ਸਕੂਲੀ ਖਰਚਿਆਂ ਵਿੱਚ ਵਾਧੇ ਕਾਰਨ ਫਿਕਰਾਂ ਵਿੱਚ ਪਏ ਪਰਿਵਾਰ

Ashwaq Shallal and one of her sons (SBS).jpg

2025 ਦਾ ਸਕੂਲੀ ਵਰ੍ਹਾ ਸ਼ੁਰੂ ਹੋਣ ਵਿੱਚ ਕੁਝ ਹਫ਼ਤੇ ਹੀ ਬਾਕੀ ਬਚੇ ਹਨ। ਅਜਿਹੇ ਵਿਚ ਰਹਿਣ-ਸਹਿਣ ਦੀ ਲਾਗਤ ਦਾ ਸੰਕਟ ਸਕੂਲ ਦੀ ਫੀਸ ਅਦਾ ਕਰਨ ਵਾਲੇ ਪਰਿਵਾਰਾਂ ’ਤੇ ਦਬਾਅ ਵਧਾ ਰਿਹਾ ਹੈ। ਹੁਣ ਨਵੀਂ ਖੋਜ ਤੋਂ ਪਤਾ ਲੱਗਾ ਹੈ ਕਿ ਆਸਟ੍ਰੇਲੀਆ ਵਿੱਚ ਪੜ੍ਹਾਈ ਲਈ ਕੁਝ ਸਭ ਤੋਂ ਮਹਿੰਗੀਆਂ ਅਤੇ ਕਿਫਾਇਤੀ ਥਾਵਾਂ ਕਿੱਥੇ-ਕਿੱਥੇ ਹਨ? ਰਿਪੋਰਟ ਮੁਤਾਬਿਕ 13 ਸਾਲ ਦੀ ਸਕੂਲੀ ਸਿੱਖਿਆ ਤੋਂ ਬਾਅਦ, ਪ੍ਰਮੁੱਖ ਸ਼ਹਿਰਾਂ ਵਿਚਲੇ ਪਬਲਿਕ ਸਕੂਲਾਂ ਵਿੱਚ 13 ਸਾਲਾਂ ਤੱਕ ਬੱਚੇ ਪੜਾਉਣ ਦੀ ਔਸਤ ਲਾਗਤ 30 ਫੀਸਦ ਵਧ ਕੇ 123,00 ਡਾਲਰ ਤੋਂ ਵੱਧ ਹੋ ਗਈ ਹੈ। ਪਬਲਿਕ ਅਤੇ ਇੰਡੈਪੈਂਡੈਂਟ ਸਕੂਲਾਂ ਲਈ ਸਭ ਤੋਂ ਮਹਿੰਗੀ ਜਗ੍ਹਾ ਸਿਡਨੀ ਹੈ, ਜਦਕਿ ਕੈਥੋਲਿਕ ਸਕੂਲਾਂ ਲਈ ਕੈਨਬਰਾ ਮਹਿੰਗਾ ਸਥਾਨ ਹੈ। ਦੂਜੇ ਪਾਸੇ ਪਬਲਿਕ ਸਕੂਲਾਂ ਲਈ ਸਭ ਤੋਂ ਸਸਤੀ ਜਗ੍ਹਾ ਬ੍ਰਿਸਬੇਨ ਹੈ। ਹੋਰ ਵੇਰਵੇ ਲਈ ਸੁਣੋ ਇਹ ਰਿਪੋਰਟ...


ਸਾਡੇ ਸਾਰੇ ਪੌਡਕਾਸਟ ਰਾਹੀਂ ਸੁਣੇ ਜਾ ਸਕਦੇ ਹਨ।

ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ,ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ , ਅਤੇ 'ਤੇ ਫਾਲੋ ਕਰੋ।

Share