ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਾਮ ਸਾਊਥ ਏਸ਼ੀਅਨ 'ਤੇ ਸੁਣੋ।
ਪੰਜਾਬੀ ਖਿਡਾਰੀਆਂ ਦੀ ਟੀਮ ਲਗਾਤਾਰ ਦੂਜੀ ਵਾਰ ਬਣੀ ਵਿਕਟੋਰੀਅਨ ਸਟੇਟ ਵਾਲੀਬਾਲ ਲੀਗ ਚੈਂਪੀਅਨ
ਬਾਬਾ ਬੁੁੱਢਾ ਜੀ ਸਪੋਰਟਸ ਕਲੱਬ ਪੈਕੇਨਹਮ ਅਤੇ ਹਾਈਡਲਬਰਗ ਵਾਲੀਬਾਲ ਕਲੱਬ ਦੇ ਖਿਡਾਰੀ ਜੇਤੂ ਅੰਦਾਜ਼ ਵਿੱਚ। Credit: Harnakwalijit Singh, club secretary
ਬਾਬਾ ਬੁੁੱਢਾ ਜੀ ਸਪੋਰਟਸ ਕਲੱਬ ਪੈਕੇਨਹਮ ਅਤੇ ਹਾਈਡਲਬਰਗ ਵਾਲੀਬਾਲ ਕਲੱਬ ਦੀ ਸਾਂਝੀ ਟੀਮ, ਵਿਕਟੋਰੀਅਨ ਸਟੇਟ ਵਾਲੀਬਾਲ ਲੀਗ 2024 ਵਿੱਚ ਖੇਡਦਿਆਂ ਲਗਾਤਾਰ ਦੂਜੇ ਸਾਲ ਪ੍ਰੀਮੀਅਰ ਡਿਵੀਜ਼ਨ ਵਿੱਚ ਚੈਂਪੀਅਨਸ਼ਿਪ ’ਤੇ ਕਾਬਜ਼ ਹੋ ਗਈ ਹੈ।ਪੰਜਾਬੀਆਂ ਦੀ ਇਸ ਟੀਮ ਨੇ ਫਾਈਨਲ ਵਿੱਚ ਮੈਲਬੌਰਨ ਯੂਨੀਵਰਸਿਟੀ ਰੇਨੇਗੇਡਜ਼ ਨੂੰ 3-2 ਨਾਲ ਹਰਾਇਆ। ਬਾਬਾ ਬੁੱਢਾ ਜੀ ਸਪੋਰਟਸ ਕਲੱਬ ਦੇ ਪ੍ਰਧਾਨ ਉਂਕਾਰ ਸਿੰਘ ਨੇ ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਕਰਦਿਆਂ ਇਸ ਪ੍ਰਾਪਤੀ ਨੂੰ ਖਿਡਾਰੀਆਂ ਦੀ ਸਖਤ ਮਿਹਨਤ ਦਾ ਨਤੀਜਾ ਦੱਸਿਆ ਹੈ।ਕਾਬਲੇਗੌਰ ਹੈ ਕਿ ਇਸ ਸਟੇਟ ਲੀਗ ਦੌਰਾਨ ਬਾਬਾ ਬੁੁੱਢਾ ਜੀ ਸਪੋਰਟਸ ਕਲੱਬ ਪੈਕੇਨਹਮ ਦੇ ਖਿਡਾਰੀ ਮਨਜੋਤ ਜੋਤਾ ਨੂੰ 'ਮੋਸਟ ਵੇਲੂਏਬਲ ਪਲੇਅਰ' ਅਤੇ ਪਵਨਦੀਪ ਸਿੰਘ ਨੂੰ ਪੂਰੇ ਵਿਕਟੋਰੀਆ ’ਚੋਂ ‘ਮੇਨ ਪਲੇਅਰ’ ਦੇ ਖਿਤਾਬ ਨਾਲ ਨਿਵਾਜਿਆ ਗਿਆ ਹੈ।ਹੋਰ ਵੇਰਵੇ ਲਈ ਸੁਣੋ ਇਹ ਪੂਰੀ ਗੱਲਬਾਤ...
Share