"ਕਲਾ ਮੋਨ ਰਿਹ ਕੇ ਵੀ ਬੋਲਦੀ ਹੈ ਅਤੇ ਭਾਸ਼ਾ ਦੀਆਂ ਸੀਮਾਵਾਂ ਸਮੇਤ ਕਈ ਹੱਦਾਂ ਪਾਰ ਕਰ ਸਕਦੀ ਹੈ", ਕਹਿਣਾ ਹੈ ਚਿਤਰਕਾਰ ਡੈਨੀਅਲ ਕੌਨਲ ਦਾ।
"ਮੂੰਹ ਬੋਲਦੀ ਚਿੱਤਰਕਾਰੀ ਅਤੇ ਆਡੀਓ ਟਰੈਕਾਂ ਰਾਹੀਂ ਇਕਜੁੱਟਤਾ ਦਾ ਸੁਨੇਹਾ ਸਾਰੇ ਦੇਸ਼ਵਾਸੀਆਂ ਨੂੰ ਦੇਣਾ ਹੀ ਕੋਵਿਵ 20 ਦਾ ਮੁੱਖ ਉਦੇਸ਼ ਹੈ ਅਤੇ ਇਕ ਆਸ ਹੈ ਕੀ ਇਸ ਨਾਲ ਇੱਥੇ ਰਹਿੰਦੇ ਭਾਈਚਾਰਿਆਂ ਵਿੱਚ ਇੱਕ ਸੰਵੇਦਨਸ਼ੀਲ ਮਾਹੌਲ ਦੀ ਸੰਰਚਨਾ ਕੀਤੀ ਜਾ ਸਕੇਗੀ।"
ਉਨ੍ਹਾਂ ਅੱਗੇ ਐਸ ਬੀ ਐਸ ਪੰਜਾਬੀ ਨੂੰ ਦਸਿਆ, "ਮੌਜੂਦਾ ਕੋਰੋਨਾਵਾਇਰਸ ਮਹਾਮਾਰੀ ਦੇ ਦੌਰਾਨ ਅਸਥਾਈ ਪ੍ਰਵਾਸੀਆਂ ਨੂੰ ਦਰਪੇਸ਼ ਸਮੱਸਿਆਵਾਂ ਦਾ ਸਮਣਾ ਕਰਨਾ ਪੈ ਰਿਹਾ ਹੈ। ਇਸ ਚੁਣੌਤੀ ਭਰੇ ਸਮੇਂ ਵਿੱਚ ਅਸਥਾਈ ਵੀਜ਼ਾ ਧਾਰਕਾਂ ਨੂੰ ਸਰਕਾਰ ਵਲੋਂ ਓਨੀ ਮੱਦਦ ਨਹੀਂ ਮਿਲ ਰਹੀ ਜਿੰਨੀ ਸਥਾਈ ਵਸਨੀਕਾਂ ਅਤੇ ਨਾਗਰਿਕਾਂ ਨੂੰ ਮਿੱਲ ਰਹੀ ਹੈ, ਜਿਸ ਕਰਕੇ ਕੀਤੇ ਨਾ ਕੀਤੇ ਉਹ ਆਪਣੇ ਆਪ ਨੂੰ ਠੱਗਿਆ ਵੀ ਮਹਿਸੂਸ ਕਰ ਰਹੇ ਨੇ।"
ਇਨ੍ਹਾਂ ਪ੍ਰਵਾਸੀਆਂ ਸਾਹਮਣੇ ਗੰਭੀਰ ਚੁਣੋਤੀਆਂ ਨੂੰ ਸਮਝਣ ਦੀ ਲੋੜ ਅਤੇ ਚਿੰਤਾ ਵਿਚੋਂ ਹੀ ਪਨਪਿਆ ਹੈ ਪ੍ਰਾਜੈਕਟ ਕੋਵਿਵ 20।
ਡੈਨੀਅਲ ਕੌਨਲ ਪਹਿਲਾਂ ਵੀ ਭਾਰਤੀ ਅਤੇ ਖ਼ਾਸ ਕਰਕੇ ਸਿੱਖ ਭਾਈਚਾਰੇ ਨਾਲ ਰਲ਼ਕੇ ਕਈ ਅਹਿਮ ਪ੍ਰਾਜੈਕਟਾਂ 'ਤੇ ਕੱਮ ਕਰ ਚੁੱਕੇ ਹਨ। ਲਾਤੀਨੀ ਮੂਲ ਦੇ ਸ਼ਬਦ 'ਕੋਵਿਵ' ਦਾ ਅਰਥ ਹੈ 'ਨਾਲ ਰਹਿਣਾ' ਅਤੇ ਬਾਹਰੋਂ ਇੱਥੇ ਆ ਕੇ ਵਸੇ ਲੋਕਾਂ ਦੀ ਵਿਭਿੰਨਤਾ ਅਤੇ ਉੱਦਮ ਬਾਰੇ ਹੀ ਗੱਲ ਇਸ ਉਪਰਾਲੇ ਰਾਹੀਂ ਕੀਤੀ ਜਾ ਰਹੀ ਹੈ।
ਪ੍ਰੋਜੈਕਟ ਵਿਚ ਉਨ੍ਹਾਂ ਦਾ ਸਹਿਯੋਗ ਦੇ ਰਹੇ ਗੁਰਿੰਦਰਜੀਤ ਸਿੰਘ (ਲਾਲੀ) ਨੇ ਕਿਹਾ, "ਅਜਿਹੇ ਪ੍ਰੋਜੈਕਟਾਂ ਨਾਲ, ਸੱਚੀਆਂ ਕਹਾਣੀਆਂ ਸਾਹਮਣੇ ਆਉਂਦੀਆਂ ਹਨ ਅਤੇ ਵਿਦਿਆਰਥੀ ਵੀ ਮਹਿਸੂਸ ਕਰਦੇ ਹਨ ਕਿ ਕੋਈ ਅਜਿਹਾ ਹੈ ਜੋ ਵਿਦੇਸ਼ੀ ਧਰਤੀ ਵਿੱਚ ਉਨ੍ਹਾਂ ਲਈ ਚਿੰਤਤ ਹੈ। ਇਸ ਨਾਲ ਉਨ੍ਹਾਂ ਦਾ ਮੁੱਲਕ ਅਤੇ ਅਵਾਮ ਪ੍ਰਤੀ ਵਿਸ਼ਵਾਸ ਵਧਦਾ ਹੈ ਅਤੇ ਉਹ ਆਪਣੇ ਆਪ ਨੂੰ ਸਥਾਨਕ ਮਹਿਸੂਸ ਕਰਦੇ ਹਨ।"
ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ ‘ਤੇ ਰਹਿਣਾ ਚਾਹੀਦਾ ਹੈ। ਇਕੱਠਾਂ ਉੱਤੇ ਲੱਗੀਆਂ ਪਾਬੰਦੀਆਂ ਬਾਰੇ ਜਾਣਕਾਰੀ ਤੁਸੀਂ ਆਪਣੇ ਤੋਂ ਲੈ ਸਕਦੇ ਹੋ।
ਕਰੋਨਾਵਾਇਰਸ ਦੀ ਟੈਸਟਿੰਗ ਹੁਣ ਆਸਟ੍ਰੇਲੀਆ ਭਰ ਵਿੱਚ ਉਪਲਬਧ ਹੈ। ਜੇ ਤੁਹਾਨੂੰ ਠੰਡ ਜਾਂ ਫਲੂ ਵਰਗੇ ਲੱਛਣ ਮਹਿਸੂਸ ਹੋ ਰਹੇ ਹਨ ਤਾਂ ਤੁਸੀਂ ਆਪਣੇ ਡਾਕਟਰ ਜਾਂ ਕਰੋਨਾਵਾਇਰਸ ਹੈਲਥ ਇਨਫੋਰਮੇਸ਼ਨ ਹੋਟਲਾਈਨ ਨੂੰ 1800 020 080 ‘ਤੇ ਫੋਨ ਕਰਦੇ ਹੋਏ ਟੈਸਟ ਕਰਵਾ ਸਕਦੇ ਹੋ।
ਫੈਡਰਲ ਸਰਕਾਰ ਵਲੋਂ ਕਰੋਨਾਵਾਇਰਸ ਪੀੜਤਾਂ ਦੀ ਨਿਸ਼ਾਨਦੇਹੀ ਕਰਨ ਵਾਸਤੇ ਜਾਰੀ ਕੀਤੀ ਕੋਵਿਡਸੇਫ ਨਾਮੀ ਐਪ ਨੂੰ ਤੁਸੀਂ ਆਪਣੇ ਫੋਨ ਦੇ ਐਪ ਸਟੋਰ ਤੋਂ ਡਾਊਨਲੋਡ ਕਰ ਸਕਦੇ ਹੋ।
ਐਸ ਬੀ ਐਸ ਆਸਟ੍ਰੇਲੀਆ ਭਰ ਵਿਚਲੇ ਵਿਆਪਕ ਭਾਈਚਾਰੇ ਨੂੰ ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀ sbs.com.au/coronavirus ਉੱਤੇ ਉਪਲਬਧ ਹੈ।