ਇਸ ਸਾਲ, ਲੂਨਰ ਨਵੇਂ ਸਾਲ ਦਾ ਦਿਨ 1 ਫਰਵਰੀ ਨੂੰ ਹੋਵੇਗਾ - 2022 'ਟਾਈਗਰ ਦਾ ਸਾਲ' ਹੈ।
ਡਾਕਟਰ ਪੈਨ ਵੈਂਗ ਨਿਊ ਸਾਊਥ ਵੇਲਜ਼ ਯੂਨੀਵਰਸਿਟੀ ਵਿੱਚ ਚੀਨੀ ਅਤੇ ਏਸ਼ੀਅਨ ਸਟੱਡੀਜ਼ ਵਿੱਚ ਸੀਨੀਅਰ ਲੈਕਚਰਾਰ ਹਨ।
ਉਹ ਕਹਿੰਦੀ ਹੈ ਕਿ 'ਸਪਰਿੰਗ ਫੈਸਟੀਵਲ' ਪੰਦਰਾਂ ਦਿਨਾਂ ਲਈ 'ਲੈਨਟਰਨ ਫੈਸਟੀਵਲ' ਤੱਕ ਚੱਲਦਾ ਹੈ।
ਡਾ. ਕਾਈ ਝਾਂਗ ਆਸਟ੍ਰੇਲੀਅਨ ਨੈਸ਼ਨਲ ਯੂਨੀਵਰਸਿਟੀ ਦੇ ਸਕੂਲ ਆਫ਼ ਕਲਚਰ, ਹਿਸਟਰੀ ਐਂਡ ਲੈਂਗੂਏਜ ਵਿਖੇ ਆਧੁਨਿਕ ਚੀਨੀ ਭਾਸ਼ਾ ਪ੍ਰੋਗਰਾਮ ਨਾਲ ਕੰਮ ਕਰਦੀ ਹੈ।
ਉਹ ਕਹਿੰਦੀ ਹੈ ਕਿ ਆਸਟ੍ਰੇਲੀਆ ਵਿੱਚ ਲੂਨਰ ਨਵੇਂ ਸਾਲ ਦਾ ਜਸ਼ਨ ਦੁਨੀਆ ਭਰ ਦੇ ਲੋਕਾਂ ਲਈ ਚੀਨੀ, ਦੱਖਣ-ਪੂਰਬੀ ਅਤੇ ਪੂਰਬੀ ਏਸ਼ੀਆਈ ਸਭਿਆਚਾਰਾਂ ਬਾਰੇ ਜਾਣਨ ਦਾ ਇੱਕ ਵਧੀਆ ਮੌਕਾ ਹੈ।
ਡਾ. ਕਾਈ ਝਾਂਗ ਦੱਸਦੀ ਹੈ ਕਿ 'ਲੈਨਟਰਨ ਫੈਸਟੀਵਲ' ਲੂਨਰ ਸਾਲ ਦੇ 15ਵੇਂ ਦਿਨ ਆਯੋਜਿਤ ਕੀਤਾ ਜਾਂਦਾ ਹੈ।ਚੀਨ ਦੀ ਜੰਮਪਲ ਆਈਰਿਸ ਟੈਂਗ 20 ਸਾਲ ਪਹਿਲਾਂ ਆਸਟ੍ਰੇਲੀਆ ਆ ਗਈ ਸੀ।
Chinese dancers perform during the Sydney Lunar Festival Media Launch at the Chinese Garden of Friendship in Sydney on February 9, 2021. Source: AAP Image/Bianca De Marchi
ਉਹ ਕਹਿੰਦੀ ਹੈ ਕਿ ਆਸਟ੍ਰੇਲੀਆ ਅਤੇ ਚੀਨ ਦੇ ਅੰਦਰਲੇ ਜਸ਼ਨਾਂ ਵਿੱਚ ਮੁੱਖ ਅੰਤਰ ਇਹ ਹੈ ਕਿ ਉਸਦੀ ਜਨਮ ਭੂਮੀ ਵਿੱਚ ਲੂਨਰ ਨਵੇਂ ਸਾਲ ਦੌਰਾਨ ਇੱਕ ਲੰਬੀ ਜਨਤਕ ਛੁੱਟੀ ਹੁੰਦੀ ਹੈ - ਇਹ ਉਹ ਸਮਾਂ ਹੁੰਦਾ ਹੈ ਜਦੋਂ ਲੱਖਾਂ ਲੋਕ ਪਰਿਵਾਰਕ ਪੁਨਰ-ਮਿਲਨ ਲਈ ਚੀਨ ਵਿੱਚ ਆਪਣੇ ਜੱਦੀ ਸ਼ਹਿਰਾਂ ਵਿੱਚ ਜਾਂਦੇ ਹਨ।
ਟੈਂਗ ਦੇ ਅਨੁਸਾਰ, ਭੋਜਨ ਚੀਨ ਵਾਂਗ ਆਸਟ੍ਰੇਲੀਆ ਵਿੱਚ ਲੂਨਰ ਨਵੇਂ ਸਾਲ ਦੇ ਜਸ਼ਨਾਂ ਦਾ ਇੱਕ ਮਹੱਤਵਪੂਰਨ ਹਿੱਸਾ ਹੈ।
ਹਾਲਾਂਕਿ ਆਧੁਨਿਕ ਚੀਨ ਗ੍ਰੈਗੋਰੀਅਨ ਕੈਲੰਡਰ ਦੀ ਵਰਤੋਂ ਕਰਦਾ ਹੈ ਪਰ ਰਵਾਇਤੀ ਚੀਨੀ ਕੈਲੰਡਰ ਵੀ ਚੀਨ ਅਤੇ ਵਿਦੇਸ਼ੀ ਚੀਨੀ ਭਾਈਚਾਰਿਆਂ ਦੋਵਾਂ ਵਿੱਚ ਵਿਆਪਕ ਤੌਰ 'ਤੇ ਵਰਤੇ ਜਾਂਦੇ ਹਨ ਕਿਉਂਕਿ ਇਹ ਰਵਾਇਤੀ ਛੁੱਟੀਆਂ ਨੂੰ ਦਰਸਾਉਂਦਾ ਹੈ, ਜਿਵੇਂ ਕਿ ਚੀਨੀ ਨਵਾਂ ਸਾਲ, 'ਲੈਨਟਰਨ ਫੈਸਟੀਵਲ' ਅਤੇ 'ਕਿੰਗਮਿੰਗ ਫੈਸਟੀਵਲ', ਜਿਸਨੂੰ 'ਗ੍ਰੇਵ ਕਲੀਨਿੰਗ ਫੈਸਟੀਵਲ' ਵੀ ਕਿਹਾ ਜਾਂਦਾ ਹੈ।
ਇਹ ਇੱਕ ਸਾਲ ਦੇ ਅੰਦਰ ਤਾਰੀਖਾਂ ਦਾ ਰਵਾਇਤੀ ਚੀਨੀ ਨਾਮਕਰਨ ਵੀ ਦਿੰਦਾ ਹੈ ਜਿਸਦੀ ਵਰਤੋਂ ਲੋਕ ਵਿਆਹਾਂ, ਅੰਤਮ ਸੰਸਕਾਰ, ਘੁੰਮਣ ਜਾਂ ਕਾਰੋਬਾਰ ਸ਼ੁਰੂ ਕਰਨ ਲਈ ਸ਼ੁਭ ਦਿਨਾਂ ਦੀ ਚੋਣ ਕਰਨ ਲਈ ਕਰਦੇ ਹਨ।
ਰਵਾਇਤੀ ਚੀਨੀ ਕੈਲੰਡਰ ਦੀਆਂ ਭਿੰਨਤਾਵਾਂ ਸਾਰੇ ਪੂਰਬੀ ਏਸ਼ੀਆ ਵਿੱਚ ਪਾਈਆਂ ਜਾ ਸਕਦੀਆਂ ਹਨ।ਡਾ. ਕ੍ਰੇਗ ਸਮਿਥ ਮੈਲਬੌਰਨ ਯੂਨੀਵਰਸਿਟੀ ਵਿੱਚ ਏਸ਼ੀਆ ਇੰਸਟੀਚਿਊਟ ਵਿੱਚ ਚੀਨੀ ਅਨੁਵਾਦ ਅਧਿਐਨ ਦੇ ਇੱਕ ਸੀਨੀਅਰ ਲੈਕਚਰਾਰ ਹਨ।
رقص شیر Source: Getty Images/Nigel Killeen
ਉਹ ਕੁਝ ਸਾਲਾਂ ਲਈ ਤਾਈਵਾਨ ਅਤੇ ਦੱਖਣੀ ਕੋਰੀਆ ਵਿੱਚ ਰਹੇ ਹਨ ਅਤੇ ਦੋਵਾਂ ਥਾਵਾਂ 'ਤੇ ਉਨ੍ਹਾਂ ਦੀਆਂ ਲੂਨਰ ਨਵੇਂ ਸਾਲ ਦੇ ਜਸ਼ਨਾਂ ਦੀਆਂ ਕੁਝ ਮਹਾਨ ਯਾਦਾਂ ਰਹੀਆਂ ਹਨ।
ਡਾ. ਸਮਿਥ ਨੇ ਕਿਹਾ ਕਿ ਦੱਖਣੀ ਕੋਰੀਆ ਵਿੱਚ ਲੂਨਰ ਨਵੇਂ ਸਾਲ ਦਾ ਸਮਾਂ ਆਪਣੇ ਪੁਰਖਿਆਂ ਦਾ ਸਨਮਾਨ ਦੇਣ ਦਾ ਸਮਾਂ ਹੁੰਦਾ ਹੈ।
ਚੀਨੀ ਰਾਸ਼ੀ ਦਾ ਸਾਲ ਲੂਨਰ ਨਵੇਂ ਸਾਲ 'ਤੇ ਸ਼ੁਰੂ ਅਤੇ ਸਮਾਪਤ ਹੁੰਦਾ ਹੈ। 12 ਸਾਲਾਂ ਦੇ ਦੁਹਰਾਉਣ ਵਾਲੇ ਰਾਸ਼ੀ ਚੱਕਰ ਵਿੱਚ ਹਰ ਸਾਲ ਇੱਕ ਰਾਸ਼ੀ, ਆਪਣੇ ਨਾਮਵਰ ਗੁਣਾਂ ਨਾਲ ਜਾਨਵਰ ਦੁਆਰਾ ਪ੍ਰਸਤੁਤ ਕੀਤੀ ਜਾਂਦੀ ਹੈ।
ਕ੍ਰਮਵਾਰ ਇਹ ਜਾਨਵਰ ਹਨ ਚੂਹਾ, ਬਲਦ, ਟਾਈਗਰ, ਖਰਗੋਸ਼, ਅਜਗਰ, ਸੱਪ, ਘੋੜਾ, ਬੱਕਰੀ, ਬਾਂਦਰ, ਕੁੱਕੜ, ਕੁੱਤਾ ਅਤੇ ਸੂਰ।
ਡਾ. ਵੈਂਗ ਦਾ ਕਹਿਣਾ ਹੈ ਕਿ ਟਾਈਗਰ ਤਾਕਤ ਅਤੇ ਚੀਜ਼ਾਂ ਨੂੰ ਕਾਬੂ ਵਿੱਚ ਰੱਖਣ ਦਾ ਪ੍ਰਤੀਕ ਹੈ - ਜੋ ਕਿ ਇਸ ਵੇਲੇ ਵਿਸ਼ਵ ਲਈ ਇੱਕ ਲੋੜੀਂਦੀ ਤਬਦੀਲੀ ਹੈ ਕਿਉਂਕਿ ਮਨੁੱਖਤਾ ਕੋਵਿਡ-19 ਮਹਾਂਮਾਰੀ ਨਾਲ ਜੂਝ ਰਹੀ ਹੈ।
ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।
ਐਸ ਬੀ ਐਸ ਆਸਟ੍ਰੇਲੀਆ ਭਰ ਵਿਚਲੇ ਵਿਆਪਕ ਭਾਈਚਾਰੇ ਨੂੰ ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀ ਉੱਤੇ ਉਪਲਬਧ ਹੈ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ