ਜਾਣੋ ਕਿ ਸਵਦੇਸ਼ੀ ਪ੍ਰੋਟੋਕੋਲ ਸਾਰਿਆਂ ਲਈ ਮਹੱਤਵਪੂਰਨ ਕਿਉਂ ਹਨ?

Young Adult Indigenous Australian
Woman Dancing

Indigenous cultural protocols are based on ethical principles. Source: iStockphoto / chameleonseye/Getty Images/iStockphoto

ਆਸਟ੍ਰੇਲੀਆ ਦੇ ਆਦਿਵਾਸੀ ਅਤੇ ਟੋਰੇਸ ਸਟ੍ਰੇਟ ਆਈਲੈਂਡਰ ਲੋਕਾਂ ਦੇ ਸੱਭਿਆਚਾਰਕ ਪ੍ਰੋਟੋਕੋਲ ਕੀ ਹਨ? ਇਹ ਜਾਨਣਾ ਇਸ ਲਈ ਜ਼ਰੂਰੀ ਹੈ ਤਾਂ ਜੋ ਇਹ ਧਰਤੀ ਜਿਸ ‘ਤੇ ਅਸੀਂ ਰਹਿੰਦੇ ਹਾਂ, ਇਸ ਦੇ ਪਰੰਪਰਾਗਤ ਮਾਲਕਾਂ ਨੂੰ ਚੰਗੀ ਤਰਾਂ ਨਾਲ ਸਮਝਿਆ ਜਾ ਸਕੇ ਅਤੇ ਉਹਨਾਂ ਨੂੰ ਬਣਦਾ ਮਾਨ ਸਨਮਾਨ ਵੀ ਦਿੱਤਾ ਜਾਵੇ।


ਸਵਦੇਸ਼ੀ ਸੱਭਿਆਚਾਰਕ ਪ੍ਰੋਟੋਕੋਲ ਨੈਤਿਕ ਸਿਧਾਂਤਾਂ ‘ਤੇ ਅਧਾਰਤ ਹਨ ਜੋ ਆਦਿਵਾਸੀ ਅਤੇ ਟੋਰੇਸ ਸਟ੍ਰੇਟ ਆਈਲੈਂਡਰ ਲੋਕਾਂ ਨਾਲ ਸਾਡੇ ਕਾਰਜਕਾਰੀ ਅਤੇ ਨਿੱਜੀ ਸਬੰਧਾਂ ਨੂੰ ਨਿੱਘਰ ਬਣਾਉਂਦੇ ਹਨ।

ਇਹਨਾਂ ਰਿਸ਼ਤਿਆਂ ਨੂੰ ਮਜ਼ਬੂਤ ਕਰਨਾ ਇਸ ਲਈ ਜ਼ਰੂਰੀ ਹੈ ਕਿਉਂਕਿ ਇਹ ਇਸ ਦੇਸ਼ ਦੇ ਸਭ ਤੋਂ ਪਹਿਲੇ ਵਾਸੀ ਹਨ। ਆਦਿਵਾਸੀ ਅਤੇ ਟੋਰੇਸ ਸਟ੍ਰੇਟ ਆਈਲੈਂਡਰ ਲੋਕਾਂ ਨੂੰ ਜ਼ਮੀਨ ਦਾ ਕਾਫੀ ਗਿਆਨ ਹੈ ਜਿਸ ਨਾਲ ਉਹ ਵਾਤਾਵਰਣ ਦੀ ਦੇਖਭਾਲ ਬਾਰੇ ਸਾਨੂੰ ਬਹੁਤ ਕੁੱਝ ਸਿਖਾ ਸਕਦੇ ਹਨ।
AC Milan v AS Roma
Aboriginal dancers perform during the welcome to country before the friendly between AC Milan and AS Roma at Optus Stadium on May 31, 2024 in Perth, Australia. Credit: Paul Kane/Getty Images
ਟੋਰੇਸ ਸਟ੍ਰੇਟ ਆਈਲੈਂਡਰ ਕੇਪ ਯਾਰਕ ਪ੍ਰਾਇਦੀਪ ਅਤੇ ਪਾਪੂਆ ਨਿਊ ਗਿਨੀ ਦੇ ਸਿਰੇ ਦੇ ਵਿਚਕਾਰਲੇ ਟਾਪੂਆਂ ਦੇ ਸਵਦੇਸ਼ੀ ਲੋਕ ਹਨ ਅਤੇ ਮੁੱਖ ਤੌਰ 'ਤੇ ਮੇਲੇਨੇਸ਼ੀਅਨ ਮੂਲ ਦੇ ਹਨ।

ਵੱਖ-ਵੱਖ ਆਦਿਵਾਸੀ ਲੋਕਾਂ ਨੂੰ ਮਾਨਤਾ ਦੇਣ ਲਈ ਆਦਿਵਾਸੀ ਅਤੇ ਟੋਰੇਸ ਸਟ੍ਰੇਟ ਆਈਲੈਂਡਰ ਦੋਵੇਂ ਝੰਡੇ ਆਸਟ੍ਰੇਲੀਆ ਦੇ ਰਾਸ਼ਟਰੀ ਝੰਡੇ ਦੇ ਨਾਲ-ਨਾਲ ਹੀ ਫਹਿਰਾਏ ਜਾਂਦੇ ਹਨ।
Both the Aboriginal and Torres Strait Islander flags are flown alongside the Australian national flag to acknowledge these distinct Indigenous peoples.
Both the Aboriginal and Torres Strait Islander flags are flown alongside the Australian national flag Source: AAP / AAP Image/Mick Tsikas
ਆਦਿਵਾਸੀ ਅਤੇ ਟੋਰੇਸ ਸਟ੍ਰੇਟ ਆਈਲੈਂਡਰ ਲੋਕ ਬਜ਼ੁਰਗਾਂ ਨੂੰ 'ਆਂਟੀ' ਅਤੇ 'ਅੰਕਲ' ਕਹਿ ਕੇ ਸਤਿਕਾਰ ਦਿੰਦੇ ਹਨ।
ਬਜ਼ੁਰਗਾਂ ਨੂੰ ਅਕਸਰ 'ਦੇਸ਼ ਵਿੱਚ ਸੁਆਗਤ' ਦੇਣ ਲਈ ਕਿਹਾ ਜਾਂਦਾ ਹੈ। ਰੋਡਾ ਰੌਬਰਟਸ ਦੁਆਰਾ 1980 ਦੇ ਦਹਾਕੇ ਵਿੱਚ ਤਿਆਰ ਕੀਤਾ ਗਿਆ, ਵੈਲਕਮ ਟੂ ਕੰਟਰੀ ਇੱਕ ਪਰੰਪਰਾਗਤ ਸਵਾਗਤ ਸਮਾਰੋਹ ਹੈ ਜੋ ਅਤੀਤ ਦੇ ਸਨਮਾਨ ਲਈ ਇੱਕ ਸਮਾਗਮ ਦੀ ਸ਼ੁਰੂਆਤ ਵਿੱਚ ਦਿੱਤਾ ਜਾਂਦਾ ਹੈ।
An Indigenous performer participates in a smoking ceremony.
An Indigenous performer participates in a smoking ceremony. Source: Getty / Cameron Spencer/Getty Images
ਇਹ ਭਾਸ਼ਣ, ਡਾਂਸ ਜਾਂ ਧੂਣੀ ਦੇਣ ਵਾਲੇ ਸਮਾਰੋਹ ਦਾ ਰੂਪ ਲੈ ਸਕਦਾ ਹੈ।

ਇਸੇ ਤਰ੍ਹਾਂ, 'ਦੇਸ਼ ਦੀ ਮਾਨਤਾ' ਮਹੱਤਵਪੂਰਨ ਮੀਟਿੰਗਾਂ ਵਿੱਚ ਪੇਸ਼ ਕੀਤਾ ਗਿਆ ਇੱਕ ਮਹੱਤਵਪੂਰਨ ਸਵਾਗਤ ਪ੍ਰੋਟੋਕੋਲ ਹੈ।

ਇਸ ਬਾਰੇ ਹੋਰ ਜਾਣਕਾਰੀ ਲਈ ਉੱਪਰ ਦਿੱਤੇ ਆਡੀਓ ਬਟਨ ‘ਤੇ ਕਲਿੱਕ ਕਰੋ।


ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਰਾਮ ਐਸਬੀਐਸ ਸਾਊਥ ਏਸ਼ੀਅਨ 'ਤੇ ਸੁਣੋ। ਸਾਨੂੰ ਤੇ ਉੱਤੇ ਵੀ ਫਾਲੋ ਕਰੋ।

This content was first published in May 2022.

Share