ਆਸਟ੍ਰੇਲੀਆ ਦੇ ਪਰਿਵਾਰਾਂ ਨੂੰ ਚਾਈਲਡਕੇਅਰ 'ਤੇ ਇੱਕ ਦਿਨ ਦਾ 188 ਡਾਲਰ ਤੱਕ ਭੁਗਤਾਨ ਕਰਨਾ ਪੈ ਸਕਦਾ ਹੈ, ਜਿਸ ਨਾਲ ਬਹੁਤ ਪਰਿਵਾਰਾਂ ਨੂੰ ਬੱਜਟ ਦਾ ਸੰਤੁਲਨ ਬਣਾਏ ਰੱਖਣ 'ਚ ਮੁਸ਼ਕਿਲ ਆ ਸਕਦੀ ਹੈ।
ਜਿਵੇਂ ਚੋਣਾਂ ਨੇੜੇ ਆ ਰਹੀਆਂ ਹਨ, ਦੋਵੇਂ ਮੁਖ ਧਿਰਾਂ ਕਹਿ ਰਹੀਆਂ ਹਨ ਕੇ ਉਨ੍ਹਾਂ ਕੋਲ ਚਾਈਲਡਕੇਅਰ ਨੂੰ ਜ਼ਿਆਦਾ ਕਿਫਾਇਤੀ ਬਨਾਉਣ ਦੀਆਂ ਯੋਜਨਾਵਾਂ ਹਨ। ਸਿਡਨੀ ਦੀ ਸਟੈਫਨੀ ਪੇਟਰੀਡਜ਼ ਨੂੰ ਚਾਈਲਡਕੇਅਰ ਦੀ ਲਾਗਤ ਕਾਰਨ ਮਨਪਸੰਦ ਦਾ ਕੰਮ ਛੱਡ ਕੇ ਘਰ ਰਹਿ ਕੇ ਬੱਚਿਆਂ ਦੀ ਦੇਖਭਾਲ ਕਰਨੀ ਪੈ ਰਹੀ ਹੈ।
ਦੋਵੇਂ ਮੁਖ ਧਿਰਾਂ ਪੇਟਰੀਡਜ਼ ਦੀ ਵੋਟ ਲਈ ਲੜ ਰਹੀਆਂ ਹਨ। ਪੇਟਰੀਡਜ਼ ਦਾ ਕਹਿਣਾ ਹੈ ਕੇ ਉਹ ਕੰਮ 'ਤੇ ਵਾਪਸ ਜਾਣਾ ਚਾਹੁੰਦੀ ਹੈ ਪਾਰ ਚਾਈਲਡਕੇਅਰ ਦੀ ਲਾਗਤ ਕਾਰਨ ਉਸ ਨੂੰ ਘਰ ਰਹਿ ਕੇ ਬੱਚਿਆਂ ਦੀ ਦੇਖਭਾਲ ਕਰਨੀ ਪਵੇਗੀ।