ਚਮਕਦੇ ਤਾਰਿਆਂ ਦੀ ਛਤਰ ਛਾਇਆ ਹੇਠ ਅਤੇ ਚੰਦਰਮਾ ਦੇ ਅਣਗਿਣਤ ਚੱਕਰਾਂ ਰਾਹੀਂ ਦਰਸਾਈ ਜਾਂਦੀ ਆਸਟ੍ਰੇਲੀਆ ਦੇ ਪਹਿਲੇ ਰਾਸ਼ਟਰਾਂ ਦੇ ਲੋਕਾਂ ਦੀ ਸੰਸਕ੍ਰਿਤੀ ਅਤੇ ਮੌਜੂਦਗੀ ਹਜ਼ਾਰਾਂ ਸਾਲ ਪੁਰਾਣੀ ਹੈ।
ਆਕਾਸ਼ੀ ਵਸਤੂਆਂ ਦਾ ਖਗੋਲ-ਵਿਗਿਆਨ ਵਾਲਾ ਗਿਆਨ ਫਸਟ ਨੇਸ਼ਨਜ਼ ਲੋਕਾਂ ਦੇ ਜੀਵਨ ਅਤੇ ਨਿਯਮਾਂ ਨੂੰ ਪ੍ਰਭਾਵਿਤ ਕਰਦਾ ਹੈ।
ਆਕਾਸ਼-ਗੰਗਾ ਦੇ ਚਮਤਕਾਰ ਤੋਂ ਲੈ ਕੇ ਉਲਕਾਵਾਂ ਤੱਕ ਅਤੇ ਚੰਦਰਮਾ ਦੇ ਵੱਖ-ਵੱਖ ਪੜਾਵਾਂ ਤੱਕ ਸਵਦੇਸ਼ੀ ਖਗੋਲ ਵਿਗਿਆਨ ਅਤੇ ਤਾਰਿਆਂ ਦੇ ਗਿਆਨ ਬਾਰੇ ਬਹੁਤ ਕੁੱਝ ਸਿੱਖਣ ਲਈ ਮੌਜੂਦ ਹੈ।

Moon over the Sydney Harbour Bridge – image Eclipse Chasers.
ਆਦਿਵਾਸੀ ਅਤੇ ਟੋਰੇਸ ਸਟ੍ਰੇਟ ਆਈਲੈਂਡਰ ਲੋਕਾਂ ਲਈ ਅਸਮਾਨ, ਸੱਭਿਆਚਾਰਕ ਅਭਿਆਸਾਂ ਦੀ ਜਾਣਕਾਰੀ ਦਿੰਦਾ ਹੈ ਜੋ ਕਹਾਣੀਆਂ, ਗੀਤਾਂ, ਰਸਮਾਂ ਅਤੇ ਕਲਾ ਦੇ ਰੂਪ ਵਿੱਚ ਹਜ਼ਾਰਾਂ ਪੀੜ੍ਹੀਆਂ ਤੋਂ ਮੌਖਿਕ ਪਰੰਪਰਾਵਾਂ ਦੁਆਰਾ ਅੱਗੇ ਤੋਰੇ ਗਏ ਹਨ।
ਅਸਮਾਨ ਵਿੱਚ ਹਰ ਚੀਜ਼ ਦਾ ਅਰਥ ਅਤੇ ਉਦੇਸ਼ ਹੁੰਦਾ ਹੈ, ਅਤੇ ਸੂਰਜ, ਚੰਦਰਮਾ ਅਤੇ ਤਾਰਿਆਂ ਦੀਆਂ ਹਰਕਤਾਂ ਦੀ ਵਰਤੋਂ ਵਾਤਾਵਰਣ ਵਿੱਚ ਹੋਣ ਵਾਲੀਆਂ ਤਬਦੀਲੀਆਂ, ਜਿਵੇਂ ਕਿ ਮੌਸਮਾਂ, ਮੌਸਮ ਦੇ ਨਮੂਨੇ, ਅਤੇ ਪੌਦਿਆਂ ਅਤੇ ਜਾਨਵਰਾਂ ਦੇ ਵਿਵਹਾਰ ਦਾ ਅਨੁਮਾਨ ਲਗਾਉਣ ਲਈ ਕੀਤੀ ਜਾਂਦੀ ਹੈ।

The Australian sky at night - Image Ken Cheung.
ਰਾਤ ਦੇ ਅਸਮਾਨ ਵਿੱਚ ਅਸਥਾਈ ਵਰਤਾਰੇ ਦਾ ਵੀ ਸਵਦੇਸ਼ੀ ਸਭਿਆਚਾਰਾਂ ਵਿੱਚ ਜ਼ਿਕਰ ਹੈ।
ਡੁਏਨ ਹਾਮਾਕਰ ਦੱਸਦੇ ਹਨ ਕਿ ਬਜ਼ੁਰਗ ਅਗਲੀ ਪੀੜੀ ਨੂੰ ਸਿਖਾਉਂਦੇ ਹਨ ਕਿ ਇਹ ਵਰਤਾਰੇ ਜੀਵਨ, ਮੌਤ ਅਤੇ ਪਛਾਣ ਨੂੰ ਸਮਝਣ ਲਈ ਕਿਵੇਂ ਮਹੱਤਵਪੂਰਨ ਹਨ।
ਸਵਦੇਸ਼ੀ ਤਾਰਾ ਗਿਆਨ ਅਤੀਤ, ਵਰਤਮਾਨ ਅਤੇ ਭਵਿੱਖ ਨੂੰ ਗਿਆਨ ਦੀ ਇੱਕ ਸੰਪੂਰਨ ਪ੍ਰਣਾਲੀ ਵਿੱਚ ਜੋੜਨ ਦਾ ਇੱਕ ਅਨਿੱਖੜਵਾਂ ਅੰਗ ਹੈ, ਜੋ ਕਿ ਫਸਟ ਨੇਸ਼ਨਸ ਸੱਭਿਆਚਾਰ ਲਈ ਮਹੱਤਵਪੂਰਨ ਹੈ।
ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਰਾਮ ਪੌਪ ਦੇਸੀ 'ਤੇ ਸੁਣੋ।