ਖਾਸ ਨੁੱਕਤੇ:
- ਇੰਟਰਨੈੱਟ ਅਤੇ ਕੰਪਿਊਟਰ ਯੁੱਗ ਤੋਂ ਪਹਿਲਾਂ ਬਹੁਤ ਸਾਰੇ ਬੱਚੇ ਸ਼ੌਂਕ ਨਾਲ ਸਿੱਕੇ ਅਤੇ ਡਾਕ ਟਿਕਟਾਂ ਇਕੱਠੀਆਂ ਕਰਦੇ ਹੁੰਦੇ ਸਨ
- ਅਲਬੇਲ ਕੰਗ ਦੇ ਬਹੁਤ ਸਾਰੇ ਰਿਸ਼ਤੇਦਾਰ ਬਾਹਰਲੇ ਮੁਲਕਾਂ ਵਿੱਚ ਵਸੇ ਹੋਏ ਸਨ, ਜਿਹਨਾਂ ਦੀ ਮਦਦ ਨਾਲ ਸ਼੍ਰੀ ਕੰਗ ਨੇ ਬਹੁਤ ਸਾਰੇ ਸਿੱਕੇ ਇਕੱਠੇ ਕੀਤੇ
- ਆਸਟ੍ਰੇਲੀਆ ਵਿੱਚ ਪ੍ਰਵਾਸ ਕਰਨ ਤੋਂ ਬਾਅਦ ਸ਼੍ਰੀ ਕੰਗ ਨੇ ਆਪਣੇ ਸਿੱਕਿਆਂ ਦੇ ਭੰਡਾਰ ਨੂੰ ਲਗਭੱਗ ਗਵਾ ਹੀ ਦਿੱਤਾ ਸੀ
“1970ਵਿਆਂ ਦੀ ਸ਼ੁਰੂਆਤ ਸਮੇਂ ਜਦੋਂ ਇੰਟਰਨੈੱਟ ਅਤੇ ਕੰਪਿਊਟਰ ਦੀ ਵਰਤੋਂ ਆਮ ਨਹੀਂ ਹੋਈ ਸੀ, ਮੈਨੂੰ ਵੀ ਬਾਕੀ ਦੇ ਕਈ ਬੱਚਿਆਂ ਵਾਂਗ ਸਿੱਕੇ ਇਕੱਠੇ ਕਰਨ ਦਾ ਸ਼ੌਂਕ ਸੀ ਅਤੇ ਮੇਰੇ ਕੋਲ ਕਈ ਪੁਰਾਣੇ ਅਤੇ ਦੁਰਲੱਭ ਕਿਸਮ ਦੇ ਸਿੱਕੇ ਮੌਜੂਦ ਸਨ’।‘ਪਰ ਆਸਟ੍ਰੇਲੀਆ ਪ੍ਰਵਾਸ ਕਰਨ ਤੋਂ ਬਾਅਦ ਮੇਰਾ ਇਸ ਸ਼ੌਂਕ ਅਤੇ ਸਿੱਕਿਆਂ ਦੇ ਭੰਡਾਰ ਨਾਲ ਨਾਤਾ ਟੁੱਟ ਗਿਆ। ਮੈਨੂੰ ਕੋਈ ਉਮੀਦ ਨਹੀਂ ਸੀ ਕਿ ਇਹ ਮੈਨੂੰ ਵਾਪਸ ਮਿਲ ਵੀ ਸਕਣਗੇ ਜਾਂ ਨਹੀਂ’।
Source: Albel Kang
‘ਮੇਰੇ ਬਹੁਤ ਸਾਰੇ ਰਿਸ਼ਤੇਦਾਰ ਵਿਦੇਸ਼ਾਂ ਵਿੱਚ ਵਸੇ ਹੋਏ ਸਨ ਅਤੇ ਉਹਨਾਂ ਨੇ ਮੈਨੂੰ ਸਮੇਂ ਸਮੇਂ ਤੇ ਕਾਫੀ ਸਾਰੇ ਸਿੱਕੇ ਦਿੱਤੇ। ਇਹਨਾਂ ਦੀ ਬਦੌਲਤ ਮੈਨੂੰ ਬਾਹਰਲੇ ਮੁਲਕਾਂ ਬਾਰੇ ਵਿਸਥਾਰ ਨਾਲ ਜਾਨਣ ਦਾ ਮੌਕਾ ਵੀ ਮਿਲਿਆ’, ਸ਼੍ਰੀ ਕੰਗ ਨੇ ਐਸ ਬੀ ਐਸ ਪੰਜਾਬੀ ਨਾਲ ਗੱਲ ਕਰਦੇ ਹੋਏ ਕਿਹਾ।
Source: Albel Kang
‘ਇੱਕ ਦਿਨ ਮੇਰੇ ਭਰਾ ਨੇ ਫੋਨ ਤੇ ਮੇਰੇ ਲਈ ਬਹੁਤ ਵੱਡੀ ਖਬਰ ਸਾਂਝੀ ਕੀਤੀ ਕਿ ਮੇਰੇ ਸਿੱਕਿਆਂ ਦਾ ਭੰਡਾਰ ਬਿਸਤਰਿਆਂ ਵਾਲੀ ਇੱਕ ਪੇਟੀ ਵਿੱਚੋਂ ਲੱਭ ਗਿਆ ਹੈ’।
ਪਹਿਲੀ ਫੁਰਸਤ ਵਿੱਚ ਹੀ ਸ਼੍ਰੀ ਕੰਗ ਨੇ ਆਪਣੇ ਸਿੱਕੇ ਆਸਟ੍ਰੇਲੀਆ ਮੰਗਵਾਉਣ ਦਾ ਉਪਰਾਲਾ ਕਰ ਲਿਆ।
Source: Albel Kang
ਸ਼੍ਰੀ ਕੰਗ ਦੇ ਆਪਣੇ ਪਿਛੋਕੜ ਨਾਲ ਮੁੜ ਕੇ ਜੁੜਨ ਦੀ ਖੁਸ਼ੀ ਅਤੇ ਉਤਸ਼ਾਹ ਬਾਰੇ ਜਾਨਣ ਲਈ ਇਸ ਗਲਬਾਤ ਨੂੰ ਸੁਣੋ।
ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।
ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ 'ਤੇ ਰਹਿਣਾ ਚਾਹੀਦਾ ਹੈ
ਇਕੱਠਾਂ ਉੱਤੇ ਲੱਗੀਆਂ ਪਾਬੰਦੀਆਂ ਬਾਰੇ ਆਪਣੇ ਰਾਜ ਦੀਆਂ ਪਾਬੰਦੀਆਂ ਜਾਂਚੋ।
ਕਰੋਨਾਵਾਇਰਸ ਦੀ ਜਾਂਚ ਹੁਣ ਆਸਟ੍ਰੇਲੀਆ ਭਰ ਵਿੱਚ ਵਿਆਪਕ ਤੌਰ ਤੇ ਉਪਲੱਬਧ ਹੈ।
ਜੇ ਤੁਸੀਂ ਠੰਡ ਜਾਂ ਫਲੂ ਦੇ ਲੱਛਣਾਂ ਦਾ ਸਾਹਮਣਾ ਕਰ ਰਹੇ ਹੋ ਤਾਂ ਆਪਣੇ ਡਾਕਟਰ ਨੂੰ ਫੋਨ ਕਰਕੇ ਟੈਸਟ ਦਾ ਪ੍ਰਬੰਧ ਕਰੋ ਜਾਂ ਕਰੋਨਾਵਇਰਸ ਸਿਹਤ ਜਾਣਕਾਰੀ ਨੂੰ 1800 020 080 ਤੇ ਸੰਪਰਕ ਕਰੋ।
ਫੈਡਰਲ ਸਰਕਾਰ ਦੀ ਕਰੋਨਾਵਾਇਰਸ ਟਰੇਸਿੰਗ ਐਪ ‘ਕੋਵਿਡਸੇਫ’ ਤੁਹਾਡੇ ਫੋਨ ਦੇ ਐਪ ਸਟੋਰ ਤੋਂ ਡਾਊਨਲੋਡ ਕੀਤੀ ਜਾ ਸਕਦੀ ਹੈ।
ਐਸ ਬੀ ਐਸ ਆਸਟ੍ਰੇਲੀਆ ਦੇ ਵਿਭਿੰਨ ਭਾਈਚਾਰਿਆਂ ਨੂੰ ਕੋਵਿਡ-19 ਦੇ ਵਿਕਾਸ ਬਾਰੇ ਤਾਜ਼ਾ ਜਾਣਕਾਰੀ ਦੇਣ ਲਈ ਵਚਨਬੱਧ ਹੈ।