ਆਸਟ੍ਰੇਲੀਆ ਵਿੱਚ 'ਵਰਕਪਲੇਸ ਜਸਟਿਸ' ਵੀਜ਼ਾ ਦੀ ਸ਼ੁਰੂਆਤ

Visa 457

ਆਸਟ੍ਰੇਲੀਆ ਵਲੋਂ ਵਰਕਪਲੇਸ ਜਸਟਿਸ ਵੀਜ਼ਾ ਦੀ ਸ਼ੁਰੂਆਤ Credit: Public Domain

ਕੀ ਹੈ ਵਰਕਪਲੇਸ ਜਸਟਿਸ ਵੀਜ਼ਾ? ਕੌਣ ਅਤੇ ਕਿਵੇਂ ਕਰ ਸਕਦਾ ਹੈ ਇਸ ਦਾ ਇਸਤੇਮਾਲ? ਕੀ ਇਸ ਦੀ ਹੋ ਸਕਦੀ ਹੈ ਦੁਰਵਰਤੋਂ? ਇਹਨਾਂ ਸਾਰੇ ਸਵਾਲਾਂ 'ਤੇ ਚਾਨਣਾ ਪਾਉਣ ਲਈ ਐਸ ਬੀ ਐਸ ਪੰਜਾਬੀ ਨੇ ਗੱਲ ਕੀਤੀ ਹੈ ਰਜਿਸਟਰਡ ਮਾਰਾ ਏਜੰਟ ਚੇਤਨ ਖੰਨਾ ਨਾਲ।


ਵਰਕਪਲੇਸ ਜਸਟਿਸ ਵੀਜ਼ਾ ਦੀ ਸ਼ੁਰੂਆਤ ਆਸਟ੍ਰੇਲੀਆਵਿੱਚ ਹੋ ਗਈ ਹੈ। ਇਸ ਵੀਜ਼ੇ ਦਾ ਮਕਸਦ ਪ੍ਰਵਾਸੀ ਕਾਮਿਆਂ ਦੇ ਹੋਣ ਵਾਲੇ ਸ਼ੋਸ਼ਣ ਨਾਲ ਨਜਿੱਠਣਾ ਹੈ।

ਕਈ ਵਾਰ ਪ੍ਰਵਾਸੀ ਕਾਮਿਆਂ ਨੂੰ ਉਹਨਾਂ ਦੇ ਮਾਲਕਾਂ ਵਲੋਂ ਸ਼ੋਸ਼ਣ ਦਾ ਸ਼ਿਕਾਰ ਹੋਣਾ ਪੈਂਦਾ ਹੈ ਪਰ ਉਹ ਆਪਣਾ ਵੀਜ਼ਾ ਗੁਆਉਣ ਦੇ ਡਰ ਕਾਰਨ ਇਸ ਦੇ ਖਿਲਾਫ ਬੋਲਣ ਤੋਂ ਚੁੱਪ ਰਹਿੰਦੇ ਹਨ। ਪਰ ਹੁਣ ਇਸ ਵੀਜ਼ੇ ਦੀ ਸ਼ੁਰੂਆਤ ਹੋਣ ਨਾਲ ਉਹ ਆਪਣੀ ਗੱਲ ਬਿਨਾ ਕਿਸੇ ਡਰ ਤੋਂ ਕਰ ਸਕਦੇ ਹਨ।

ਇਸ ਵੀਜ਼ੇ ਦੀਆਂ ਬਰੀਕੀਆਂ ਬਾਰੇ ਜਾਨਣ ਲਈ ਐਸ ਬੀ ਐਸ ਦੀ ਟੀਮ ਨੇ ਗੱਲ ਕੀਤੀ ਪਿਛਲੇ ਕਰੀਬ 15 ਸਾਲ ਤੋਂ ਆਸਟ੍ਰੇਲੀਆ ਦੇ ਵਿੱਚ ਰਜਿਸਟਰਡ ਮਾਰਾ ਏਜੰਟ ਵਜੋਂ ਕੰਮ ਕਰ ਰਹੇ ਚੇਤਨ ਖੰਨਾ ਨਾਲ।

ਬੇਦਾਆਵਾ: ਇਹ ਲੇਖ/ਸਮੱਗਰੀ ਸਿਰਫ ਆਮ ਜਾਣਕਾਰੀ ਦੇ ਉੱਦੇਸ਼ ਲਈ ਹੈ। ਇਹ ਪੇਸ਼ੇਵਰ ਸਲਾਹਕਾਰਾਂ ਨਾਲ ਸਲਾਹ-ਮਸ਼ਵਰੇ ਦੇ ਬਦਲ ਵਜੋਂ ਨਹੀਂ ਵਰਤੀ ਜਾਣੀ ਚਾਹੀਦੀ

ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਾਮ ਸਾਊਥ ਏਸ਼ੀਅਨ 'ਤੇ ਸੁਣੋ। ਸਾਨੂੰਤੇਤੇ ਵੀ ਫਾਲੋ ਕਰੋ।



Share