ਖਬਰਨਾਮਾ: ਲਲਿਤ ਮੋਦੀ ਨੂੰ ਤਿੰਨ ਦਿਨਾਂ ਪਹਿਲਾਂ ਮਿਲੀ ਵਾਨੂਆਟੂ ਦੀ ਨਾਗਰਿਕਤਾ, ਹੁਣ ਪ੍ਰਧਾਨ ਮੰਤਰੀ ਵੱਲੋਂ ਪਾਸਪੋਰਟ ਰੱਦ

Lalit Modi.jpg

‘Beautiful ocean in a beautiful country’: Lalit Modi posts from Vanuatu as PM Napat orders cancellation of passport. Credit: lalitkmodi/Insta

ਦੱਖਣੀ ਪੈਸਿਫਿਕ ਮਹਾਂਸਾਗਰ ਵਿਚਲੇ ਟਾਪੂ ਦੇਸ਼ ਵਾਨੂਆਟੂ ਦੇ ਪ੍ਰਧਾਨ ਮੰਤਰੀ ਜੋਥਮ ਨਾਪਤ ਵੱਲੋਂ ਸੋਮਵਾਰ ਨੂੰ ਜਾਰੀ ਕੀਤੇ ਹੁਕਮਾਂ ਅਨੁਸਾਰ ਲਲਿਤ ਮੋਦੀ ਨੂੰ ਜਾਰੀ ਕੀਤਾ ਗਿਆ ਵਾਨੂਆਟੂ ਪਾਸਪੋਰਟ ਰੱਦ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਾਬਕਾ ਆਈ.ਪੀ.ਐਲ. ਚੇਅਰਮੈਨ ਆਪਣੇ ਐਕਸਟ੍ਰਡਿਸ਼ਨ ਤੋਂ ਬਚਣ ਦੀ ਕੋਸ਼ਿਸ਼ ਕਰ ਰਹੇ ਹਨ। ਪ੍ਰਧਾਨ ਮੰਤਰੀ ਨਾਪਤ ਨੇ ਆਪਣੇ ਦਫ਼ਤਰ ਵੱਲੋਂ ਜਾਰੀ ਇੱਕ ਮੀਡੀਆ ਰਿਲੀਜ਼ ਵਿੱਚ ਕਿਹਾ, "ਮੈਂ ਨਾਗਰਿਕਤਾ ਕਮਿਸ਼ਨ ਨੂੰ ਅੰਤਰਰਾਸ਼ਟਰੀ ਮੀਡੀਆ ਵਲੋਂ ਹਾਲ ਵਿੱਚ ਹੀ ਕੀਤੇ ਖੁਲਾਸੇ ਤੋਂ ਬਾਅਦ ਲਲਿਤ ਮੋਦੀ ਨੂੰ ਜਾਰੀ ਕੀਤਾ ਗਿਆ ਵਾਨੂਆਟੂ ਪਾਸਪੋਰਟ ਰੱਦ ਕਰਨ ਦੇ ਨਿਰਦੇਸ਼ ਦਿੱਤੇ ਹਨ।" ਉਨ੍ਹਾਂ ਇਹ ਵੀ ਕਿਹਾ ਕਿ ਵਾਨੂਆਟੂ ਪਾਸਪੋਰਟ ਰੱਖਣਾ ਇੱਕ ਪ੍ਰੀਵੀਲੈੱਜ਼ ਹੈ, ਕੋਈ ਜਨਮ ਸਿੱਧ ਹੱਕ ਨਹੀਂ। ਇਸ ਵੱਡੀ ਖ਼ਬਰ ਦੇ ਇਲਾਵਾ 11 ਮਾਰਚ 2025 ਦੀਆਂ ਹੋਰ ਕਿਹੜੀਆਂ ਨੇ ਅੱਜ ਦੀਆਂ ਅਪਡੇਟਸ, ਜਾਣੋ ਇਸ ਪੌਡਕਾਸਟ ਰਾਹੀਂ..


ਸਾਡੇ ਸਾਰੇ ਪੌਡਕਾਸਟ ਰਾਹੀਂ ਸੁਣੇ ਜਾ ਸਕਦੇ ਹਨ।

ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵੀਜਨ 'ਤੇ ਚੈਨਲ 305 ਉੱਤੇ,ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ , ਅਤੇ 'ਤੇ ਫਾਲੋ ਕਰੋ।


Share

Recommended for you