ਆਸਟ੍ਰੇਲੀਆ ਦੇ ‘7-ਇਲੈਵਨ’ ਵੱਲੋਂ ਇੱਕ ਡਾਲਰ ਵਾਲੀ 'ਕੌਫ਼ੀ' ਦੀ ਕੀਮਤ ਇੱਕ ਡਾਲਰ ਤੋਂ ਵਧਾ ਕੇ 2 ਡਾਲਰ ਕੀਤੀ ਜਾ ਰਹੀ ਹੈ ਜਿਸ ਨਾਲ ਆਸਟ੍ਰੇਲੀਆ ਦੀ ਬੇਘਰ ਆਬਾਦੀ ਵਿੱਚ ਚਿੰਤਾ ਵੱਧ ਸਕਦੀ ਹੈ।
ਪਹਿਲਾਂ ਤੋਂ ਹੀ ਵੱਧ ਰਹੀ ਮਹਿੰਗਾਈ ਆਸਟ੍ਰੇਲੀਅਨ ਲੋਕਾਂ ਲਈ ਪਰੇਸ਼ਾਨੀ ਬਣੀ ਹੋਈ ਹੈ ਅਤੇ ਮਾਹਿਰਾਂ ਦਾ ਕਹਿਣਾ ਹੈ ਕਿ ਅਜਿਹੇ ਵਿੱਚ ਬੇਘਰੇ ਲੋਕਾਂ ਲਈ ਮੁਸ਼ਕਿਲਾਂ ਹੋਰ ਵੀ ਵੱਧ ਸਕਦੀਆਂ ਹਨ।
ਐਂਡਰਿਊ ਮਹਾਂਮਾਰੀ ਦੌਰਾਨ ਬੇਘਰ ਹੋ ਗਿਆ ਸੀ ਅਤੇ ਹੁਣ ਆਪਣੀ ਵੈਨ ਵਿੱਚ ਹੀ ਰਹਿ ਰਿਹਾ ਹੈ।
‘ਫਰਾਮ ਹੋਮਲੈਸ ਟੂ ਹੋਮ’ ਪ੍ਰੋਗਰਾਮ ਦੇ ਤਹਿਤ, ਉਸਨੂੰ ਰਿਹਾਇਸ਼ ਪ੍ਰਦਾਨ ਕੀਤੀ ਗਈ ਸੀ ਜਿਸਦਾ ਉਹ ਅੱਧਾ ਭੁਗਤਾਨ ਕਰਦਾ ਹੈ।
ਉਸਦਾ ਕਹਿਣਾ ਹੈ ਕਿ ਸੈਂਟਰਲਿੰਕ ਦੇ ਭੁਗਤਾਨ ਨਾਲ ਗੁਜ਼ਾਰਾ ਕਰਨਾ ਬਹੁਤ ਮੁਸ਼ਕਿਲ ਹੈ ਅਤੇ ਉਸਦਾ ਸੈਂਟਰਲਿੰਕ ਭੁਗਤਾਨ ਦੁੱਗਣਾ ਹੋਣ ਉੱਤੇ ਵੀ ਉਹ ਸਿਰਫ ਬੁਨਿਆਦੀ ਲੋੜਾਂ ਨੂੰ ਪੂਰਾ ਕਰਨ ਦੇ ਯੋਗ ਹੀ ਹੋ ਸਕਿਆ ਹੈ ।
ਐਂਡਰਿਊ ਦਾ ਕਹਿਣਾ ਹੈ ਕਿ ਇੱਕ ਬੇਘਰ ਵਿਅਕਤੀ ਲਈ ਕੌਫ਼ੀ ਇੱਕ 'ਲਗਜ਼ਰੀ' ਹੁੰਦੀ ਹੈ ਅਤੇ 7-ਇਲੈਵਨ ਦੀ ਕੌਫ਼ੀ ਹੀ ਉਹਨਾਂ ਦੇ ਬਜਟ ਵਿੱਚ ਸੀ।
ਔਸਤਨ, ਹਰ 1,000 ਆਸਟ੍ਰੇਲੀਅਨ ਲੋਕਾਂ ਪਿੱਛੇ ਪੰਜ ਲੋਕ ਬੇਘਰ ਹਨ।
2020 ਵਿੱਚ, ਮਹਾਂਮਾਰੀ ਤੋਂ ਪਹਿਲਾਂ, ਮੈਲਬੌਰਨ ਵਿੱਚ ਹਰ ਰਾਤ 300 ਤੋਂ ਵੱਧ ਲੋਕ ਸੜਕ 'ਤੇ ਸੌਂਦੇ ਸਨ।
2016 ਵਿੱਚ ਏ.ਬੀ.ਐਸ ਦੀ ਜਨਗਣਨਾ ਵਿੱਚ ਮੈਲਬੌਰਨ ਸ਼ਹਿਰ ਵਿੱਚ 1,725 ਲੋਕ ਬੇਘਰ ਪਾਏ ਗਏ ਸਨ।