ਆਸਟ੍ਰੇਲੀਆ ਵਿੱਚ ਬੱਚਿਆਂ ਲਈ ਟੀਕਾਕਰਨ ਦੇ ਨਿਯਮਾਂ ਨੂੰ ਸਮਝਣਾ

Australia Explained - Child Immunisation

Any vaccine given to children in Australia has been approved by the Therapeutics Goods Administration. Credit: Science Photo Library - IAN HOOT/Getty Images

ਕੀ ਤੁਸੀਂ ਜਾਣਦੇ ਹੋ ਕਿ ਪੰਜਾਂ ਵਿੱਚੋਂ ਇੱਕ ਬੱਚੇ ਨੂੰ ਅਜਿਹੀ ਬਿਮਾਰੀ ਨਾਲ ਮਰਨ ਦਾ ਖ਼ਤਰਾ ਹੈ ਜੋ ਅੱਜ ਦੇ ਸਮੇਂ ਵਿੱਚ ਟੀਕਾਕਰਨ ਦੁਆਰਾ ਰੋਕੀ ਜਾ ਸਕਦੀ ਹੈ? ਆਸਟ੍ਰੇਲੀਆ ਦਾ ਟੀਕਾਕਰਨ ਪ੍ਰੋਗਰਾਮ ਬਚਪਨ ਦੀਆਂ ਕਈ ਲਾਗਾਂ ਦੇ ਗੰਭੀਰ ਨਤੀਜਿਆਂ ਨੂੰ ਰੋਕਣ ਵਿੱਚ ਮਦਦ ਕਰਦਾ ਹੈ। ਪਰਿਵਾਰਕ ਸਹਾਇਤਾ ਭੁਗਤਾਨਾਂ ਅਤੇ ਕੁਝ ਰਾਜਾਂ ਵਿੱਚ ਚਾਈਲਡ ਕੇਅਰ ਸੇਵਾਵਾਂ ਤੱਕ ਪਹੁੰਚ ਕਰਨ ਲਈ ਤੁਹਾਡੇ ਬੱਚੇ ਨੂੰ ਰਾਸ਼ਟਰੀ ਅਨੁਸੂਚੀ ਦੇ ਅਨੁਸਾਰ ਪੂਰੀ ਤਰ੍ਹਾਂ ਟੀਕਾਕਰਨ ਕੀਤਾ ਜਾਣਾ ਚਾਹੀਦਾ ਹੈ।


ਦੇ ਅਨੁਸਾਰ ਪਿਛਲੇ 50 ਸਾਲਾਂ ਵਿੱਚ ਟੀਕਿਆਂ ਨੇ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀਆਂ 146 ਮਿਲੀਅਨ ਮੌਤਾਂ ਨੂੰ ਰੋਕਿਆ ਹੈ।

ਬੱਚਿਆਂ ਲਈ ਟੀਕਾਕਰਨ ਦੇ ਨਿਯਮ ਅਤੇ ਲੋੜਾਂ ਹਰ ਦੇਸ਼ ਵਿੱਚ ਵੱਖੋ-ਵੱਖਰੇ ਹੁੰਦੇ ਹਨ। ਆਸਟ੍ਰੇਲੀਆ ਵਿੱਚ ਫੈਡਰਲ ਦੀ ‘ਨੋ ਜੈਬ ਨੋ ਪੇਅ’ ਅਤੇ ਰਾਜ ਪੱਧਰ ‘ਤੇ ‘ਨੋ ਜੈਬ ਨੋ ਪਲੇਅ' ਵਰਗੀਆਂ ਪੋਲਿਸੀਆਂ ਇਹ ਨਿਸ਼ਚਿਤ ਕਰਨ ਲਈ ਬਣਾਈਆਂ ਗਈਆਂ ਹਨ ਕਿ ਬੱਚੇ, ਰਾਸ਼ਟਰੀ ਟੀਕਾਕਰਨ ਪ੍ਰੋਗਰਾਮ ਦੇ ਤਹਿਤ ਪੂਰੀ ਤਰ੍ਹਾਂ ਟੀਕਾਕਰਨ ਕਰਵਾਉਣ ਤਾਂ ਜੋ ਚਾਈਲਡਕੇਅਰ ਅਤੇ ਪਰਿਵਾਰਕ ਸਹਾਇਤਾ ਭੁਗਤਾਨ ਤੱਕ ਪਹੁੰਚ ਆਸਾਨ ਹੋ ਸਕੇ।

ਵਿਸ਼ਵ ਭਰ ਵਿੱਚ ਬੱਚਿਆਂ ਦੇ ਟੀਕਾਕਰਨ ਨੂੰ ਲੈ ਕੇ ਵੱਖ-ਵੱਖ ਨੀਤੀਆਂ ਹੋ ਸਕਦੀਆਂ ਹਨ ਪਰ ਡਾਕਟਰੀ ਤਰਕ ਹਰ ਪਾਸੇ ਇੱਕ ਬਰਾਬਰ ਹੀ ਹੈ ਜੋ ਮੰਨਦਾ ਹੈ ਕਿ ਟੀਕਾਕਰਨ ਬੱਚਿਆਂ ਨੂੰ ਛੂਤ ਟੀਆਂ ਬੀਮਾਰੀਆਂ ਦੇ ਗੰਭੀਰ ਨਤੀਜਿਆਂ ਤੋਂ ਬਚਾਉਂਦਾ ਹੈ।

ਅੰਦਾਜ਼ੇ ਮੁਤਾਬਕ ਬਿਨਾਂ ਟੀਕਾਕਰਨ ਵਾਲਾ ਬੱਚਾ ਆਪਣੀ ਜ਼ਿੰਦਗੀ ਦੇ ਪਹਿਲੇ ਪੰਜ ਸਾਲਾਂ ਅੰਦਰ ਹੀ ਕਿਸੇ ਬੀਮਾਰੀ ਦੇ ਗੰਭੀਰ ਲੱਛਣਾਂ ਕਾਰਨ ਮਰ ਜਾਵੇਗਾ।
Australia Explained - Child Immunisation
Portrait of Aboriginal schoolteacher and boys and girls sitting at picnic table on lunch break Credit: JohnnyGreig/Getty Images
ਰਾਸ਼ਟਰੀ ਟੀਕਾਕਰਨ ਪ੍ਰੋਗਰਾਮ ਦੇ ਤਹਿਤ, ਸਿਹਤ ਅਤੇ ਬਜ਼ੁਰਗ ਦੇਖਭਾਲ ਵਿਭਾਗ ਨੇ 20 ਸਾਲ ਤੱਕ ਦੀ ਉਮਰ ਦੇ ਬੱਚਿਆਂ ਅਤੇ ਬਾਲਗਾਂ ਲਈ ਸਿਫ਼ਾਰਸ਼ ਕੀਤੇ ਟੀਕਿਆਂ ਦੀ ਇੱਕ ਸਮਾਂ-ਸਾਰਣੀ ਸਥਾਪਤ ਕੀਤੀ ਹੈ, ਜੋ ਕਿ ਮੁਫ਼ਤ ਪ੍ਰਦਾਨ ਕੀਤੀ ਜਾਂਦੀ ਹੈ।

ਪ੍ਰੋਗਰਾਮ ਦੁਆਰਾ ਫੰਡ ਕੀਤੇ ਗਏ ਸਾਰੇ ਟੀਕੇ ਫੈਡਰਲ 'ਨੋ ਜਾਬ, ਨੋ ਪੇਅ' ਨੀਤੀ ਦੇ ਤਹਿਤ ਪਰਿਵਾਰਕ ਸਹਾਇਤਾ ਭੁਗਤਾਨਾਂ ਨਾਲ ਜੁੜੇ ਹੋਏ ਹਨ।

ਇਸਦਾ ਮਤਲਬ ਹੈ ਕਿ ਮਾਪਿਆਂ ਨੂੰ ਆਪਣੇ ਬੱਚਿਆਂ ਲਈ ਫੈਮਲੀ ਟੈਕਸ ਬੈਨੀਫਿਟ ਭੁਗਤਾਨਾਂ ਅਤੇ ਚਾਈਲਡ ਕੇਅਰ ਸਬਸਿਡੀਆਂ ਲਈ ਯੋਗ ਹੋਣ ਲਈ ਰਾਸ਼ਟਰੀ ਟੀਕਾਕਰਨ ਅਨੁਸੂਚੀ ਦੀ ਪਾਲਣਾ ਕਰਨੀ ਚਾਹੀਦੀ ਹੈ, ਜੋ ਕਿ ਕੁੱਲ ਚਾਈਲਡ ਕੇਅਰ ਖਰਚਿਆਂ ਦੇ 20 ਤੋਂ 85 ਪ੍ਰਤੀਸ਼ਤ ਨੂੰ ਕਵਰ ਕਰਦੇ ਹਨ।
Australia Explained - Child Immunisation
If your child has a complex medical condition, you can discuss their immunisation options with a trusted medical professional. Credit: The Good Brigade/Getty Images
ਟੀਕਾਕਰਨ ਨਾਲ ਕਿਹੜੀਆਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ ਅਤੇ ਬੱਚਿਆਂ ਦੇ ਟੀਕਾਕਰਨ ਨਾਲ ਸਬੰਧਤ ਹੋਰ ਮੁੱਦਿਆਂ ਬਾਰੇ ਸਬੂਤ-ਆਧਾਰਿਤ ਜਾਣਕਾਰੀ ਲਈ ਵੈੱਬਸਾਈਟ 'ਤੇ ਸ਼ੇਅਰਿੰਗ ਨੌਲਿਜ ਅਬਾਊਟ ਇਮਊਨਾਈਜ਼ੇਸ਼ਨ (SKAI) 'ਤੇ ਜਾਓ।

ਸਾਡੇ ਸਾਰੇ ਪੌਡਕਾਸਟ ਰਾਹੀਂ ਸੁਣੇ ਜਾ ਸਕਦੇ ਹਨ।

ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ,ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ , ਅਤੇ 'ਤੇ ਫਾਲੋ ਕਰੋ।

Share