ਡਾ. ਪਰਵਿੰਦਰ ਕੌਰ: ਵਿਗਿਆਨ ਤੋਂ ਸਿਆਸਤ ਤੱਕ ਦਾ ਸਫਰ
ਡਾ. ਪਰਵਿੰਦਰ ਕੌਰ, ਜੋ ਕਿ ਵਿਗਿਆਨ ਖੋਜ ਦੇ ਖੇਤਰ ਵਿੱਚ ਖੂਬ ਨਾਮ ਕਮਾ ਚੁੱਕੀ ਹੈ, ਨੇ ਹਾਲ ਹੀ ਵਿੱਚ ਆਸਟ੍ਰੇਲੀਆ ਦੀ ਕਿਸੇ ਵੀ ਪਾਰਲੀਮੈਂਟ ਵਿੱਚ ਪਹਿਲੀ ਮਹਿਲਾ ਸਿੱਖ-ਪੰਜਾਬਣ ਵਜੋਂ ਸ਼ਾਮਲ ਹੋ ਕੇ ਇਤਿਹਾਸ ਰਚ ਦਿੱਤਾ ਹੈ।
ਉਹ ਆਸਟ੍ਰੇਲੀਆ ਦੀ ਪਹਿਲੀ ਮਹਿਲਾ ਸਿੱਖ ਪੰਜਾਬੀ ਹਨ ਜਿਨ੍ਹਾਂ ਨੇ ਵੈਸਟਰਨ ਆਸਟ੍ਰੇਲੀਆ ਦੀ ਪਾਰਲੀਮੈਂਟ ਦੇ ਅੱਪਰ ਸਦਨ ਵਿੱਚ ਆਪਣੀ ਜਗ੍ਹਾ ਬਣਾਈ ਹੈ।
ਇਹ ਕਾਮਯਾਬੀ ਨਾ ਸਿਰਫ ਉਸਦੇ ਲਈ ਬਲਕਿ ਸਾਰੇ ਪੰਜਾਬੀ ਸਮਾਜ ਲਈ ਇਕ ਮਾਣ ਦੀ ਗੱਲ ਹੈ।
ਆਸਟ੍ਰੇਲੀਆਂ ਵਿੱਚ ਪ੍ਰਵਾਸ:
ਪਰਵਿੰਦਰ ਕੌਰ ਦਾ ਜਨਮ ਪੰਜਾਬ ਦੇ ਨਵਾਂ ਸ਼ਹਿਰ ਵਿੱਚ ਇੱਕ ਮੱਧ ਵਰਗੀ ਪਰਿਵਾਰ ਵਿੱਚ ਹੋਇਆ। ਉਹਨਾਂ ਦੀ ਕਹਾਣੀ ਸਾਲ 2007 ਤੋਂ ਸ਼ੁਰੂ ਹੁੰਦੀ ਹੈ, ਜਦੋਂ ਉਹ ਇੱਕ ਪੀਐਚਡੀ ਵਿਦਿਆਰਥੀ ਵਜੋਂ ਆਸਟ੍ਰੇਲੀਆ ਆਏ ਸਨ।ਪਿਛਲੇ 18 ਸਾਲ ਤੋਂ ਪਰਵਿੰਦਰ ਵਿਗਿਆਨ ਖੋਜ ਵਿੱਚ ਯੂਨੀਵਰਸਿਟੀ ਵਿੱਚ ਕੰਮ ਕਰ ਰਹੇ ਸਨ।
ਵਿਦਿਆ ਅਤੇ ਖੋਜ ਵਿੱਚ ਉਨ੍ਹਾਂ ਦੀਆਂ ਸੇਵਾਵਾਂ ਆਸਟ੍ਰੇਲੀਆ ਵਿੱਚ ਬਹੁਤ ਪ੍ਰਸਿੱਧ ਹੋਈਆਂ ਅਤੇ ਕਈ ਸਨਮਾਨ ਵੀ ਮਿਲੇ।
ਸਿਆਸਤ ਵਿੱਚ ਦਾਖ਼ਲਾ:
ਡਾ. ਪਰਵਿੰਦਰ ਕੌਰ ਸਿਰਫ ਖੋਜ ਹੀ ਨਹੀਂ ਕਰ ਰਹੀ ਸੀ, ਬਲਕਿ ਉਨ੍ਹਾਂ ਨੇ ਆਪਣੇ ਆਦਰਸ਼ਾਂ ਨੂੰ ਵੀ ਸਿਆਸਤ ਦੇ ਮੰਚ ਤੇ ਲਿਆਉਣ ਦੀ ਠਾਣੀ। ਖੁਦ ਨੂੰ ਐਮ ਪੀ ਵਜੋਂ ਸਥਾਪਤ ਕਰਦੇ ਹੋਏ ਉਨ੍ਹਾਂ ਦਾ ਮਕਸਦ ਸਿੱਖਿਆ ਦੇ ਜ਼ਰੀਏ ਵਿਆਪਕ ਭਾਈਚਾਰੇ ਦੀ ਮੱਦਦ ਕਰਨਾ ਹੈ।
ਉਹ ਆਪਣੇ ਵੱਡੇ ਵਿਚਾਰਾਂ ਨਾਲ ਭਾਈਚਾਰੇ ਵਿੱਚ ਸੰਸਕਾਰ ਅਤੇ ਸਿੱਖਿਆ ਦੇ ਪ੍ਰਸਾਰ ਲਈ ਲਹਿਰ ਚਲਾਉਣ ਦੀ ਇੱਛੁਕ ਹੈ।
ਪੰਜਾਬੀ ਮਹਿਲਾਵਾਂ ਲਈ ਸੁਨੇਹਾ:
ਡਾ. ਪਰਵਿੰਦਰ ਕੌਰ ਨੇ ਆਪਣੇ ਪਾਰਲੀਮੈਂਟ ਵਿੱਚ ਸ਼ਾਮਲ ਹੋਣ ਸਮੇਂ, ਪੰਜਾਬੀ ਮਹਿਲਾਵਾਂ ਲਈ ਇਕ ਵੱਡਾ ਸੁਨੇਹਾ ਦਿੱਤਾ ਹੈ। ਉਹ ਕਹਿੰਦੀ ਹੈ ਕਿ "ਕਿਸੇ ਵੀ ਪ੍ਰਾਪਤੀ ਲਈ ਮਿਹਨਤ ਅਤੇ ਲਗਨ ਬਹੁਤ ਜਰੂਰੀ ਹੈ।" ਉਹਨਾਂ ਦਾ ਮੰਨਣਾ ਹੈ ਕਿ ਪ੍ਰਤੀਸ਼ਠਾ ਅਤੇ ਮਿਹਨਤ ਨਾਲ ਹੀ ਜ਼ਿੰਦਗੀ ਵਿੱਚ ਸਭ ਕੁਝ ਹਾਸਲ ਕੀਤਾ ਜਾ ਸਕਦਾ ਹੈ।
ਵੋਟ ਦੀ ਮਹੱਤਤਾ ਤੇ ਸੁਚੇਤਤਾ:
ਡਾ. ਪਰਵਿੰਦਰ ਕੌਰ ਪੰਜਾਬੀ ਵੋਟਰਾਂ ਨੂੰ ਸੁਚੇਤ ਰਹਿ ਕੇ ਆਪਣੇ ਵੋਟ ਦਾ ਇਸਤੇਮਾਲ ਕਰਨ ਦੀ ਸਲਾਹ ਦਿੰਦੀ ਹੈ। ਉਹ ਕਹਿੰਦੀ ਹੈ, "ਜਦੋਂ ਵੀ ਤੁਹਾਨੂੰ ਵੋਟ ਦੇਣ ਦਾ ਮੌਕਾ ਮਿਲੇ, ਤਾਂ ਤੁਸੀਂ ਇਸਦੇ ਮਹੱਤਵ ਨੂੰ ਸਮਝੋ ਅਤੇ ਸੋਚ-ਵਿਚਾਰ ਕੇ ਹੀ ਫੈਸਲਾ ਕਰੋ।"
ਡਾ ਕੌਰ ਦੀ ਕਹਾਣੀ ਇਕ ਮਹਿਲਾ ਦੀ ਹਿੰਮਤ ਅਤੇ ਦ੍ਰਿੜਤਾ ਦੀ ਮਿਸਾਲ ਹੈ ਜੋ ਕਿਸੇ ਵੀ ਖੇਤਰ ਵਿੱਚ ਆਪਣੀ ਮਿਹਨਤ ਅਤੇ ਲਗਨ ਨਾਲ ਅੱਗੇ ਵੱਧ ਸਕਦੀ ਹੈ।
ਡਾ ਪਰਵਿੰਦਰ ਕਿਸ ਤਰਾਂ ਵਿਗਿਆਨ ਖੋਜ ਕਾਰਜ ਤੋਂ ਸਿਆਸਤ ਵੱਲ ਮੁੜੇ, ਜਾਣੋ ਇਸ ਖਾਸ ਗੱਲਬਾਤ ਵਿੱਚ.........
ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।
ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ,ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ , ਅਤੇ 'ਤੇ ਫਾਲੋ ਕਰੋ।