ਭਾਈਚਾਰੇ ‘ਚ ਸੇਵਾਵਾਂ ਨਿਭਾਉਣ ਲਈ ਕੁਲਦੀਪ ਕੌਰ ਨੂੰ ਮਿਲਿਆ ਸਨਮਾਨ

Kuldeep Kaur.jpg

Kuldeep Kaur received 'Holt Community Leadership Award' from MP Cassandra Fernando for her services to Punjabi community. Credit: Supplied by Kuldeep Kaur.

ਮੈਲਬੌਰਨ ਦੇ ਰਹਿਣ ਵਾਲੇ ਕੁਲਦੀਪ ਕੌਰ ਅਕਸਰ ਭਾਈਚਾਰੇ ਵਿੱਚ ਤਿਓਹਾਰਾਂ ਅਤੇ ਮੇਲਿਆਂ ਨਾਲ ਜੁੜੇ ਆਯੋਜਨਾਂ ਦੇ ਪ੍ਰਬੰਧ ਕਰਨ ਲਈ ਯਤਨਸ਼ੀਲ ਰਹਿੰਦੇ ਹਨ। ਭਾਈਚਾਰੇ ਦੀ ਤਰੱਕੀ ਲਈ ਆਪਣੀਆਂ ਕੋਸ਼ਿਸ਼ਾਂ ਅਤੇ ਸੇਵਾਵਾਂ ਪ੍ਰਦਾਨ ਕਰਨ ਲਈ ਕੁਲਦੀਪ ਕੌਰ ਨੂੰ ਕਰੇਨਬੌਰਨ ਕੌਂਸਲ ਵੱਲੋਂ ‘ਹੋਲਟ ਕਮਿਊਨਿਟੀ ਲੀਡਰਸ਼ਿੱਪ ਅਵਾਰਡ’ ਨਾਲ ਸਨਮਾਨਿਤ ਕੀਤਾ ਗਿਆ ਹੈ।


ਪੰਜਾਬ ਤੋਂ ਤਰਨਤਾਰਨ ਜ਼ਿਲੇ ਨਾਲ ਸਬੰਧ ਰੱਖਣ ਵਾਲੇ ਕੁਲਦੀਪ ਕੌਰ ਦਾ ਕਹਿਣਾ ਹੈ ਕਿ ਉਹਨਾਂ ਨੂੰ ਹਮੇਸ਼ਾਂ ਤੋਂ ਹੀ ਭਾਈਚਾਰੇ ਦੀ ਸੇਵਾ ਕਰਨਾ ਬਹੁਤ ਪਸੰਦ ਰਿਹਾ ਹੈ।

ਐਸ ਬੀ ਐਸ ਪੰਜਾਬੀ ਨਾਲ ਗੱਲ ਕਰਦਿਆਂ ਉਹਨਾਂ ਦੱਸਿਆ ਕਿ ਆਸਟ੍ਰੇਲੀਆ ਵਿੱਚ ਲੋਕ ਭਲਾਈ ਅਤੇ ਮਸਲਿਆਂ ਨਾਲ ਜੁੜੇ ਵਿਵਹਾਰ ਅਤੇ ਕਾਨੂੰਨ ਪੰਜਾਬੀ ਭਾਈਚਾਰੇ ਨਾਲ ਮੇਲ ਨਹੀਂ ਖਾਂਦੇ। ਇਸ ਲਈ ਉਹ ਇਹਨਾਂ ਨੂੰ ਭਾਈਚਾਰੇ ਮੁਤਾਬਕ ਢਾਲਣ ਲਈ ਲਗਾਤਾਰ ਯਤਨ ਕਰਦੇ ਰਹਿੰਦੇ ਹਨ।

ਕੁਲਦੀਪ ਕੌਰ ਦੀਆਂ ਇਹਨਾਂ ਕੋਸ਼ਿਸ਼ਾਂ ਸਦਕਾ ਹੀ ਉਹਨਾਂ ਨੂੰ ਇਹ ਸਨਮਾਨ ਹਾਸਲ ਹੋਇਆ ਹੈ।

ਕੁਲਦੀਪ ਕੌਰ ਮੁਤਾਬਕ ਇਸ ਅਵਾਰਡ ਲਈ ਜਿੱਥੇ ਉਹ ਬਹੁਤ ਸਨਮਾਨਿਤ ਮਹਿਸੂਸ ਕਰ ਰਹੇ ਹਨ ਉਥੇ ਹੀ ਉਹਨਾਂ ਨੂੰ ਹੋਰ ਹੁਲਾਰਾ ਮਿਲਿਆ ਹੈ ਕਿ ਉਹ ਆਪਣੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਇੰਝ ਹੀ ਜੁਟੇ ਰਹਿਣ।

ਹੋਰ ਜਾਣਕਾਰੀ ਲਈ ਉੱਪਰ ਦਿੱਤੇ ਆਡੀਓ ਬਟਨ ‘ਤੇ ਕਲਿੱਕ ਕਰੋ।

ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਾਮ ਸਾਊਥ ਏਸ਼ੀਅਨ 'ਤੇ ਸੁਣੋ।

ਸਾਨੂੰ ਤੇ ਤੇ ਵੀ ਫਾਲੋ ਕਰੋ।


Share