ਆਸਟ੍ਰੇਲੀਆ ਵਿੱਚ ਕ੍ਰਿਸਮਸ ਡੇਅ ਦੇ ਜਸ਼ਨ ਕਿਹੋ ਜਿਹੇ ਹੁੰਦੇ ਹਨ?

Australia Explained - Christmas

What's Christmas like in Australia? Credit: Bec Parsons/Getty Images

ਜੇਕਰ ਤੁਸੀਂ ਕ੍ਰਿਸਮਸ ਨਹੀਂ ਮਨਾਉਂਦੇ ਤਾਂ ਦਸੰਬਰ ਮਹੀਨੇ ਵਿੱਚ ਸੈਂਟਾ ਦੇ ਕਪੜਿਆਂ ਵਿੱਚ ਕਿਸੇ ਵਿਅਕਤੀ ਨੂੰ ਦੇਖ ਤੁਸੀਂ ਹੈਰਾਨ ਹੋ ਸਕਦੇ ਹੋ। ਆਸਟ੍ਰੇਲੀਆ ਵਾਸੀਆਂ ਨੇ ਕੁਝ ਯੂਰਪੀਅਨ ਕ੍ਰਿਸਮਸ ਰੀਤੀ ਰਿਵਾਜਾਂ ਨੂੰ ਅਪਣਾਇਆ ਹੈ। ਆਸਟ੍ਰੇਲੀਆ ਵਿੱਚ ਕ੍ਰਿਸਮਸ ਮਨਾਉਣ ਦੇ ਕਈ ਤਰੀਕੇ ਹਨ ਜਿਸ ਬਾਰੇ ਹੋਰ ਜਾਣਕਾਰੀ ਇਸ ਐਪੀਸੋਡ ਵਿੱਚੋਂ ਲਈ ਜਾ ਸਕਦੀ ਹੈ।


ਕ੍ਰਿਸਮਸ ਇੱਕ ਧਾਰਮਿਕ ਛੁੱਟੀ ਹੈ ਜੋ 25 ਦਸੰਬਰ ਨੂੰ ਈਸਾਈ ਮਸੀਹ ਦੇ ਜਨਮ ਦੇ ਸਨਮਾਨ ਲਈ ਦੁਨੀਆ ਭਰ ਦੇ ਈਸਾਈਆਂ ਦੁਆਰਾ ਮਨਾਇਆ ਜਾਂਦਾ ਹੈ।

ਇਹ ਪਰਿਵਾਰ ਲਈ ਤੋਹਫ਼ੇ ਦੇਣ ਅਤੇ ਦੂਜਿਆਂ ਨਾਲ ਪਿਆਰ ਅਤੇ ਦਿਆਲਤਾ ਨੂੰ ਸਾਂਝਾ ਕਰਨ ਦਾ ਸਮਾਂ ਹੈ।

ਹਾਲਾਂਕਿ ਇਹ ਅਜੇ ਵੀ ਬਹੁਤ ਸਾਰੇ ਲੋਕਾਂ ਲਈ ਇੱਕ ਧਾਰਮਿਕ ਛੁੱਟੀ ਹੈ ਅਤੇ ਬਹੁਤ ਸਾਰੇ ਹੋਰ ਆਸਟ੍ਰੇਲੀਅਨ ਅਧਿਆਤਮਿਕ ਪਹਿਲੂ ਦੀ ਪਾਲਣਾ ਨਹੀਂ ਕਰਦੇ ਹਨ।

ਉਹ ਛੁੱਟੀਆਂ ਨੂੰ ਪਰਿਵਾਰ ਅਤੇ ਦੋਸਤਾਂ ਨਾਲ ਇਕੱਠੇ ਹੋਣ, ਆਰਾਮ ਕਰਨ ਅਤੇ ਦਾਵਤ ਕਰਨ ਦੇ ਤਰੀਕੇ ਵਜੋਂ ਦੇਖਦੇ ਹਨ।

ਆਸਟ੍ਰੇਲੀਆ ਵਿੱਚ, ਕ੍ਰਿਸਮਸ ਦੇ ਜਸ਼ਨ ਆਮ ਤੌਰ 'ਤੇ 25 ਦਸੰਬਰ ਨੂੰ ਦੁਪਹਿਰ ਦੇ ਖਾਣੇ ਦੇ ਆਲੇ-ਦੁਆਲੇ ਹੁੰਦੇ ਹਨ

ਐਸ ਬੀ ਐਸ ਫੂਡ ਦੀ ਮੈਨੇਜਿੰਗ ਐਡੀਟਰ, ਫਰਾਹ ਸੇਲਜੋ ਨੇ ਵੀ ਇਸ ਬਾਰੇ ਆਪਣੇ ਵਿਚਾਰ ਪੇਸ਼ ਕੀਤੇ ਹਨ।

ਉਹ ਕਹਿੰਦੀ ਹੈ ਕਿ ਕਿਉਂਕਿ ਬਹੁਤੇ ਆਸਟ੍ਰੇਲੀਅਨ ਬਹੁ-ਸੱਭਿਆਚਾਰਕ ਭਾਈਚਾਰੇ ਨਾਲ ਸਬੰਧ ਰੱਖਦੇ ਹਨ, ਇਸ ਲਈ ਕ੍ਰਿਸਮਸ ਮਨਾਉਣ ਦੇ ਵੀ ਇੱਕ ਤੋਂ ਵੱਧ ਤਰੀਕੇ ਹਨ ਅਤੇ ਆਪਣੀਆਂ ਭੋਜਨ ਪਰੰਪਰਾਵਾਂ ਨੂੰ ਹੋਰਾਂ ਨਾਲ ਸਾਂਝੇ ਕਰਨਾ ਆਮ ਗੱਲ ਹੈ।
Australia Explained - Christmas
Christmas Dinner with Salmon Fish Fillet, Scallops, Lobster, Shrimps and Christmas Cake Credit: GMVozd/Getty Images
ਪਾਮੇਲਾ ਲੋਪੇਜ਼ ਅਰਿਆਗਾ, ਜੋ ਕਿ ਇੱਕ ਮੈਕਸੀਕਨ ਵਿਰਾਸਤ ਤੋਂ ਹੈ, ਕ੍ਰਿਸਮਸ ਦਾ ਦਿਨ ਆਪਣੇ ਪਤੀ ਦੇ ਪਰਿਵਾਰ ਨਾਲ ਬਿਤਾਉਂਦੀ ਹੈ।

ਪਰਿਵਾਰ ਦਾ ਇੱਕ ਵੱਖਰਾ ਮੈਂਬਰ ਹਰ ਸਾਲ ਦੁਪਹਿਰ ਦੇ ਖਾਣੇ ਦੀ ਮੇਜ਼ਬਾਨੀ ਕਰਦਾ ਹੈ, ਅਤੇ ਹਰ ਕੋਈ ਸਾਂਝਾ ਕਰਨ ਲਈ ਇੱਕ ਪਕਵਾਨ ਲਿਆਉਂਦਾ ਹੈ।

ਜੇਕਰ ਤੁਹਾਨੂੰ ਕ੍ਰਿਸਮਸ ਦੇ ਦੁਪਹਿਰ ਦੇ ਖਾਣੇ ਵਿੱਚ ਪਕਵਾਨ ਲਿਆਉਣ ਲਈ ਕਿਹਾ ਜਾਂਦਾ ਹੈ, ਤਾਂ ਐਸ ਬੀ ਐਸ ਫੂਡਜ਼ ਤੋਂ ਫਰਾਹ ਸਿਲਜੋ ਕੁਝ ਅਜਿਹਾ ਲੈਣ ਦੀ ਸਿਫ਼ਾਰਸ਼ ਕਰਦੀ ਹੈ ਜਿਸ ਨੂੰ ਬਣਾਉਣ ਵਿੱਚ ਤੁਸੀਂ ਅਰਾਮਦੇਹ ਮਹਿਸੂਰ ਕਰਦੇ ਹੋ।

ਹਾਲਾਂਕਿ ਉਸਨੇ ਵੱਡੇ ਹੋਣ ਦੌਰਾਨ ਆਪਣੇ ਪਰਿਵਾਰ ਨਾਲ ਕ੍ਰਿਸਮਸ ਨਹੀਂ ਮਨਾਇਆ, ਕਿਓਂਕਿ ਉਹ ਅਕਸਰ ਆਪਣੇ ਦੋਸਤਾਂ ਦੇ ਪਰਿਵਾਰਾਂ ਵਿੱਚ ਸ਼ਾਮਲ ਹੁੰਦੀ ਸੀ।
Australia Explained - Christmas
Credit: Bec Parsons/Getty Images
ਗਰਮੀਆਂ ਦੀਆਂ ਸਕੂਲਾਂ ਦੀਆਂ ਛੁੱਟੀਆਂ ਦੌਰਾਨ, ਆਸਟ੍ਰੇਲੀਅਨ ਲੋਕ ਕ੍ਰਿਸਮਸ ਮਨਾਉਣ ਲਈ ਬਾਹਰ ਦੇ ਗਰਮ ਮੌਸਮ ਦਾ ਫਾਇਦਾ ਉਠਾਉਂਦੇ ਹਨ।

ਇਹ ਬਿਲਕੁਲ ਉਹੀ ਹੈ ਜੋ ਪਾਮੇਲਾ ਲੋਪੇਜ਼ ਅਰਿਆਗਾ ਨੂੰ ਕ੍ਰਿਸਮਸ ਦੇ ਦੌਰਾਨ ਕਰਨਾ ਪਸੰਦ ਹੈ।

ਤੋਹਫ਼ਿਆਂ ਦਾ ਆਦਾਨ-ਪ੍ਰਦਾਨ ਕਰਨ ਅਤੇ 25 ਤਰੀਕ ਨੂੰ ਦੁਪਹਿਰ ਦਾ ਖਾਣਾ ਖਾਣ ਤੋਂ ਬਾਅਦ, ਬਹੁਤ ਸਾਰੇ ਲੋਕ ਅਗਲੇ ਦਿਨ ਆਪਣੇ ਬਾਰਬਿਕਯੂ ਨੂੰ ਚਾਲੂ ਕਰਦੇ ਹਨ ਅਤੇ ਆਸਟ੍ਰੇਲੀਆ ਦੀ ਰਾਸ਼ਟਰੀ ਕ੍ਰਿਕਟ ਟੀਮ ਅਤੇ ਇੱਕ ਵਿਰੋਧੀ ਵਿਦੇਸ਼ੀ ਟੀਮ ਨਾਲ ਬਾਕਸਿੰਗ ਡੇ ਟੈਸਟ ਮੈਚ ਦੇਖਦੇ ਹਨ।

ਲੂਕ ਬਾਰਬਾਗਲੋ ਦਾ ਕਹਿਣਾ ਹੈ ਕਿ ਉਹ ਬਾਕਸਿੰਗ ਡੇ ਟੈਸਟ ਮੈਚ ਦੇਖਣੋ ਕਦੇ ਵੀ ਨਹੀਂ ਖੁੰਝਦਾ।

ਕ੍ਰਿਸਮਸ ਮਨਾਉਣ ਦੇ ਬਹੁਤ ਸਾਰੇ ਤਰੀਕੇ ਹਨ ਜਿਸ ਬਾਰੇ ਹੋਰ ਜਾਣਕਾਰੀ ਇਸ ਆਡੀਓ ਰਿਪੋਰਟ ਵਿਚੋਂ ਵੀ ਲਈ ਜਾ ਸਕਦੀ ਹੈ।

Share