ਨਵੀਂਆਂ ਮੰਜ਼ਿਲਾਂ ਛੂਹ ਰਹੀ ਪੰਜਾਬੀ ਮੂਲ ਦੀ ਆਸਟ੍ਰੇਲੀਅਨ ਕ੍ਰਿਕਟਰ ਰਿਭਿਆ ਸਿਆਨ

Ribhya Syan Cricketer

ਰਿਭਿਆ ਸਿਆਨ ਐਸ ਬੀ ਐਸ ਦੇ ਮੈਲਬਰਨ ਸਟੂਡੀਓ ਵਿਖੇ । Credit: Sumeet Kaur

Get the SBS Audio app

Other ways to listen


Published 22 August 2024 5:07pm
By Sumeet Kaur, Patras Masih
Source: SBS

Share this with family and friends


ਪੰਜਾਬੀ ਮੂਲ ਦੀ ਰਿਭਿਆ ਸਿਆਨ ਆਸਟ੍ਰੇਲੀਆ ਵਿੱਚ ਪ੍ਰਤਿਭਾਸ਼ਾਲੀ ਕ੍ਰਿਕਟਰ ਵਜੋਂ ਆਪਣਾ ਨਾਮ ਚਮਕਾ ਰਹੀ ਹੈ। ਹਾਲ ਹੀ ਵਿੱਚ ਕ੍ਰਿਕਟ ਆਸਟ੍ਰੇਲੀਆ ਵੱਲੋਂ ਵਰਲਡ ਕੱਪ ਅਭਿਆਸ ਅਧੀਨ ਤਿਕੋਣੀ ਸੀਰੀਜ਼ ਲਈ ਅੰਡਰ-19 ਟੀਮ ਦੀ ਜਾਰੀ ਕੀਤੀ ਗਈ ਸੂਚੀ ਵਿੱਚ ਰਿਭਿਆ ਦਾ ਨਾਮ ਸ਼ਾਮਿਲ ਹੈ।


ਆਫ ਸਪਿਨਰ ਵਜੋਂ ਆਪਣੇ ਸ਼ਾਨਦਾਰ ਖੇਡ ਪ੍ਰਦਰਸ਼ਨ ਸਦਕਾ ਉਹ ਥੋੜ੍ਹੇ ਸਾਲਾਂ ਅੰਦਰ ਹੀ ਵਿਕਟੋਰੀਆ ਸਟੇਟ ਟੀਮ ਵਲੋਂ ਖੇਡ ਚੁੱਕੀ ਹੈ।

ਹੁਣ ਤੱਕ ਅਨੇਕਾਂ ਮਾਣ-ਸਨਮਾਨ ਹਾਸਲ ਕਰ ਚੁੱਕੀ ਰਿਭਿਆ ਸਿਆਨ ਨੂੰ ਟੀਮ ਵਿੱਚ ਸਭ ਤੋਂ ਵੱਧ ਵਿਕਟਾਂ ਹਾਸਲ ਕਰਨ ਵਾਲੀ ਖਿਡਾਰਨ ਹੋਣ ਕਾਰਨ ਕ੍ਰਿਕਟ ਆਸਟ੍ਰੇਲੀਆ ਵਲੋਂ ਟੀਮ ਆਫ ਦਾ ਟੂਰਨਾਮੈਂਟ ਦਾ ਸਨਮਾਨ ਵੀ ਮਿਲ ਚੁੱਕਾ ਹੈ।

ਰਿਭਿਆ ਸਿਆਨ ਨੇ ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਉਸ ਨੇ 13 ਸਾਲ ਦੀ ਉਮਰ ਵਿੱਚ ਕ੍ਰਿਕਟ ਖੇਡਣਾ ਸ਼ੁਰੂ ਕੀਤਾ ਸੀ।

ਸਿਟੀ ਬਿਊਟੀਫੁੱਲ ਚੰਡੀਗੜ੍ਹ ਵਿੱਚ ਰਹਿੰਦਿਆਂ ਛੋਟੀ ਉਮਰੇ ਗਲੀਆਂ ਵਿੱਚ ਕ੍ਰਿਕਟ ਖੇਡਣ ਵਾਲੀ ਰਿਭਿਆ ਸਾਲ 2018 ਵਿੱਚ ਪੱਕੇ ਪੈਰੀਂ ਆਸਟ੍ਰੇਲੀਆ ਆਈ ਸੀ। ਇੱਥੇ ਆ ਕੇ ਉਸ ਨੇ ਕ੍ਰਿਕਟ ਦਾ ਸਫਰ ਪਲੈਂਟੀ ਵੈਲੀ ਤੋਂ ਸ਼ੁਰੂ ਕੀਤਾ।
Cricketer Ribhiya Sian with Father
ਰਿਭਿਆ ਸਿਆਨ ਅਤੇ ਉਸਦੇ ਪਿਤਾ ਜਤਿੰਦਰ ਐਸ ਬੀ ਐਸ ਪੰਜਾਬੀ ਦੇ ਮੈਲਬਰਨ ਸਟੂਡੀਓ ਵਿਖੇ।
ਅੰਡਰ-14 ਕੈਟਾਗਰੀ ਤਹਿਤ ਐਪਿੰਗ ਕ੍ਰਿਕਟ ਕਲੱਬ, ਨੌਰਥ ਜੀਲੋਂਗ, ਜੈਲੀ ਬਰੈਂਡ, ਯੂਥ ਪ੍ਰੀਮੀਅਰ ਲੀਗ ਸਮੇਤ ਹੋਰਨਾਂ ਮੈਦਾਨਾਂ ਤੋਂ ਹੁੰਦੇ ਹੋਏ ਰਿਭਿਆ ਵਿਕਟੋਰੀਆ ਸਟੇਟ ਟੀਮ ਤੱਕ ਪਹੁੰਚ ਗਈ।

ਮੌਜੂਦਾ ਸਮੇਂ ਪਰਾਹਨ ਕ੍ਰਿਕਟ ਕਲੱਬ ਵਲੋਂ ਖੇਡ ਰਹੀ ਰਿਭਿਆ ਸਿਆਨ 2018-2019 ਤੋਂ ਲੈ ਕੇ ਹੁਣ ਤੱਕ ਦੇ ਖੇਡ ਸਫ਼ਰ ਵਿੱਚ ਕੁੱਲ 206 ਮੈਚ ਖੇਡ ਚੁੱਕੀ ਹੈ ਅਤੇ ਉਸ ਨੇ ਇਨ੍ਹਾਂ ਮੈਚਾਂ ਵਿੱਚ 170 ਵਿਕਟਾਂ ਹਾਸਲ ਕੀਤੀਆਂ ਹਨ।
ਭਵਿੱਖ ਵਿੱਚ ਮੈਂ ਆਸਟ੍ਰੇਲੀਆ ਅੰਡਰ 19 ਵਰਲਡ ਕੱਪ, ਟੀ-20 ਲੀਗ, ਬਿਗ ਬੈਸ਼ ਵਰਗੇ ਵੱਡੇ ਮੁਕਬਾਲਿਆਂ ਵਿੱਚ ਖੇਡਣਾ ਚਾਹੁੰਦੀ ਹਾਂ।
Ribhya Syan
ਕ੍ਰਿਕਟ ਆਸਟ੍ਰੇਲੀਆ ਨੇ ਹਾਲ ਹੀ ਵਿੱਚ ਵਰਲਡ ਕੱਪ ਅਭਿਆਸ ਅਧੀਨ ਤਿਕੋਣੀ ਸੀਰੀਜ਼ ਲਈ ਅੰਡਰ-19 ਟੀਮ ਦੀ ਸੂਚੀ ਜਾਰੀ ਕੀਤੀ ਹੈ।

ਮਾਣ ਵਾਲੀ ਗੱਲ ਹੈ ਕਿ ਵਿਕਟੋਰੀਆ ਤੋਂ 3 ਖਿਡਾਰਨਾਂ ਚੁਣੀਆਂ ਗਈਆਂ ਹਨ ਅਤੇ ਤਿੰਨੋਂ ਹੀ ਭਾਰਤੀ ਮੂਲ ਦੀਆਂ ਹਨ। ਰਿਭਿਆ ਦਾ ਨਾਮ ਵੀ ਉਸ ਵਿੱਚ ਸ਼ਾਮਿਲ ਹੈ।
Image (3).png
ਖੇਡ ਦੇ ਨਾਲ-ਨਾਲ ਰਿਭਿਆ ਵਿਦਿਅਕ ਯੋਗਤਾ ਦੇ ਪੱਖ ਤੋਂ ਵੀ ਪੁਲਾਂਘਾ ਪੁੱਟ ਰਹੀ ਹੈ ਅਤੇ ਇਸ ਵੇਲੇ ਉਹ ਆਰਐਮਆਈਟੀ ਯੂਨੀਵਰਸਿਟੀ ਤੋਂ ਬੈਚਲਰ ਆਫ ਨਰਸਿੰਗ ਦੀ ਪੜ੍ਹਾਈ ਕਰ ਰਹੀ ਹੈ।

ਰਿਭਿਆ ਸਿਆਨ ਦੇ ਪਿਤਾ ਜਤਿੰਦਰ ਨੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰਕ ਪਿਛੋਕੜ ਖੇਡਾਂ ਵਾਲਾ ਰਿਹਾ ਹੈ। ਉਹ ਖੁਦ ਵੀ ਕ੍ਰਿਕਟ ਖੇਡਦੇ ਰਹੇ ਹਨ ਹਾਲਾਂਕਿ ਉਹ ਵੱਡੇ ਮੈਦਾਨਾਂ ਤੱਕ ਨਹੀਂ ਪਹੁੰਚ ਸਕੇ ਪਰ ਉਹ ਰਿਭਿਆ ਦੀ ਖੇਡ ਰਾਹੀਂ ਆਪਣਾ ਸੁਫਨਾ ਸਾਕਾਰ ਹੁੰਦਾ ਦੇਖ ਰਹੇ ਹਨ।

ਉਨ੍ਹਾਂ ਦੱਸਿਆ ਕਿ ਰਿਭਿਆ ਦੀ ਛੋਟੀ ਭੈਣ ਅਭਿਆ ਸਿਆਨ ਵੀ ਲੈਗ ਸਪਿਨਰ ਵਜੋਂ ਜੂਨੀਅਰ ਕ੍ਰਿਕਟ ਖੇਡ ਰਹੀ ਹੈ।

ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਰਾਮ ਐਸ ਬੀ ਐਸ ਸਾਊਥ ਏਸ਼ੀਅਨ 'ਤੇ ਸੁਣੋ।
ਸਾਨੂੰ ਤੇ ਉੱਤੇ ਵੀ ਫਾਲੋ ਕਰੋ।


Share