ਦਿਲ ਦੇ ਦੌਰੇ ਤੋਂ ਬਚਣ ਲਈ ਆਸਟ੍ਰੇਲੀਆ ਦੇ ਲੋਕਾਂ ਨੂੰ ਆਪਣੀ ਜਾਂਚ ਕਰਵਾਉਣ ਦੀ ਕੀਤੀ ਜਾ ਰਹੀ ਹੈ ਅਪੀਲ

Getty Images

Source: Getty / Getty Images

ਦਿਲ ਦਾ ਦੌਰਾ ਆਸਟ੍ਰੇਲੀਆ ਵਿੱਚ ਮੌਤ ਦੇ ਪ੍ਰਮੁੱਖ ਕਾਰਨਾਂ ਵਿੱਚੋਂ ਇੱਕ ਹੈ। ‘ਦਾ ਵਿਕਟਰ ਚੈਂਗ ਕਾਰਡੀਅਕ ਰਿਸਰਚ ਇੰਸਟੀਟਿਊਟ’ ਦਿਲ ਦੀ ਜਾਂਚ ਲਈ ਮੁਫ਼ਤ ਚੈਕ-ਅੱਪ ਦੀ ਸਥਾਪਨਾ ਕਰ ਰਿਹਾ ਹੈ। ਇਸ ‘ਹੈਲਥ ਟੂਰ’ ਦਾ ਉੱਦੇਸ਼ ਭਾਗੀਦਾਰਾਂ ਵਿੱਚ ਦਿਲ ਦੀ ਬਿਮਾਰੀ ਦੇ ਜੋਖਮ ਦੀ ਪਛਾਣ ਕਰਨਾ ਅਤੇ ਉਹਨਾਂ ਨੂੰ ਇਸ ਰੋਕਥਾਮਯੋਗ ਬਿਮਾਰੀ ਤੋਂ ਬਚਾਉਣਾ ਹੈ।


ਅੱਠ ਸਾਲ ਪਹਿਲਾਂ ਮਿਲਟਨ ਸਮਿਥ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਸੀ, ਉਸ ਸਮੇਂ ਉਹਨਾਂ ਦੀ ਉਮਰ ਮਹਿਜ਼ 46 ਸਾਲ ਦੀ ਸੀ।

ਉਹਨਾਂ ਦੀ ਪਤਨੀ ਨਿਕੋਲ ਲਈ ਉਹ ਦਿਨ ਬਹੁਤ ਹੀ ਦੁਖਦਾਈ ਸੀ।

ਮਿਲਟਨ ਦੀ ਪਤਨੀ ਦਾ ਕਹਿਣਾ ਹੈ ਕਿ ਉਸਦੇ ਪਤੀ ਦੀ ਜੀਵਨ ਸ਼ੈਲੀ ਦੇ ਹਿਸਾਬ ਨਾਲ ਉਹਨਾਂ ਨੂੰ ਦਿਲ ਦਾ ਦੌਰਾ ਪੈਣ ਵਾਲੀ ਉੱਚ ਜੋਖਮ ਦੀ ਸੰਭਾਵਨਾ ਵਿੱਚ ਸ਼ਾਮਲ ਨਹੀਂ ਕੀਤਾ ਜਾ ਸਕਦਾ ਸੀ।

'ਵਿਕਟਰ ਚੈਂਗ ਕਾਰਡੀਆਕ ਰਿਸਰਚ ਇੰਸਟੀਚਿਊਟ' ਦਾ ਕਹਿਣਾ ਹੈ ਕਿ ਆਸਟ੍ਰੇਲੀਆ ਵਿੱਚ ਹਸਪਤਾਲ 'ਚ ਭਰਤੀ ਹੋਣ ਅਤੇ ਮੌਤ ਦੇ ਮੁੱਖ ਕਾਰਨਾਂ ਵਿਚੋਂ ਇੱਕ ਹਾਰਟ ਅਟੈਕ, ਨਾਲ ਇੱਕ ਦਿਨ ਵਿੱਚ ਔਸਤਨ 19 ਜਾਨਾਂ ਜਾਂਦੀਆਂ ਹਨ।

ਇਸ ਦਾ ਮੁਕਾਬਲਾ ਕਰਨ ਲਈ - ਸੰਸਥਾ ਅਗਲੇ ਦੋ ਮਹੀਨਿਆਂ ਲਈ ਨਿਊ ਸਾਊਥ ਵੇਲਜ਼ ਵਿੱਚ 15 ਸਥਾਨਾਂ ਉੱਤੇ ਮੁਫ਼ਤ ਦਿਲ ਦੀ ਸਿਹਤ ਜਾਂਚ ਦੀ ਸਥਾਪਨਾ ਕਰ ਰਹੀ ਹੈ।

ਪ੍ਰਕਿਰਿਆ ਤੇਜ਼ ਅਤੇ ਜਿਆਦਾਤਰ ਦਰਦ ਰਹਿਤ ਹੈ।

ਪਹਿਲਾਂ, ਤੁਹਾਡਾ ਬਲੱਡ ਪ੍ਰੈਸ਼ਰ ਲਿਆ ਜਾਂਦਾ ਹੈ, ਫਿਰ ਤੁਹਾਡੇ ਕੋਲੇਸਟ੍ਰੋਲ ਅਤੇ ਬਲੱਡ ਸ਼ੂਗਰ ਦੇ ਪੱਧਰਾਂ ਦੀ ਜਾਂਚ ਕੀਤੀ ਜਾਂਦੀ ਹੈ ਅਤੇ 5 ਮਿੰਟ ਤੋਂ ਵੀ ਘੱਟ ਸਮੇਂ ਵਿੱਚ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਕੀ ਤੁਹਾਨੂੰ ਅਗਲੇਰੀ ਜਾਂਚ ਲਈ ਆਪਣੇ ਜੀਪੀ ਨੂੰ ਦੇਖਣ ਦੀ ਲੋੜ ਹੈ ਜਾਂ ਨਹੀਂ।

ਨਿਕੋਲ ਸਮਿਥ ਦਾ ਸੁਨੇਹਾ ਹੈ ਕਿ ਜੋ ਵੀ ਲੋਕ ਇਹ ਜਾਂਚ ਕਰਵਾ ਸਕਦੇ ਹਨ ਉਹਨਾਂ ਨੂੰ ਇਸ ਵਿੱਚ ਦੇਰੀ ਨਹੀਂ ਕਰਨੀ ਚਾਹੀਦੀ।

Share