ਦਿਲ ਦੇ ਦੌਰੇ ਦੇ ਲੱਛਣ ਅਤੇ ਜੇਕਰ ਇਹ ਵਾਪਰਦਾ ਹੈ ਤਾਂ ਕੀ ਕਰਨਾ ਚਾਹੀਦਾ ਹੈ?

Man holding chest

Man holding chest Source: Getty Images/ljubaphoto

ਦਿਲ ਦੀ ਬਿਮਾਰੀ ਆਸਟ੍ਰੇਲੀਆ ਵਿੱਚ ਮੌਤ ਦੇ ਸਭ ਤੋਂ ਵੱਡੇ ਕਾਰਨਾਂ ਵਿੱਚੋਂ ਹੈ। ਔਸਤਨ, ਹਰ 12 ਮਿੰਟ ਵਿੱਚ ਇੱਕ ਆਸਟ੍ਰੇਲੀਆਈ ਵਿਅਕਤੀ ਦੀ ਮੌਤ 'ਕਾਰਡੀਓਵੈਸਕੁਲਰ' ਬਿਮਾਰੀ ਦੇ ਨਤੀਜੇ ਵਜੋਂ ਹੁੰਦੀ ਹੈ ਅਤੇ ਜੇਕਰ ਦਿਲ ਦੇ ਦੌਰੇ ਦੀ ਗੱਲ ਕਰੀਏ ਤਾਂ ਲਗਭਗ ਹਰ ਘੰਟੇ ਇੱਕ ਆਸਟ੍ਰੇਲੀਆਈ ਦੀ ਮੌਤ ਹੁੰਦੀ ਹੈ। ਕੀ ਤੁਸੀਂ ਜਾਣਦੇ ਹੋ ਕਿ ਦਿਲ ਦੇ ਦੌਰੇ ਦੇ ਲੱਛਣਾਂ ਨੂੰ ਕਿਵੇਂ ਪਛਾਣਨਾ ਹੈ ਅਤੇ ਜੇਕਰ ਅਜਿਹਾ ਹੁੰਦਾ ਹੈ ਤਾਂ ਕੀ ਕਰਨਾ ਚਾਹੀਦਾ ਹੈ?


ਤੁਸੀਂ ਜਿੰਨੀ ਜਲਦੀ ਦਿਲ ਦੇ ਦੌਰੇ ਦੇ ਲੱਛਣਾਂ ਨੂੰ ਪਛਾਣੋਗੇ ਅਤੇ ਇਸਦਾ ਇਲਾਜ ਕਰਵਾਓਗੇ, ਤੁਹਾਡੇ ਪੂਰੀ ਤਰ੍ਹਾਂ ਠੀਕ ਹੋਣ ਦੀ ਸੰਭਾਵਨਾ ਓਨੀ ਹੀ ਜ਼ਿਆਦਾ ਹੋਵੇਗੀ।

ਆਸਟ੍ਰੇਲੀਅਨ ਬਿਊਰੋ ਆਫ਼ ਸਟੈਟਿਸਟਿਕਸ (ABS) ਦੇ ਅੰਕੜੇ ਦਰਸਾਉਂਦੇ ਹਨ ਕਿ 2021 ਵਿੱਚ ਆਸਟਰੇਲੀਆ ਵਿੱਚ ਦਿਲ ਦੀ ਬਿਮਾਰੀ ਨਾਲ ਲਗਭਗ 13,000 (12,728) ਲੋਕਾਂ ਦੀ ਮੌਤ ਹੋਈ ਹੈ।

ਹਾਰਟ ਫਾਊਂਡੇਸ਼ਨ ਤੋਂ ਕਾਰਡੀਓਲੋਜਿਸਟ ਗੈਰੀ ਜੇਨਿੰਗਜ਼ ਦੱਸਦੇ ਹਨ ਕਿ ਜਦੋਂ ਕਿਸੇ ਨੂੰ ਦਿਲ ਦਾ ਦੌਰਾ ਪੈਂਦਾ ਹੈ ਤਾਂ ਅਸਲ ਵਿੱਚ ਕੀ ਹੁੰਦਾ ਹੈ।
Heart xray graphic
Heart xray graphic Source: Getty Images/zf L
ਹਾਲਾਂਕਿ ਹਰੇਕ ਵਿਅਕਤੀ ਵਿੱਚ ਦਿਲ ਦੇ ਰੋਗ ਦੇ ਲੱਛਣ ਵੱਖੋ-ਵੱਖਰੇ ਹੋ ਸਕਦੇ ਹਨ, ਪਰ ਦਿਲ ਦੇ ਦੌਰੇ ਦੇ ਕਈ ਲੱਛਣ ਆਮ ਹੁੰਦੇ ਹਨ।

ਕੁਈਨਜ਼ਲੈਂਡ ਕਾਰਡੀਓਵੈਸਕੁਲਰ ਗਰੁੱਪ ਤੋਂ ਕਾਰਡੀਓਲੋਜਿਸਟ ਰੋਬ ਪੇਰੇਲ ਛਾਤੀ ਦੇ ਦਰਦ ਵੱਲ ਧਿਆਨ ਦੇਣ ਲਈ ਕਹਿੰਦੇ ਹਨ।

ਹੋਰ ਲੱਛਣਾਂ ਵਿੱਚ ਤੁਹਾਡੇ ਗਲੇ ਵਿੱਚ ਘੁਟਣ ਦੀ ਭਾਵਨਾ, ਤੁਹਾਡੀਆਂ ਬਾਹਾਂ ਵਿੱਚ ਭਾਰੀਪਣ ਮਹਿਸੂਸ ਹੋਣਾ, ਸਾਹ ਚੜ੍ਹਨਾ, ਘਬਰਾਟ, ਤ੍ਰੇਲੀਆਂ ਜਾਂ ਪਸੀਨਾ ਅਤੇ ਚੱਕਰ ਆਉਣੇ ਸ਼ਾਮਲ ਹੈ।
ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਜਾਂ ਕਿਸੇ ਹੋਰ ਨੂੰ ਦਿਲ ਦਾ ਦੌਰਾ ਪੈ ਰਿਹਾ ਹੈ ਤਾਂ ਹਮੇਸ਼ਾ ਟ੍ਰਿਪਲ ਜ਼ੀਰੋ (000) ਨੂੰ ਤੁਰੰਤ ਕਾਲ ਕਰੋ।

ਰੋਬ ਪੇਰੇਲ ਸੁਝਾਅ ਦਿੰਦੇ ਹਨ ਕਿ ਅਜਿਹਾ ਕਰਨ ਉਪਰੰਤ ਤੁਸੀਂ ਮਦਦ ਲਈ ਕਈ ਚੀਜ਼ਾਂ ਕਰ ਸਕਦੇ ਹੋ।

ਹੋ ਸਕਦਾ ਹੈ ਕਿ ਤੁਹਾਨੂੰ ਯਕੀਨ ਨਾ ਹੋਵੇ ਕਿ ਤੁਹਾਨੂੰ ਦਿਲ ਦਾ ਦੌਰਾ ਪੈ ਰਿਹਾ ਹੈ, ਪਰ ਜੇਕਰ ਥੋੜ੍ਹਾ ਜਿਹਾ ਵੀ ਸ਼ੱਕ ਹੈ, ਤਾਂ ਹਸਪਤਾਲ ਜਾਓ।

ਗੈਰੀ ਜੇਨਿੰਗਜ਼ ਕਹਿੰਦੇ ਹਨ ਕਿ ਦਿਲ ਦਾ ਦੌਰਾ ਪੈਣ ਤੇ ਹਰ ਮਿੰਟ ਕੀਮਤੀ ਹੁੰਦਾ ਹੈ।
Vegetables
Vegetables Source: Getty Images/Peter Dazeley
ਆਸਟ੍ਰੇਲੀਆ ਵਿੱਚ, 45 ਸਾਲ ਤੋਂ ਵੱਧ ਉਮਰ ਦੇ ਅੱਧੇ ਮਰਦ ਅਤੇ ਇੱਕ ਤਿਹਾਈ ਔਰਤਾਂ ਆਪਣੇ ਜੀਵਨ ਵਿੱਚ ਕਿਸੇ ਨਾ ਕਿਸੇ ਸਮੇਂ ਦਿਲ ਦੀ ਬਿਮਾਰੀ ਤੋਂ ਪੀੜਤ ਹੋਣਗੇ।

ਹਾਲਾਂਕਿ ਇਹ ਅੰਕੜਾ ਕਾਫੀ ਉੱਚਾ ਹੈ, ਪਰ ਚੰਗੀ ਖ਼ਬਰ ਇਹ ਹੈ ਕਿ ਇਹ ਆਮ ਤੌਰ 'ਤੇ ਟਾਲਣਯੋਗ ਹੈ।

ਰੋਬ ਪੇਰੇਲ ਦਾ ਕਹਿਣਾ ਹੈ ਕਿ ਦਿਲ ਦੇ ਰੋਗ ਤੋਂ ਬਚੇ ਰਹਿਣ ਦੀ ਅਸਲ ਕੁੰਜੀ ਇੱਕ ਸਿਹਤਮੰਦ ਜੀਵਨ ਸ਼ੈਲੀ ਹੈ।

ਗੈਰੀ ਜੇਨਿੰਗਜ਼ ਲੋਕਾਂ ਨੂੰ ਆਪਣੇ ਬਲੱਡ ਪ੍ਰੈਸ਼ਰ ਦੀ ਜਾਂਚ ਕਰਵਾਉਣ ਲਈ ਵੀ ਉਤਸ਼ਾਹਿਤ ਕਰਦੇ ਹਨ।
Woman patient and doctor checking blood pressure
Woman patient and doctor checking blood pressure Source: Getty Images/Terry Vine
ਉਹ ਸਲਾਹ ਦਿੰਦੇ ਹਨ ਕਿ ਤੁਰੰਤ ਜਾਂਚ ਕਰਵਾਉਣ ਨਾਲ ਤੁਸੀਂ ਆਪਣੀ ਜਾਨ ਬਚਾ ਸਕਦੇ ਹੋ। 

ਜੇਕਰ ਤੁਸੀਂ ਸਿਹਤਮੰਦ ਜੀਵਨ ਜੀਉਂਦੇ ਹੋ ਤਾਂ ਦਿਲ ਦਾ ਦੌਰਾ ਪੈਣ ਦੀ ਸੰਭਾਵਨਾ ਬਹੁਤ ਘੱਟ ਹੁੰਦੀ ਹੈ।

ਪਰ ਜੇ ਇਹ ਤੁਹਾਡੇ ਨਾਲ ਜਾਂ ਤੁਹਾਡੇ ਆਸ ਪਾਸ ਦੇ ਕਿਸੇ ਵਿਅਕਤੀ ਨਾਲ ਵਾਪਰਦਾ ਹੈ, ਤਾਂ ਸੰਕੇਤਾਂ ਨੂੰ ਯਾਦ ਰੱਖੋ ਅਤੇ ਤੇਜ਼ੀ ਨਾਲ ਕੰਮ ਕਰੋ।

ਵਧੇਰੇ ਜਾਣਕਾਰੀ ਲਈ 'ਤੇ ਜਾਓ।

ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ 

Share