ਸਿਡਨੀ ਦੇ ਰਹਿਣ ਵਾਲੇ ਬਰਿੰਦਰ ਸਿੰਘ 19 ਅਪ੍ਰੈਲ ਨੂੰ 'ਲਾਇਨ ਏਅਰ' ਦੀ ਇੱਕ ਹਵਾਈ ਉਡਾਣ ਰਾਹੀਂ ਨਵੀਂ ਦਿੱਲੀ ਤੋਂ ਮੈਲਬੌਰਨ ਆ ਰਹੇ ਹਨ।
ਸ਼੍ਰੀ ਸਿੰਘ ਉਨ੍ਹਾਂ ਸੈਂਕੜੇ ਲੋਕਾਂ ਵਿੱਚੋਂ ਇੱਕ ਹਨ ਜੋ ਆਸਟ੍ਰੇਲੀਆ ਪਰਤਣ ਦੇ ਇੱਛੁਕ ਹਨ ਪਰ ਕਰੋਨਾਵਾਇਰਸ ਕਰਕੇ ਪੈਦਾ ਹੋਈ ਸਥਿਤੀ ਪਿੱਛੋਂ ਉਨ੍ਹਾਂ ਨੂੰ ਆਪਣੇ ਪਹਿਲਾਂ ਉਲੀਕੇ ਹਵਾਈ ਪ੍ਰਬੰਧ ਨਾ ਚਾਹ-ਕੇ ਵੀ ਮੁਲਤਵੀ ਕਰਨੇ ਪਏ।
ਉਨ੍ਹਾਂ ਐੱਸ ਬੀ ਐੱਸ ਪੰਜਾਬੀ ਨਾਲ਼ ਗੱਲ਼ ਕਰਦਿਆਂ ਜਾਣਕਾਰੀ ਦਿੱਤੀ ਕਿ ਇਸ ਹਵਾਈ ਉਡਾਣ ਲਈ ਉਨ੍ਹਾਂ ਤਕੀਰਬਨ $2250 ਡਾਲਰ ਖਰਚੇ ਹਨ।
"ਇਹ ਰਕਮ ਭਾਵੇਂ ਆਮ ਨਾਲੋਂ ਵੱਧ ਹੈ ਪਰ ਜੇ ਬਾਕੀ ਮੁਲਕਾਂ ਤੋਂ ਵਾਪਿਸ ਆਓਂਦੇ ਲੋਕਾਂ ਵੱਲ ਵੇਖੀਏ ਤਾਂ ਇਹ ਕਾਫ਼ੀ ਵਾਜਿਬ ਲੱਗਦੀ ਹੈ।"
ਅਸੀਂ ਧੰਨਵਾਦੀ ਹਾਂ ਸਾਈਮਨ ਕੁਇੰਨ ਅਤੇ ਉਨ੍ਹਾਂ ਦੀ ਟੀਮ ਦੇ ਜੋ ਇਸ ਔਖੇ ਸਮੇਂ ਇਨ੍ਹਾਂ ਹਵਾਈ ਉਡਾਣਾਂ ਦਾ ਪ੍ਰਬੰਧ ਕਰਕੇ ਸਾਨੂੰ ਮੁੜ ਆਸਟ੍ਰੇਲੀਆ ਪਹੁੰਚਣ ਵਿੱਚ ਮਦਦ ਕਰ ਰਹੇ ਹਨ।
ਨਵੀਂ ਦਿੱਲੀ ਤੋਂ ਆ ਰਹੀ ਇਸ ਹਵਾਈ ਉਡਾਣ ਦੇ ਸੋਮਵਾਰ ਮੈਲਬੌਰਨ ਪਹੁੰਚਣ ਦੀ ਉਮੀਦ ਹੈ ਜਿੱਥੇ ਇਨ੍ਹਾਂ ਨੂੰ ਸਰਕਾਰੀ ਪ੍ਰਬੰਧਾਂ ਤਹਿਤ ਹੋਟਲਾਂ ਵਿੱਚ ਕੁਆਰਨਟੀਨ ਦੀ ਪ੍ਰਕਿਰਿਆ ਦੇ ਚੱਲਦਿਆਂ 14 ਦਿਨ ਇਕੱਲਤਾ ਵਿੱਚ ਗੁਜ਼ਾਰਨੇ ਪੈਣਗੇ।
ਸ੍ਰੀ ਸਿੰਘ ਨੇ ਭਾਰਤ ਤੋਂ ਆਸਟ੍ਰੇਲੀਆ ਆਉਣ ਲਈ ਤੱਤਪਰ ਲੋਕਾਂ ਨੂੰ ਸਲਾਹ ਦਿੰਦਿਆਂ ਕਿਹਾ ਕਿ ਉਹ ਤੇ ਆਪਣੀ ਲੋੜ ਬਾਰੇ ਦੱਸਣ।ਉਨ੍ਹਾਂ ਹਵਾਈ ਉਡਾਣਾਂ ਦੀ ਸਮੁੱਚੀ ਜਾਣਕਾਰੀ ਲਈ ਫੇਸਬੁੱਕ ਪੇਜ 'ਔਸਟ੍ਰੇਲਿਏਨਜ਼ ਸਟਕ ਇਨ ਇੰਡੀਆ' ਤੇ ਆਸਟ੍ਰੇਲੀਅਨ ਹਾਈ ਕਮਿਸ਼ਨ ਇਨ ਇੰਡੀਆ ਦੇ ਵੈੱਬਭੇਜਾਂ ਨੂੰ ਮੁੱਖ ਆਧਾਰ ਬਣਾਇਆ।
ਬਰਿੰਦਰ ਸਿੰਘ ਤੇ ਉਨ੍ਹਾਂ ਦੀ ਪਤਨੀ ਬਲਜੀਤ ਕੌਰ ਪਰਿਵਾਰ ਵਿੱਚ ਹੋਈ ਇੱਕ ਮਰਗ ਕਾਰਨ ਭਾਰਤ ਆਏ ਹੋਏ ਸਨ। Source: Supplied
ਆਉਣ ਵਾਲੇ ਦਿਨਾਂ ਵਿੱਚ ਮੁੰਬਈ ਤੇ ਚੇਨਈ ਤੋਂ ਵੀ ਦੋ ਹੋਰ ਚਾਰਟਡ ਹਵਾਈ ਉਡਾਣਾਂ ਆ ਰਹੀਆਂ ਹਨ ਜਿਨ੍ਹਾਂ ਦਾ ਟਿਕਾਣਾ ਐਡੀਲੇਡ ਹੋਵੇਗਾ।
ਸਮੁੱਚੀ ਜਾਣਕਾਰੀ ਪੰਜਾਬੀ ਵਿੱਚ ਸੁਨਣ ਲਈ ਉਪਰ ਫੋਟੋ ਉੱਤੇ ਬਣੇ ਸਪੀਕਰ ਦੇ ਆਈਕਨ ਉੱਤੇ ਕਲਿੱਕ ਕਰੋ...
ਪੇਸ਼ ਕੀਤੀ ਇਹ ਜਾਣਕਾਰੀ ਇੱਕ ਨਿੱਜੀ ਤਜ਼ੁਰਬੇ ਦੇ ਆਧਾਰ 'ਤੇ ਹੈ। ਜ਼ਰੂਰੀ ਹੈ ਕਿ ਲੋਕ ਨਿੱਜੀ ਪੱਧਰ 'ਤੇ ਇਸ ਜਾਣਕਾਰੀ ਦੀ ਭਰੋਸੇਯੋਗਤਾ ਸਬੰਧੀ ਪੜ੍ਹਤਾਲ ਕਰਨ।
ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ 'ਤੇ ਰਹਿਣਾ ਚਾਹੀਦਾ ਹੈ ਅਤੇ ਹੁਣ ਇਕੱਠ ਸਿਰਫ ਦੋ ਲੋਕਾਂ ਤੱਕ ਸੀਮਤ ਹੈ ਪਰ ਇਹ ਨਿਯਮ ਆਪਣੇ ਘਰ ਪਰਿਵਾਰ ਵਿੱਚ ਵਿਚਰਦਿਆਂ ਲਾਗੂ ਨਹੀਂ ਹੁੰਦਾ।
ਜੇ ਤੁਸੀਂ ਵਿਦੇਸ਼ ਤੋਂ ਵਾਪਸ ਆਉਣ ਦੇ 14 ਦਿਨਾਂ ਦੇ ਅੰਦਰ-ਅੰਦਰ ਕੋਵਿਡ-19 ਦੇ ਲੱਛਣ ਵਧਦੇ ਹੋਏ ਵੇਖਦੇ ਹੋ ਤਾਂ ਤੁਹਾਨੂੰ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ।
ਜੇ ਤੁਹਾਨੂੰ ਕੋਈ ਵੀ ਲੱਛਣ ਨਹੀਂ ਹਨ ਪਰੰਤੂ ਤੁਸੀਂ ਕੋਵਿਡ-19 ਦੇ ਕਿਸੇ ਪੀੜ੍ਹਤ ਨਾਲ ਸੰਪਰਕ ਵਿੱਚ ਰਹੇ ਹੋ ਤਾਂ ਵੀ ਤੁਹਾਨੂੰ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ।
ਜੇ ਤੁਹਾਨੂੰ ਵਿਸ਼ਵਾਸ ਹੈ ਕਿ ਤੁਹਾਨੂੰ ਟੈਸਟ ਕਰਵਾਉਣ ਦੀ ਲੋੜ ਹੋ ਸਕਦੀ ਹੈ, ਆਪਣੇ ਡਾਕਟਰ ਨੂੰ ਸਹੂਲਤ ਲਈ ਸਿਰਫ ਕਾਲ ਕਰੋ, ਪਰ ਉਸ ਕੋਲ਼ ਨਾ ਜਾਓ, ਜਾਂ ਰਾਸ਼ਟਰੀ ਕਰੋਨਾਵਾਇਰਸ ਸਿਹਤ ਜਾਣਕਾਰੀ ਹਾਟਲਾਈਨ ਨਾਲ 1800 020 080 'ਤੇ ਸੰਪਰਕ ਕਰੋ।
ਜੇ ਤੁਸੀਂ ਸਾਹ ਲੈਣ ਵਿੱਚ ਔਖਿਆਈ ਮਹਿਸੂਸ ਕਰਦੇ ਹੋ ਜਾਂ ਤੁਹਾਨੂੰ ਮੈਡੀਕਲ ਐਮਰਜੈਂਸੀ ਦੇ ਚਲਦਿਆਂ ਲੋੜ ਹੈ ਤਾਂ 000 ਨੂੰ ਕਾਲ ਕਰੋ।
ਐਸ ਬੀ ਐਸ, ਆਸਟ੍ਰੇਲੀਆ ਦੇ ਵੱਖੋ-ਵੱਖਰੇ ਭਾਈਚਾਰਿਆਂ ਨੂੰ ਕਰੋਨਾਵਾਇਰਸ/ਕੋਵਿਡ-19 ਬਾਰੇ ਸਮੁੱਚੀ ਅਤੇ ਤਾਜ਼ਾ-ਤਰੀਨ ਜਾਣਕਾਰੀ ਦੇਣ ਲਈ ਵਚਨਬੱਧ ਹੈ। ਜ਼ਿਆਦਾ ਜਾਣਕਾਰੀ ਲਈ sbs.com.au/coronavirus 'ਤੇ ਜਾਓ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ