2025 'ਚ ਹੋਣ ਵਾਲੇ ਮਹਿਲਾ ਵਰਲਡ ਕੱਪ ਲਈ ਆਸਟ੍ਰੇਲੀਆ ਦੀ ਟੀਮ ਵਿੱਚ ਹਸਰਤ ਗਿੱਲ ਦਾ ਨਾਂ ਸ਼ਾਮਿਲ

Copy of 16 x 9 - Jasmeet's designs  (1).jpg

Indian Australian Hasrat Kaur Gill named for Australia’s 2025 Women’s World Cup Squad. Credit: Supplied by Hasrat Gill.

ਇਸ ਸਾਲ ਮਲੇਸ਼ੀਆ 'ਚ ਹੋਣ ਵਾਲੇ ਟੀ 20 ਅੰਡਰ-19 ਕ੍ਰਿਕਟ ਵਰਲਡ ਕੱਪ ਲਈ ਆਸਟ੍ਰੇਲੀਆ ਨੇ ਆਪਣੀ ਮਹਿਲਾ ਟੀਮ ਦਾ ਐਲਾਨ ਕੀਤਾ ਹੈ। ਮਾਣ ਵਾਲੀ ਗੱਲ ਹੈ ਕਿ ਮੈਲਬਰਨ ਦੀ ਪ੍ਰਤਿਭਾਸ਼ਾਲੀ ਕ੍ਰਿਕਟ ਖਿਡਾਰਨ ਹਸਰਤ ਕੌਰ ਗਿੱਲ ਭਾਰਤੀ ਪਿਛੋਕੜ ਦੀ ਇਕਲੌਤੀ ਖਿਡਾਰਨ ਹੈ ਜੋ ਇਸ ਵਿਸ਼ਵ ਕੱਪ ਵਿੱਚ ਆਸਟ੍ਰੇਲੀਆ ਦੀ ਨੁਮਾਇੰਦਗੀ ਕਰੇਗੀ। ਹਾਲ ਹੀ ਵਿੱਚ ਆਸਟ੍ਰੇਲੀਆ, ਨਿਊਜ਼ੀਲੈਂਡ ਅਤੇ ਸ੍ਰੀਲੰਕਾ ਵਿੱਚਕਾਰ ਖੇਡੀ ਗਈ ਸੀਰੀਜ਼ ਦੇ ਵਨ ਡੇਅ ਮੈਚਾਂ ਵਿੱਚ ਹਸਰਤ ਨੇ ਸ਼ੁਰੂਆਤੀ ਦੋ ਮੈਚਾਂ ਵਿੱਚ ਕਪਤਾਨ ਵਜੋਂ ਟੀਮ ਦੀ ਕਮਾਨ ਵੀ ਸੰਭਾਲੀ ਸੀ ਅਤੇ ਸ਼ਾਨਦਾਰ ਪ੍ਰਦਰਸ਼ਨ ਵੀ ਕੀਤਾ।


19 ਸਾਲਾ ਆਲ-ਰਾਉਂਡਰ ਪੰਜਾਬਣ ਹਸਰਤ ਗਿੱਲ 2025 'ਚ ਮਲੇਸ਼ੀਆ ਵਿੱਚ ਹੋਣ ਵਾਲੇ ਟੀ 20 ਵਰਲਡ ਕਪ ਦੌਰਾਨ ਆਪਣੀ ਕਾਬਲੀਅਤ ਦਾ ਲੋਹਾ ਮਨਵਾਉਣ ਲਈ ਤਿਆਰ ਹੈ।

ਵਿਕਟੋਰੀਆ ਦੀ ਅੰਡਰ 15, ਅੰਡਰ 16 ਦੀ ਕਪਤਾਨ ਰਹਿ ਚੁੱਕੀ ਹਸਰਤ ਤੋਂ ਖੇਡ ਪ੍ਰੇਮੀਆਂ ਨੂੰ ਕਾਫੀ ਉਮੀਦਾਂ ਹਨ।
ਜ਼ਿਕਰਯੋਗ ਹੈ ਕਿ ਹਸਰਤ ਨੂੰ 13 ਸਾਲ ਦੀ ਉਮਰ ਵਿੱਚ ਕਲੱਬ ਦੀ ਸਭ ਤੋਂ ਛੋਟੀ ਉਮਰ ਵਿੱਚ ਮੈਲਬੌਰਨ ਜ਼ਿਲ੍ਹਾ ਪ੍ਰੀਮੀਅਰ 1 ਲਈ ਚੁਣਿਆ ਗਿਆ ਸੀ ਅਤੇ ਇਤਿਹਾਸ ਰਚਦਿਆਂ ਮੈਲਬੌਰਨ ਕ੍ਰਿਕਟ ਕਲੱਬ ਵਿੱਚ ਪਹਿਲੇ ਸਾਲ ਵਿੱਚ 'ਮੋਸਟ ਵੇਲੂਏਬਲ ਪਲੇਅਰ' ਨਾਲ ਸਨਮਾਨਿਤ ਕੀਤਾ ਗਿਆ ਸੀ। ਜਿਸ ਨਾਲ ਉਹ ਇਹ ਵੱਕਾਰੀ ਪੁਰਸਕਾਰ ਜਿੱਤਣ ਵਾਲੀ ਸਭ ਤੋਂ ਘੱਟ ਉਮਰ ਦੀ ਖਿਡਾਰਨ ਬਣ ਗਈ ਸੀ।
ਐਸ ਬੀ ਐਸ ਪੰਜਾਬੀ ਨਾਲ ਗੱਲ ਕਰਦਿਆਂ ਹਸਰਤ ਦੀ ਮਾਂ ਜਗਰੂਪ ਗਿੱਲ ਨੇ ਦੱਸਿਆ ਕਿ ਹਸਰਤ ਦਾ ਜਨਮ ਪੰਜਾਬ ਵਿੱਚ ਹੋਇਆ ਸੀ ਅਤੇ ਉਹ ਆਪਣੇ ਬੱਚਿਆਂ ਦੇ ਸੁਨਹਿਰੇ ਭਵਿੱਖ ਲਈ 2008 ਵਿੱਚ ਪੰਜਾਬ ਦੇ ਅੰਮ੍ਰਿਤਸਰ ਲਾਗੇ ਪੈਂਦੇ ਪਿੰਡ ਬਾਸਰਕੇ ਤੋਂ ਆਸਟ੍ਰੇਲੀਆ ਆਏ ਸੀ।

ਜ਼ਿਕਰਯੋਗ ਹੈ ਕਿ ਹਸਰਤ ਕ੍ਰਿਕੇਟ ਦੇ ਨਾਲ ਨਾਲ ਆਰਕੀਟੈਕਚਰ ਦੀ ਪੜਾਈ ਵੀ ਕਰ ਰਹੀ ਹੈ।

ਹਸਰਤ ਨਾਲ ਪੂਰੀ ਗੱਲਬਾਤ ਇਸ ਇੰਟਰਵਿਊ ਰਾਹੀਂ ਸੁਣੋ:
LISTEN TO
punjabi_20122024_hasratworldcupsquad 1.mp3 image

2025 'ਚ ਹੋਣ ਵਾਲੇ ਮਹਿਲਾ ਵਰਲਡ ਕੱਪ ਲਈ ਆਸਟ੍ਰੇਲੀਆ ਦੀ ਟੀਮ ਵਿੱਚ ਹਸਰਤ ਗਿੱਲ ਦਾ ਨਾਂ ਸ਼ਾਮਿਲ

SBS Punjabi

01/01/202511:27

Podcast Collection: ਸਾਡੇ ਸਾਰੇ ਪੌਡਕਾਸਟ  ਰਾਹੀਂ ਸੁਣੇ ਜਾ ਸਕਦੇ ਹਨ।

ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ,ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ ,ਅਤੇ 'ਤੇ ਫਾਲੋ ਕਰੋ।

Share