ਕੀਤੇ ਹਨ।
"ਸੰਗੀਤ ਨੇ ਮੇਰੀ ਪੜ੍ਹਾਈ ਅਤੇ ਕਪਤਾਨੀ ਦੇ ਬੋਝ ਨੂੰ ਦੂਰ ਕਰਨ ਵਿੱਚ ਮੇਰੀ ਮਦਦ ਕੀਤੀ। ਮੈਂ ਆਪਣੀ ਵੱਡੀ ਭੈਣ ਦੇ ਨਕਸ਼ੇ-ਕਦਮਾਂ 'ਤੇ ਚਲਦਿਆਂ ਹੋਇਆਂ ਐਚ ਐਸ ਸੀ ਲਈ ਸਿਡਨੀ ਦੇ ਮਸ਼ਹੂਰ ਮਿਊਜ਼ਿਕ ਸਕੂਲ ਆਫ਼ ਕੰਜ਼ਰਵੇਟੋਰੀਅਮ ਵਿੱਚ ਜਾਣ ਦਾ ਫੈਸਲਾ ਕੀਤਾ ਸੀ," ਉਸਨੇ ਦੱਸਿਆ।

ਸੰਗੀਤ ਦੀ ਸਮਝ ਦੇ ਚਲਦਿਆਂ ਮਿਸ ਖੰਨਾ ਨੇ ਦੱਸਿਆ ਕਿ ਕਿਵੇਂ ਉਸਨੇ ਇਸ ਪੋਡਕਾਸਟ ਵਿੱਚ ਰਾਗਾਂ ਅਤੇ ਤਾਲਾਂ ਨੂੰ ਪੱਛਮੀ ਸੰਗੀਤ ਦੇ ਨਾਲ ਮਹਾਰਤ ਦੁਆਰਾ ਮਿਲਾਇਆ ਹੈ।
ਤੁਸੀਂ ਇਸ ਰਚਨਾ ਨੂੰ ਉੱਪਰ ਦਿੱਤੇ ਸਪੀਕਰ ਆਈਕਨ 'ਤੇ ਕਲਿੱਕ ਕਰਕੇ ਸੁਣ ਸਕਦੇ ਹੋ।