ਇਸ ਸਾਲ ਦੇ ਸ਼ੁਰੂ ਤੋਂ ਫੈਲੀ ਕਰੋਨਾਵਾਇਰਸ ਮਹਾਂਮਾਰੀ ਕਾਰਨ ਮੁਸ਼ਕਲ ਵਿੱਚ ਫਸੇ ਲੋਕਾਂ ਦੀ ਮਦਦ ਲਈ ਆਸਟ੍ਰੇਲੀਅਨ ਸਿੱਖ ਐਸੋਸ਼ਿਏਸ਼ਨ ਨੇ ਤਿਆਰ ਖਾਣੇ ਦੇ ਨਾਲ ਨਾਲ ਸੁੱਕੇ ਰਾਸ਼ਨ ਵੀ ਲੋਕਾਂ ਤੱਕ ਪਹੁੰਚਾਏ ਹਨ।
ਖਾਸ ਨੁੱਕਤੇ:
- ਮਦਦ ਪ੍ਰਾਪਤ ਕਰਨ ਵਾਲਿਆਂ ਨੇ ਆਸਟ੍ਰੇਲੀਅਨ ਸਿੱਖ ਐਸੋਸ਼ਿਏਸ਼ਨ ਦਾ ਭਰਪੂਰ ਧੰਨਵਾਦ ਕੀਤਾ ਹੈ
- ਕੋਵਿਡ-19 ਤੋਂ ਪ੍ਰਾਭਵਤ ਲੋਕਾਂ ਦੀ ਮਦਦ ਲਈ ਏ ਐਸ ਏ ਨੇ ਤਿਆਰ ਖਾਣੇ ਦੇ ਨਾਲ ਨਾਲ ਸੁੱਕੇ ਰਾਸ਼ਨ ਵੀ ਵੰਡੇ ਹਨ
- ਏ ਐਸ ਏ ਨੇ ਵਿਦੇਸ਼ਾਂ ਤੋਂ ਆ ਕੇ ਹੋਟਲਾਂ ਵਿੱਚ ਲਾਜ਼ਮੀ ਇਕੱਲਤਾ ਧਾਰਨ ਕਰ ਰਹੇ ਲੋਕਾਂ ਤੱਕ ਵੀ ਮਦਦ ਪਹੁੰਚਾਈ ਹੈ
ਸਿੱਡਨੀ ਦੀ ਇਸ ਸੰਸਥਾ ਦੇ ਸੇਵਾਦਾਰ ਜਸਬੀਰ ਸਿੰਘ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ ਕਿ, ‘ਮਦਦ ਪ੍ਰਾਪਤ ਕਰਨ ਵਾਲਿਆਂ ਨੇ ਸੋਸ਼ਲ ਮੀਡੀਆ ਉੱਤੇ ਧੰਨਵਾਦ ਦੇ ਅਜਿਹੇ ਸੁਨੇਹੇ ਪਾਏ ਹਨ ਜਿਹਨਾਂ ਵਿੱਚ ਕਈਆਂ ਨੇ ਫਰਿੱਸ਼ਤੇ ਵੀ ਆਖਿਆ ਹੈ’।ਜਸਬੀਰ ਸਿੰਘ ਨੇ ਕਿਹਾ, ‘ਮੇਰਾ ਧਰਮ ਮੈਨੂੰ ਪਹਿਲਾ ਸੁਨੇਹਾ ਹੀ ਇਹੋ ਦਿੰਦਾ ਹੈ ਕਿ ਸਭ ਵਰਗਾਂ ਦੇ ਲੋਕ ਬਰਾਬਰ ਹਨ ਅਤੇ ਕਿਸੇ ਨਾਲ ਵੀ ਵਿਤਕਰਾ ਨਹੀਂ ਕਰਨਾ ਚਾਹੀਦਾ। ਅਤੇ ਇਸੀ ਨੂੰ ਹੀ ਸਾਹਮਣੇ ਰੱਖ ਕੇ ਅਸੀਂ ਮੁਸੀਬਤ ਵਿੱਚ ਫਸੇ ਲੋਕਾਂ ਦੀ ਮਦਦ ਕੀਤੀ ਹੈ ਬੇਸ਼ਕ ਉਹ ਕਿਸੇ ਵੀ ਧਰਮ, ਦੇਸ਼ ਜਾਂ ਖਿੱਤੇ ਨਾਲ ਸਬੰਧ ਰੱਖਦੇ ਹੋਣ’।
My religion tells me that all people are same; Jasbir Singh Source: Jasbir Singh
ਇਸ ਸੰਸਥਾ ਦੇ ਨਾਲ ਇੰਟਰਨੈਸ਼ਨਲ ਸਟੂਡੈਂਟਸ ਹੈਲਪ ਆਰਗੇਨਾਈਜ਼ੇਨ ਨੇ ਵੀ ਹੱਥ ਮਿਲਾਉਂਦੇ ਹੋਏ ਮਦਦ ਦੇ ਕਾਰਜ ਹੋਰ ਅੱਗੇ ਵਧਾਏ ਹਨ।
ਸ਼੍ਰੀ ਸਿੰਘ ਨੇ ਕਿਹਾ, ‘ਹੋਟਲਾਂ ਵਿੱਚ ਲਾਜ਼ਮੀ ਇਕੱਲਤਾ ਧਾਰਨ ਕਰਨ ਵਾਲੇ ਲੋਕਾਂ ਵਲੋਂ ਸ਼ਾਕਾਹਾਰੀ ਅਤੇ ਭਾਰਤੀ ਖਾਣੇ ਦੀਆਂ ਬੇਨਤੀਆਂ ਕੀਤੀਆਂ ਜਾਂਦੀਆਂ ਹਨ। ਅਤੇ ਅਸੀਂ ਉਹਨਾਂ ਦੇ ਨਾਮ, ਕਮਰਾ ਨੰਬਰ ਆਦਿ ਲਿੱਖ ਕੇ ਹੋਟਲਾਂ ਵਿੱਚ ਆਪ ਜਾ ਕੇ ਪਹੁੰਚਾਉਂਦੇ ਹਾਂ’।
ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।
ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ 'ਤੇ ਰਹਿਣਾ ਚਾਹੀਦਾ ਹੈ
ਇਕੱਠਾਂ ਉੱਤੇ ਲੱਗੀਆਂ ਪਾਬੰਦੀਆਂ ਬਾਰੇ ਆਪਣੇ ਰਾਜ ਦੀਆਂ ਪਾਬੰਦੀਆਂ ਜਾਂਚੋ।
ਕਰੋਨਾਵਾਇਰਸ ਦੀ ਜਾਂਚ ਹੁਣ ਆਸਟ੍ਰੇਲੀਆ ਭਰ ਵਿੱਚ ਵਿਆਪਕ ਤੌਰ ਤੇ ਉਪਲੱਬਧ ਹੈ।
ਜੇ ਤੁਸੀਂ ਠੰਡ ਜਾਂ ਫਲੂ ਦੇ ਲੱਛਣਾਂ ਦਾ ਸਾਹਮਣਾ ਕਰ ਰਹੇ ਹੋ ਤਾਂ ਆਪਣੇ ਡਾਕਟਰ ਨੂੰ ਫੋਨ ਕਰਕੇ ਟੈਸਟ ਦਾ ਪ੍ਰਬੰਧ ਕਰੋ ਜਾਂ ਕਰੋਨਾਵਇਰਸ ਸਿਹਤ ਜਾਣਕਾਰੀ ਨੂੰ 1800 020 080 ਤੇ ਸੰਪਰਕ ਕਰੋ।
ਫੈਡਰਲ ਸਰਕਾਰ ਦੀ ਕਰੋਨਾਵਾਇਰਸ ਟਰੇਸਿੰਗ ਐਪ ‘ਕੋਵਿਡਸੇਫ’ ਤੁਹਾਡੇ ਫੋਨ ਦੇ ਐਪ ਸਟੋਰ ਤੋਂ ਡਾਊਨਲੋਡ ਕੀਤੀ ਜਾ ਸਕਦੀ ਹੈ।
ਐਸ ਬੀ ਐਸ ਆਸਟ੍ਰੇਲੀਆ ਦੇ ਵਿਭਿੰਨ ਭਾਈਚਾਰਿਆਂ ਨੂੰ ਕੋਵਿਡ-19 ਦੇ ਵਿਕਾਸ ਬਾਰੇ ਤਾਜ਼ਾ ਜਾਣਕਾਰੀ ਦੇਣ ਲਈ ਵਚਨਬੱਧ ਹੈ।