ਘਰ ਵਿੱਚ ਅੱਗ ਲੱਗਣ ਤੋਂ ਸੁਰੱਖਿਅਤ ਰਹਿਣ ਬਾਰੇ ਜ਼ਰੂਰੀ ਜਾਣਕਾਰੀ

Woodbridge firefighter Joe Zurilgen passes a burning home

Firefighter Joe Zurilgen passes a burning home Credit: Moment RF / Virojt Changyencham/Getty Images

'ਹੋਮ ਫਾਇਰ ਸੇਫਟੀ' ਬਾਰੇ ਅਸੀਂ ਓਦੋਂ ਤੱਕ ਗੱਲ ਨਹੀਂ ਕਰਦੇ ਜਦੋਂ ਤੱਕ ਕੋਈ ਮੰਦਭਾਗੀ ਘਟਨਾ ਨਹੀਂ ਵਾਪਰਦੀ। ਖੁਦ ਸੁਰੱਖਿਅਤ ਰਹਿਣ ਅਤੇ ਆਪਣੇ ਪਰਿਵਾਰ ਨੂੰ ਨੁਕਸਾਨ ਤੋਂ ਬਚਾਉਣ ਲਈ ਅੱਗ ਦੇ ਜੋਖਮਾਂ ਨੂੰ ਜਾਣਨ ਅਤੇ ਸਾਰੀਆਂ ਲੋੜੀਂਦੀਆਂ ਸਾਵਧਾਨੀਆਂ ਵਰਤਣ ਦੀ ਲੋੜ ਹੁੰਦੀ ਹੈ।


ਅੱਗ ਦੇ ਨਤੀਜੇ ਭਿਆਨਕ ਹੋ ਸਕਦੇ ਹਨ। ਛੋਟੇ ਪੱਧਰ ਉੱਤੇ ਲੱਗੀ ਅੱਗ ਵਿਨਾਸ਼ਕਾਰੀ ਨੁਕਸਾਨ ਜਾਂ ਇੱਥੋਂ ਤੱਕ ਕਿ ਘਾਤਕ ਦੁਖਾਂਤ ਦਾ ਕਾਰਨ ਬਣ ਸਕਦੀ ਹੈ।

ਨੈਚੁਰਲ ਹੈਜ਼ਰਡਜ਼ ਰਿਸਰਚ ਆਸਟ੍ਰੇਲੀਆ ਅਤੇ ਫਾਇਰ ਰੈਸਕਿਊ ਵਿਕਟੋਰੀਆ ਦੁਆਰਾ 2019 ਦਾ ਇੱਕ ਸੰਯੁਕਤ ਅਧਿਐਨ, ਸੁਝਾਅ ਦਿੰਦਾ ਹੈ ਕਿ ਹਰ ਸਾਲ ਹੋਰ ਕੁਦਰਤੀ ਖਤਰਿਆਂ, ਜਿਵੇਂ ਕਿ ਹੜ੍ਹਾਂ, ਤੂਫਾਨਾਂ ਅਤੇ ਝਾੜੀਆਂ ਦੀ ਅੱਗ ਦੇ ਮੁਕਾਬਲੇ, ਸਭ ਤੋਂ ਵੱਧ ਲੋਕ ਰਿਹਾਇਸ਼ੀ ਅੱਗਾਂ ਵਿੱਚ ਮਾਰੇ ਜਾਂਦੇ ਹਨ।

ਐਂਡਰਿਊ ਗਿਸਿੰਗ ਅਧਿਐਨ ਦੇ ਸਹਿ-ਲੇਖਕ ਅਤੇ ਨੈਚੁਰਲ ਹੈਜ਼ਰਡਜ਼ ਰਿਸਰਚ ਆਸਟ੍ਰੇਲੀਆ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਹਨ।

ਖੋਜ ਇਹ ਵੀ ਦਰਸਾਉਂਦੀ ਹੈ ਕਿ ਘਰਾਂ ਵਿੱਚ ਜ਼ਿਆਦਾਤਰ ਘਾਤਕ ਅੱਗਾਂ ਸਰਦੀਆਂ ਵਿੱਚ ਹੀਟਿੰਗ ਉਪਕਰਨਾਂ ਜਾਂ ਤਰੀਕਿਆਂ ਦੀ ਅਸੁਰੱਖਿਅਤ ਵਰਤੋਂ ਕਾਰਨ ਹੁੰਦੀਆਂ ਹਨ।

ਫਾਇਰ ਅਥਾਰਟੀ ਲੋਕਾਂ ਨੂੰ ਆਪਣੇ ਹੀਟਿੰਗ ਉਪਕਰਨਾਂ ਦੀ ਵਰਤੋਂ ਉਹਨਾਂ ਦੇ ਨਿਰਮਾਤਾਵਾਂ ਦੁਆਰਾ ਸਿਫ਼ਾਰਿਸ਼ ਕੀਤੇ ਅਭਿਆਸਾਂ ਦੇ ਅਨੁਸਾਰ ਕਰਨ ਦੀ ਤਾਕੀਦ ਕਰਦੇ ਹਨ।

ਇਸਦਾ ਮਤਲਬ ਹੈ ਕਿ ਘਰ ਦੇ ਅੰਦਰ ਬਾਹਰੀ ਹੀਟਿੰਗ ਉਪਕਰਨਾਂ ਦੀ ਵਰਤੋਂ ਕਰਨ ਤੋਂ ਪਰਹੇਜ਼ ਕਰਨਾ, ਜਿਸ ਵਿੱਚ ਉਹ ਵੀ ਸ਼ਾਮਲ ਹਨ ਜੋ ਬਾਲਣ ਸਰੋਤ ਵਜੋਂ 'ਹੀਟ ਬੀਡਜ਼' ਜਾਂ ਲਿਕਵੀਫਾਈਡ ਪੈਟਰੋਲੀਅਮ ਗੈਸ (LPG) ਦੀ ਵਰਤੋਂ ਕਰਦੇ ਹਨ।

ਮਿਸਟਰ ਗਿਸਿੰਗ ਦਾ ਕਹਿਣਾ ਹੈ ਕਿ ਬਾਹਰੀ ਵਰਤੋਂ ਲਈ ਤਿਆਰ ਕੀਤੇ ਗਏ ਹੀਟਿੰਗ ਉਪਕਰਣ ਘਰ ਦੇ ਅੰਦਰ ਢੁਕਵੇਂ ਨਹੀਂ ਹਨ, ਕਿਉਂਕਿ ਇਹ ਕਾਰਬਨ ਮੋਨੋਆਕਸਾਈਡ ਦੇ ਨਿਰਮਾਣ ਦਾ ਕਾਰਨ ਵੀ ਬਣ ਸਕਦਾ ਹੈ ਜੋ ਘਾਤਕ ਹੋ ਸਕਦਾ ਹੈ।

ਅਧਿਐਨ ਦੇ ਅਨੁਸਾਰ, ਰਿਹਾਇਸ਼ੀ ਅੱਗ ਨਾਲ ਹੋਣ ਵਾਲੀਆਂ ਮੌਤਾਂ ਦੇ ਸਭ ਤੋਂ ਵੱਧ ਜੋਖਮ ਵਾਲੇ ਜਨਸੰਖਿਆ ਵਿੱਚ 65 ਸਾਲ ਤੋਂ ਵੱਧ ਉਮਰ ਦੇ ਜਾਂ ਪੰਜ ਸਾਲ ਤੋਂ ਘੱਟ ਉਮਰ ਦੇ ਲੋਕ ਸ਼ਾਮਲ ਹਨ।

ਸਿਡਨੀ ਚਿਲਡਰਨ ਹਸਪਤਾਲ ਨੈਟਵਰਕ ਵਿਖੇ ਕਿਡਜ਼ ਹੈਲਥ ਪ੍ਰਮੋਸ਼ਨ ਯੂਨਿਟ ਦੀ ਮੈਨੇਜਰ ਸਿਮੋਨ ਸੁਲੀਵਾਨ ਦੱਸਦੀ ਹੈ।

ਗਰਮ ਕਰਨ ਵਾਲੇ ਉਪਕਰਨ ਅਤੇ ਸਿਗਰਟਨੋਸ਼ੀ ਵਾਲੀਆਂ ਸਮੱਗਰੀਆਂ ਮੁੱਖ ਤੌਰ 'ਤੇ ਘਰਾਂ ਦੀਆਂ ਅੱਗਾਂ ਦਾ ਕਾਰਨ ਹੁੰਦੀਆਂ ਹਨ।

ਪਰ ਮਿਸਟਰ ਗਿਸਿੰਗ ਨੇ ਜ਼ੋਰ ਦਿੱਤਾ ਕਿ ਇਹ ਅਕਸਰ ਜੋਖਮ ਨਾਲ ਭਰਪੂਰ ਕਾਰਕਾਂ ਦਾ ਸੁਮੇਲ ਹੁੰਦਾ ਹੈ।

ਮਿਸਟਰ ਗਿਸਿੰਗ ਨੇ ਕਿਹਾ ਕਿ ਕੁਝ ਆਮ ਹੋਮ ਫਾਇਰ ਸੇਫਟੀ ਅਭਿਆਸ, ਜਿਵੇਂ ਕਿ ਧੂੰਏਂ ਵਾਲੇ ਅਲਾਰਮ, ਅੱਗ ਤੋਂ ਬਚਣ ਦੀ ਯੋਜਨਾ ਅਤੇ ਰਸੋਈ ਨੂੰ ਬਿਨਾਂ ਕਿਸੇ ਧਿਆਨ ਦੇ ਨਾ ਛੱਡਣਾ, ਇਹ ਸਾਰੇ ਹੀ ਸੁਰੱਖਿਆ ਬਣਾਈ ਰੱਖਣ ਵਿੱਚ ਸਹਾਈ ਹੋ ਸਕਦੇ ਹਨ।

ਮਾਰਕ ਹਾਲਵਰਸਨ ਕੁਈਨਜ਼ਲੈਂਡ ਫਾਇਰ ਐਂਡ ਐਮਰਜੈਂਸੀ ਸਰਵਿਸਿਜ਼ (QFES) ਵਿਖੇ ਅੱਗ ਸੁਰੱਖਿਆ ਲਈ ਕਾਰਜਕਾਰੀ ਪ੍ਰਬੰਧਕ ਹੈ।

ਉਹ ਕਹਿੰਦੇ ਹਨ ਕਿ ਰੋਕਥਾਮ ਗਰਮੀ ਦੇ ਸਰੋਤ ਨਾਲ ਜੁੜੇ ਜੋਖਮਾਂ ਨੂੰ ਜਾਣਨ ਅਤੇ ਉਸ ਅਨੁਸਾਰ ਜਵਾਬ ਦੇਣ ਤੋਂ ਸ਼ੁਰੂ ਹੁੰਦੀ ਹੈ।

ਹਾਲ ਹੀ ਦੇ ਸਾਲਾਂ ਵਿੱਚ, ਲਿਥੀਅਮ-ਆਇਨ ਬੈਟਰੀ ਨਾਲ ਚੱਲਣ ਵਾਲੇ ਉਪਕਰਨਾਂ ਦੇ ਕਾਰਨ ਰਿਹਾਇਸ਼ੀ ਅੱਗਾਂ ਵਿੱਚ ਇੱਕ ਮਹੱਤਵਪੂਰਨ ਵਾਧਾ ਹੋਇਆ ਹੈ।

ਸ੍ਰੀ ਹਾਲਵਰਸਨ ਦਾ ਕਹਿਣਾ ਹੈ ਕਿ ਜੇਕਰ ਲੋਕ ਆਪਣੇ ਡਿਵਾਈਸਾਂ ਲਈ ਸਹੀ ਚਾਰਜਰ ਦੀ ਵਰਤੋਂ ਨਾ ਕਰਨ ਦੇ ਜੋਖਮਾਂ ਤੋਂ ਜਾਣੂ ਹੋਣ ਤਾਂ ਇਨ੍ਹਾਂ ਅੱਗਾਂ ਨੂੰ ਰੋਕਿਆ ਜਾ ਸਕਦਾ ਹੈ।

ਜਲਣਸ਼ੀਲ ਸਮੱਗਰੀ ਜ਼ਿਆਦਾਤਰ ਲੋਕਾਂ ਦੇ ਬੈਕਯਾਰਡ ਵਿੱਚ ਵੀ ਪਾਈ ਜਾ ਸਕਦੀ ਹੈ।

ਇਹਨਾਂ ਵਿੱਚ ਸੁੱਕੀਆਂ ਟਾਹਣੀਆਂ, ਸਟੋਰ ਕੀਤੀ ਲੱਕੜ, ਪੁਰਾਣੇ ਕੱਪੜੇ, ਅੱਗ ਲੱਗਣ ਵਾਲਾ ਸਾਮਾਨ ਅਤੇ ਜ਼ਿਆਦਾਤਰ ਉਤਪਾਦ ਅਤੇ ਰਸਾਇਣ ਸ਼ਾਮਲ ਹੁੰਦੇ ਹਨ ਜੋ ਆਮ ਤੌਰ 'ਤੇ ਘਰੇਲੂ ਸ਼ੈੱਡਾਂ ਵਿੱਚ ਰੱਖੇ ਜਾਂਦੇ ਹਨ।

ਹਾਲਾਂਕਿ ਧੂੰਏਂ ਦੇ ਅਲਾਰਮ ਅੱਗ ਨੂੰ ਰੋਕਦੇ ਤਾਂ ਨਹੀਂ ਹਨ, ਪਰ ਉਹ ਲੋਕਾਂ ਨੂੰ ਇੱਕ ਜ਼ਰੂਰੀ ਅਗਾਊਂ ਚੇਤਾਵਨੀ ਜ਼ਰੂਰ ਦੇ ਦਿੰਦੇ ਹਨ।

ਇਹ ਯਕੀਨੀ ਬਣਾਉਣਾ ਮਹੱਤਵਪੂਰਨ ਹੈ ਕਿ ਘਰ ਵਿੱਚ ਰਹਿਣ ਵਾਲੇ ਹਰੇਕ ਵਿਅਕਤੀ ਨੂੰ ਪਤਾ ਹੋਵੇ ਕਿ ਅੱਗ ਲੱਗਣ ਦੀ ਸਥਿਤੀ ਵਿੱਚ ਉਨ੍ਹਾਂ ਨੂੰ ਕੀ ਕਰਨ ਦੀ ਲੋੜ ਹੈ।

ਉਦਾਹਰਨ ਲਈ, ਬੱਚਿਆਂ ਨੂੰ ਸਿਰਫ਼ ਟ੍ਰਿਪਲ ਜ਼ੀਰੋ (000) ਤੇ ਕਾਲ ਕਰਨ ਤੋਂ ਇਲਾਵਾ ਘਰ ਦੀ ਅੱਗ ਦੀ ਸੁਰੱਖਿਆ ਬਾਰੇ ਵੀ ਜ਼ਰੂਰ ਸਿਖਾਓ।

Share