ਭਾਰਤ ਵਿਚਲੇ ਦੇਸ਼ ਵਿਆਪੀ ਬੰਦ ਪਿੱਛੋਂ ਵੱਖੋ-ਵੱਖਰੇ ਰਾਜਾਂ 'ਚ ਫਸੇ 444 ਆਸਟ੍ਰੇਲੀਅਨ ਲੋਕ ਜਿਨ੍ਹਾਂ ਵਿੱਚ 33 ਬੱਚੇ ਵੀ ਸ਼ਾਮਿਲ ਹਨ, ਇੱਕ ਪ੍ਰਾਈਵੇਟ ਉਡਾਣ ਰਾਹੀਂ ਦਿੱਲੀ ਤੋਂ ਰਵਾਨਾ ਹੋ ਕੇ ਅੱਜ (12 ਅਪ੍ਰੈਲ) ਮੈਲਬਰਨ ਪਹੁੰਚ ਰਹੇ ਹਨ।
ਇਹ ਚਾਰਟਰ ਉਡਾਣ ਕੁਝ ਸਾਬਕਾ ਹਵਾਬਾਜ਼ੀ ਅਧਿਕਾਰੀਆਂ ਤੇ ਭਾਰਤੀ ਅਤੇ ਆਸਟ੍ਰੇਲੀਅਨ ਭਾਈਚਾਰੇ ਦੇ ਨੁਮਾਇੰਦਿਆਂ ਦੇ ਸਾਂਝੇ ਉਪਰਾਲੇ ਤਹਿਤ ਸੰਭਵ ਹੋਈ ਹੈ।ਅਰਵਿੰਦਰ ਪਾਲ ਸਿੰਘ ਜੋ 'ਲਾਇਨ' ਕੰਪਨੀ ਦੀ ਹਵਾਈ ਉਡਾਣ ਰਾਹੀਂ ਵਾਪਸ ਪਰਤ ਰਹੇ ਨੇ, ਜਹਾਜ਼ ਰਵਾਨਾ ਹੋਣ ਤੋਂ ਪਹਿਲਾਂ ਐੱਸ ਬੀ ਐੱਸ ਪੰਜਾਬੀ ਨਾਲ਼ ਵਿਸ਼ੇਸ਼ ਤੌਰ ਤੇ ਗੱਲਬਾਤ ਕੀਤੀ – “ਇਸ ਹਵਾਈ ਉਡਾਣ ਲਈ ਕਾਫੀ ਜਦੋ-ਜਹਿਦ ਕਰਨੀ ਪਈ ਪਰ ਅਸੀਂ ਖੁਸ਼ ਹਾਂ ਕਿ ਇਨ੍ਹਾਂ ਕੋਸ਼ਿਸ਼ਾਂ ਨੂੰ ਹੁਣ ਬੂਰ ਪਿਆ ਹੈ।
ਹਵਾਈ ਜਹਾਜ਼ ਦੀ ਪੁਰਾਣੀ ਤਸਵੀਰ; ਇਨਸੈੱਟ ਤਸਵੀਰ ਅਰਵਿੰਦਰ ਪਾਲ ਸਿੰਘ Source: Photo courtesy Aldo Bidini/Wikipedia
ਅਸੀਂ ਵਿਸ਼ੇਸ਼ ਤੌਰ ਤੇ ਸਾਈਮਨ ਅਤੇ ਡਾ ਜਗਵਿੰਦਰ ਵਿਰਕ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ ਜਿਨ੍ਹਾਂ ਨੇ ਸਮੁੱਚੇ ਤੌਰ ਤੇ ਇਸ ਕਾਰਜ ਨੂੰ ਸਿਰੇ ਲਾਉਣ ਵਿੱਚ ਮੋਢੀ ਭੂਮਿਕਾ ਨਿਭਾਈ।
“ਮੈਂ ਇਸ ਹਵਾਈ ਸਫ਼ਰ ਲਈ ਤਕਰੀਬਨ 2300 ਡਾਲਰ ਦਿੱਤੇ ਹਨ ਜੋ ਕਿ ਉਹਨਾਂ ਲੋਕਾਂ ਵੱਲੋਂ ਦਿੱਤੇ ਪੈਸਿਆਂ ਨਾਲ਼ੋਂ ਬਹੁਤ ਘੱਟ ਹਨ ਜੋ ਦੱਖਣੀ ਅਮਰੀਕੀ ਮੁਲਕਾਂ ਤੋਂ ਆਸਟ੍ਰੇਲੀਆ ਵਾਪਿਸ ਪਰਤ ਰਹੇ ਹਨ। ਸਾਨੂੰ ਪਤਾ ਲੱਗਿਆ ਹੈ ਕਿ ਕਈ ਮੁਲਕਾਂ ਵਿੱਚੋਂ ਫਸੇ ਹੋਏ ਲੋਕ 6 ਤੋਂ 7,000 ਡਾਲਰ ਵੀ ਹਵਾਈ ਉਡਾਣਾਂ ਲਈ ਦੇਣ ਲਈ ਮਜਬੂਰ ਹੋ ਰਹੇ ਹਨ।"ਇੰਡੀਆ ਆਸਟ੍ਰੇਲੀਆ ਸਟਰੀਟੀਜਿੱਕ ਅਲਾਇੰਸ ਦੇ ਚੇਅਰਮੈਨ ਡਾ ਜਗਵਿੰਦਰ ਸਿੰਘ ਵਿਰਕ ਨੇ ਐੱਸ ਬੀ ਐੱਸ ਪੰਜਾਬੀ ਨੂੰ ਦੱਸਿਆ – “ਇਹ ਸਭ ਆਸਟ੍ਰੇਲੀਆ ਅਤੇ ਭਾਰਤ ਦੇ ਪ੍ਰਸ਼ਾਸਨਿਕ ਅਧਿਕਾਰੀਆਂ, ਡਿਪਲੋਮੈਟਸ ਤੇ ਪੁਲਿਸ ਕਰਮਚਾਰੀਆਂ ਤੇ ਡਿਪਲੋਮੈਟਸ ਦੇ ਸਾਂਝੇ ਸਹਿਯੋਗ ਨਾਲ ਸੰਭਵ ਹੋ ਸਕਿਆ ਹੈ।
Jagvinder Singh Virk, Chairman, India Australia Strategic Alliance. Source: Supplied
"ਅਸੀਂ ਇਸ ਪ੍ਰਾਈਵੇਟ ਕੰਪਨੀ ਦੇ ਵੀ ਧੰਨਵਾਦੀ ਹਾਂ ਜਿਨ੍ਹਾਂ ਨੇ ਬਹੁਤ ਹੀ ਵਾਜਬ ਮੁੱਲ ਤੇ ਇਹ ਫਲਾਈਟਸ ਫਸੇ ਹੋਏ ਲੋਕਾਂ ਨੂੰ ਉਪਲਬਧ ਕਰਵਾਈਆਂ ਹਨ।"
ਡਾ ਵਿਰਕ ਨੇ ਦੱਸਿਆ ਕਿ ਇੱਕ ਅੰਦਾਜ਼ੇ ਮੁਤਾਬਕ ਇਸ ਵੇਲੇ ਭਾਰਤ ਵਿੱਚ 7,000 ਦੇ ਕਰੀਬ ਆਸਟ੍ਰੇਲੀਅਨ ਲੋਕ ਹਨ ਜਿਹੜੇ ਵਾਪਸ ਪਰਤਣਾ ਚਾਹੁੰਦੇ ਹਨ - “ਹੁਣ ਸਾਡਾ ਧਿਆਨ ਉਨ੍ਹਾਂ ਨੂੰ ਇਨ੍ਹਾਂ ਹਵਾਈ ਉਡਾਣਾਂ ਰਾਹੀਂ ਵਾਪਸ ਲਿਆਉਣ ‘ਤੇ ਹੋਵੇਗਾ।"
ਡਾ ਵਿਰਕ ਅਤੇ ਕੈਪਟਨ ਅਰਵਿੰਦਰ ਪਾਲ ਸਿੰਘ ਨਾਲ਼ ਪੰਜਾਬੀ ਵਿੱਚ ਗੱਲਬਾਤ ਸੁਣਨ ਲਈ ਉੱਪਰ ਫੋਟੋ 'ਤੇ ਆਡੀਓ ਲਿੰਕ ਉੱਤੇ ਕਲਿੱਕ ਕਰੋ...
ਆਸਟ੍ਰੇਲੀਆ ਵਿੱਚ ਜਾਰੀ ਨਿਯਮਾਂ ਤਹਿਤ ਇਹਨਾਂ ਲੋਕਾਂ ਨੂੰ ਆਉਣ ਵਾਲ਼ੇ 14 ਦਿਨਾਂ ਲਈ ਕਿਸੇ ਨਿਰਧਾਰਤ ਰਿਹਾਇਸ਼ ਵਿੱਚ ਕੁਆਰੰਟੀਨ ਵਿੱਚ ਬਿਤਾਉਣੇ ਪੈਣਗੇ।
ਪ੍ਰਬੰਧਕਾਂ ਵੱਲੋਂ ਦੱਸਿਆ ਗਿਆ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਭਾਰਤ ਵਿੱਚ ਫਸੇ ਲੋਕਾਂ ਨੂੰ ਆਸਟ੍ਰੇਲੀਆ ਲਿਆਉਣ ਲਈ ਘੱਟੋ-ਘੱਟ 4 ਹੋਰ ਹਵਾਈ ਉਡਾਣਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ।
ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ 'ਤੇ ਰਹਿਣਾ ਚਾਹੀਦਾ ਹੈ ਅਤੇ ਹੁਣ ਇਕੱਠ ਸਿਰਫ ਦੋ ਲੋਕਾਂ ਤੱਕ ਸੀਮਤ ਹੈ ਪਰ ਇਹ ਨਿਯਮ ਆਪਣੇ ਘਰ ਪਰਿਵਾਰ ਵਿੱਚ ਵਿਚਰਦਿਆਂ ਲਾਗੂ ਨਹੀਂ ਹੁੰਦਾ ।
ਜੇ ਤੁਸੀਂ ਵਿਦੇਸ਼ ਤੋਂ ਵਾਪਸ ਆਉਣ ਦੇ 14 ਦਿਨਾਂ ਦੇ ਅੰਦਰ-ਅੰਦਰ ਕੋਵਿਡ-19 ਦੇ ਲੱਛਣ ਵਧਦੇ ਹੋਏ ਵੇਖਦੇ ਹੋ ਤਾਂ ਤੁਹਾਨੂੰ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ।
ਜੇ ਤੁਹਾਨੂੰ ਕੋਈ ਵੀ ਲੱਛਣ ਨਹੀਂ ਹਨ ਪਰੰਤੂ ਤੁਸੀਂ ਕੋਵਿਡ-19 ਦੇ ਕਿਸੇ ਪੀੜ੍ਹਤ ਨਾਲ ਸੰਪਰਕ ਵਿੱਚ ਰਹੇ ਹੋ ਤਾਂ ਵੀ ਤੁਹਾਨੂੰ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ।
ਜੇ ਤੁਹਾਨੂੰ ਵਿਸ਼ਵਾਸ ਹੈ ਕਿ ਤੁਹਾਨੂੰ ਟੈਸਟ ਕਰਵਾਉਣ ਦੀ ਲੋੜ ਹੋ ਸਕਦੀ ਹੈ, ਆਪਣੇ ਡਾਕਟਰ ਨੂੰ ਸਹੂਲਤ ਲਈ ਸਿਰਫ ਕਾਲ ਕਰੋ, ਪਰ ਉਸ ਕੋਲ਼ ਨਾ ਜਾਓ, ਜਾਂ ਰਾਸ਼ਟਰੀ ਕਰੋਨਾਵਾਇਰਸ ਸਿਹਤ ਜਾਣਕਾਰੀ ਹਾਟਲਾਈਨ ਨਾਲ 1800 020 080 'ਤੇ ਸੰਪਰਕ ਕਰੋ।
ਜੇ ਤੁਸੀਂ ਸਾਹ ਲੈਣ ਵਿੱਚ ਔਖਿਆਈ ਮਹਿਸੂਸ ਕਰਦੇ ਹੋ ਜਾਂ ਤੁਹਾਨੂੰ ਮੈਡੀਕਲ ਐਮਰਜੈਂਸੀ ਦੇ ਚਲਦਿਆਂ ਲੋੜ ਹੈ ਤਾਂ 000 ਨੂੰ ਕਾਲ ਕਰੋ।
ਐਸ ਬੀ ਐਸ, ਆਸਟ੍ਰੇਲੀਆ ਦੇ ਵੱਖੋ-ਵੱਖਰੇ ਭਾਈਚਾਰਿਆਂ ਨੂੰ ਕਰੋਨਾਵਾਇਰਸ/ਕੋਵਿਡ-19 ਬਾਰੇ ਸਮੁੱਚੀ ਅਤੇ ਤਾਜ਼ਾ-ਤਰੀਨ ਜਾਣਕਾਰੀ ਦੇਣ ਲਈ ਵਚਨਬੱਧ ਹੈ। ਜ਼ਿਆਦਾ ਜਾਣਕਾਰੀ ਲਈ sbs.com.au/coronavirus 'ਤੇ ਜਾਓ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ