ਸਟੇਟ ਐਂਮਰਜੈਂਸੀ ਸਰਵਿਸਿਸ ਦੇ ਮੈਨੇਜਰ ਨਿੱਕ ਬੈਂਕਸ ਦਾ ਕਹਿਣਾ ਹੈ ਲੋਕਾਂ ਨੂੰ ਲੂਅ ਵਰਗੀਆਂ ਹਵਾਵਾਂ ਤੋਂ ਆਪਣਾ ਬਚਾਅ ਕਰਨਾ ਹੋਵੇਗਾ ਕਿਉਂਕਿ ਵਿਗਿਆਨਕ ਤੱਥਾਂ ਅਨੁਸਾਰ ਇਹ ਗਰਮ ਹਵਾਵਾਂ ਜਾਨ ਲਈ ਘਾਤਕ ਵੀ ਸਿੱਧ ਹੋ ਸਕਦੀਆਂ ਹਨ।
ਬੈਂਕਸ ਨਾਲ ਹੀ ਇਹ ਵੀ ਸਲਾਹ ਦਿੰਦੇ ਹਨ ਕਿ ਕਮਜ਼ੋਰ ਲੋਕਾਂ ਦਾ ਖਾਸ ਧਿਆਨ ਰੱਖਣ ਦੀ ਲੋੜ ਹੋਵੇਗੀ ਅਤੇ ਗਰਮੀਆਂ ਤੋਂ ਬਚਣ ਲਈ ਕਿਸੇ ਵੀ ਕਿਸਮ ਦੀ ਤਿਆਰੀ ਸਮੇਂ ਵੀ ਉਹਨਾਂ ਦੀ ਮਦਦ ਕਰਨੀ ਚਾਹੀਦੀ ਹੈ।
ਤੇਜ਼ ਗਰਮੀ ਦੌਰਾਨ ਸ਼ਰੀਰ ਵਿੱਚ ਤਰਲ ਦੀ ਘਾਟ ਤੋਂ ਬਚਣ ਲਈ ਜਿਆਦਾ ਮਾਤਰਾ ਵਿੱਚ ਪਾਣੀ ਪੀਣਾ ਲਾਹੇਵੰਦ ਹੁੰਦਾ ਹੈ।
ਮੈਲਬਰਨ ਰੌਇਲ ਚਿਲਰਡਨ ਹਸਪਤਾਲ ਦੇ ਡਾ ਵਾਰਵਿਕ ਟੀਗ ਦਾ ਕਹਿਣਾ ਹੈ ਕਿ ਗਰਮੀ ਦੀ ਤੇਜ਼ ਮਾਰ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ ਕਿਉਂਕਿ ਸ਼ਰੀਰ ਦੇ ਕਈ ਹਿੱਸੇ ਇਸ ਤੋਂ ਪ੍ਰਾਭਵਤ ਹੁੰਦੇ ਹਨ ਅਤੇ ਸਿਹਤ ਬਹੁਤ ਜਿਆਦਾ ਖਰਾਬ ਵੀ ਹੋ ਸਕਦੀ ਹੈ। ਡਾ ਟੀਗ ਕਹਿੰਦੇ ਹਨ ਕਿ ਅਗਰ ਤੁਹਾਡੇ ਆਸੇ ਪਾਸੇ ਕਿਸੇ ਨੂੰ ਤੇਜ਼ ਗਰਮੀ ਦੀ ਮਾਰ ਪਈ ਦਿਸਦੀ ਹੈ ਤਾਂ ਤੁਸੀਂ ਐਂਬੂਲੈਂਸ ਬੁਲਾਉਣ ਤੋਂ ਪਹਿਲਾਂ ਆਪ ਖੁੱਦ ਵੀ ਕਈ ਪ੍ਰਕਾਰ ਦੀ ਮਦਦ ਕਰ ਸਕਦੇ ਹੋ।
ਬੇਸ਼ਕ ਕਈ ਵਾਰ ਲੱਗਦਾ ਹੈ ਕਿ ਤਾਪਮਾਨ ਕੋਈ ਇਤਨਾ ਜਿਆਦਾ ਵੀ ਨਹੀਂ ਹੈ, ਪਰ ਕੂਈਨਜ਼ਲੈਂਡ ਕੈਂਸਰ ਕਾਂਊਂਸਲ ਦੇ ਕਰਿਸ ਮੈਕਮਿਲਨ ਅਨੁਸਾਰ, ਹਰ ਸਮੇਂ ਹੀ ਸਨ-ਸਮਾਰਟ ਹੋ ਕੇ ਰਹਿਣਾ ਚਾਹੀਦਾ ਹੈ ਤਾਂ ਕਿ ਤੇਜ਼ ਸੂਰਜ ਦੀ ਗਰਮੀ ਤੋਂ ਚਮੜੀ ਨੂੰ ਬਚਾਇਆ ਜਾ ਸਕੇ।
ਆਸਟ੍ਰੇਲੀਆ ਨੂੰ ਚਮੜੀ ਦੇ ਕੈਂਸਰ ਦੀ ਰਾਜਧਾਨੀ ਕਿਹਾ ਜਾਂਦਾ ਹੈ ਜਿੱਥੇ ਹਰ ਸਾਲ ਇਸ ਰੋਗ ਤੋਂ 11 ਹਜ਼ਾਰ 500 ਲੋਕ ਪੀੜਤ ਹੁੰਦੇ ਹਨ।
ਖੋਜ ਦਸਦੀ ਹੈ ਕਿ ਆਸਟ੍ਰੇਲੀਆ ਵਿੱਚ ਜਿੰਦਗੀ ਭਰ ਅਲਟਰਾ-ਵਾਇਲੇਟ ਰੇਜ਼ ਦੇ ਹੇਠਾਂ ਰਹਿਣ ਕਾਰਨ ਤਿੰਨਾਂ ਵਿੱਚੋਂ ਦੋ ਆਸਟ੍ਰੇਲੀਆਈ ਲੋਕਾਂ ਨੂੰ ਚਮੜੀ ਦੇ ਕੈਂਸਰ ਦਾ ਰੋਗ ਪੈਦਾ ਜੋ ਜਾਂਦਾ ਹੈ, ਬੇਸ਼ਕ ਉਹਨਾਂ ਦੀ ਚਮੜੀ ਕਿਸੇ ਵੀ ਪ੍ਰਕਾਰ ਦੀ ਕਿਉਂ ਨਾ ਹੋਵੇ।
ਮੈਕਮਿਲਨ ਸਲਾਹ ਦਿੰਦੇ ਹਨ ਕਿ ਲੋਕਾਂ ਨੂੰ ਸਨ-ਸਮਾਰਟ ਬਨਣ ਲਈ ਪੰਜ ਨੁਕਤਿਆਂ ਦਾ ਪਾਲਣ ਸਾਰੀ ਉਮਰ ਕਰਨਾ ਚਾਹੀਦਾ ਹੈ- ਇਹ ਹਨ, ਸਲਿੱਪ, ਸਲੋਪ, ਸਲੈਪ, ਸੀਕ ਅਤੇ ਸਲਾਈਡ।
ਵਿਕਟੋਰੀਅਨ ਐਮਰਜੈਂਸੀ ਵਿਭਾਗ ਨੇ ਦੱਸਿਆ ਹੈ ਕਿ ਸਾਲ 2018-19 ਦੌਰਾਨ ਤੇਜ਼ ਗਰਮੀ ਲੱਗਣ ਕਾਰਨ ਹਸਪਤਾਲਾਂ ਵਿੱਚ ਦਾਖਲ ਹੋਏ ਕੁੱਲ਼ ਲੋਕਾਂ ਵਿੱਚੋਂ ਅੱਧੇ ਛੋਟੇ ਬੱਚੇ ਹੀ ਸਨ।
ਡਾ ਟੀਗ ਸਲਾਹ ਦਿੰਦੇ ਹਨ ਕਿ ਸਿੱਧੀ ਧੁੱਪ ਵਿੱਚ ਜਾਣ ਤੋਂ 20 ਮਿੰਟ ਪਹਿਲਾਂ ਸਨ-ਸਕਰੀਨ ਲਗਾਉਣੀ ਚਾਹੀਦੀ ਹੈ ਅਤੇ ਨਾਲ ਹੀ ਇਸ ਨੂੰ ਬਾਰ ਬਾਰ ਲਗਾਉਂਦੇ ਰਹਿਣਾ ਵੀ ਜਰੂਰੀ ਹੁੰਦਾ ਹੈ ਤਾਂ ਕਿ ਸ਼ਰੀਰ ਯੂ ਵੀ ਕਿਰਣਾਂ ਤੋਂ ਬਚਿਆ ਰਹੇ।
ਜਿਆਦਾ ਜਾਣਕਾਰੀ ਲਈ ਕੈਂਸਰ ਕਾਂਊਂਸਲ ਦੀ ਵੈਬਸਾਈਟ ‘ਤੇ ਜਾਓ।
ਯੂ ਵੀ ਇੰਡੈਕਸ ਨੂੰ ‘ਸਨ-ਸਮਾਰਟ’ ਅਤੇ ਮੌਸਮ ਵਿਭਾਗ ਦੀ ਵੈਬਸਾਈਟ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ।
ਹੰਗਾਮੀ ਅਤੇ ਜਾਨ ਲੇਵਾ ਹਾਲਾਤਾਂ ਵਿੱਚ ਤੁਰੰਤ 000 ਉੱਤੇ ਫੋਨ ਕਰਨਾ ਚਾਹੀਦਾ ਹੈ।
ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।
ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ 'ਤੇ ਰਹਿਣਾ ਚਾਹੀਦਾ ਹੈ। ।
ਕਰੋਨਾਵਾਇਰਸ ਦੀ ਜਾਂਚ ਹੁਣ ਆਸਟ੍ਰੇਲੀਆ ਭਰ ਵਿੱਚ ਵਿਆਪਕ ਤੌਰ 'ਤੇ ਉਪਲੱਬਧ ਹੈ।
ਜੇਤੁਸੀਂ ਠੰਡ ਜਾਂ ਫਲੂ ਦੇ ਲੱਛਣਾਂ ਦਾ ਸਾਹਮਣਾ ਕਰ ਰਹੇ ਹੋ ਤਾਂ ਆਪਣੇ ਡਾਕਟਰ ਨੂੰ ਫੋਨਕਰਕੇ ਟੈਸਟ ਦਾ ਪ੍ਰਬੰਧ ਕਰੋ ਜਾਂ ਕਰੋਨਾਵਇਰਸ ਸਿਹਤ ਜਾਣਕਾਰੀ ਨੂੰ 1800 020 080 ਤੇਸੰਪਰਕ ਕਰੋ।
ਐਸ ਬੀ ਐਸ, ਆਸਟ੍ਰੇਲੀਆ ਦੇ ਵਿਭਿੰਨ ਭਾਈਚਾਰਿਆਂ ਨੂੰ ਕੋਵਿਡ-19 ਦੇ ਵਿਕਾਸ ਬਾਰੇ ਤਾਜ਼ਾ ਜਾਣਕਾਰੀ ਦੇਣ ਲਈ ਵਚਨਬੱਧ ਹੈ।