ਮਹਿੰਗਾਈ ਸੰਕਟ ਵਿੱਚ, ਪੈਸੇ ਅਤੇ ਵਿੱਤੀ ਪ੍ਰਣਾਲੀਆਂ ਦੀ ਇੱਕ ਬੁਨਿਆਦੀ ਸਮਝ ਹੋਣਾ ਇੱਕ ਸੁਰੱਖਿਅਤ ਅਤੇ ਸਫਲ ਭਵਿੱਖ ਦੀ ਯੋਜਨਾ ਬਣਾਉਣ ਲਈ ਮਹੱਤਵਪੂਰਨ ਹੋ ਸਕਦਾ ਹੈ।
ਵਿੱਤੀ ਸਾਖਰਤਾ ਨਾ ਸਿਰਫ ਵਿੱਤੀ ਭਲਾਈ ਅਤੇ ਸੁਰੱਖਿਆ ਪ੍ਰਦਾਨ ਕਰਦੀ ਹੈ, ਸਗੋਂ ਇਹ ਔਨਲਾਈਨ ਘੁਟਾਲਿਆਂ ਦੇ ਲਗਾਤਾਰ ਵੱਧ ਰਹੇ ਖ਼ਤਰੇ ਤੋਂ ਵੀ ਬਚਾਉਂਦੀ ਹੈ।
ਰਹਿਣ-ਸਹਿਣ ਦੀ ਵੱਧਦੀ ਲਾਗਤ ਦੀਆਂ ਚਿੰਤਾਵਾਂ ਦੇ ਬਾਵਜੂਦ, 'ਫਾਈਨੇਂਨਸ਼ੀਅਲ ਬੇਸਿਕਸ ਫਾਊਂਡੇਸ਼ਨ' ਦੇ ਇੱਕ ਨਵੇਂ ਅਧਿਐਨ ਵਿੱਚ ਕਿਹਾ ਗਿਆ ਹੈ ਕਿ ਆਸਟ੍ਰੇਲੀਆ ਵਿੱਚ ਸੱਭਿਆਚਾਰਕ ਅਤੇ ਭਾਸ਼ਾਈ ਤੌਰ 'ਤੇ ਵਿਭਿੰਨ ਨੌਜਵਾਨ ਪਿੱਛੇ ਰਹਿ ਸਕਦੇ ਹਨ।

Young Indian student feeling stressed over finances. Credit: Pexels/ Mikhail Nilov
ਅਧਿਐਨ ਵਿੱਚ ਪਤਾ ਲੱਗਿਆ ਕਿ ਸੱਭਿਆਚਾਰਕ ਤੌਰ ‘ਤੇ ਵਿਭਿੰਨ ਪਿਛੋਕੜ ਵਾਲੇ ਨੌਜਵਾਨ ਖਰਚੇ ਨੂੰ ਸੰਭਾਲਣ ਲਈ 'ਹੁਣ ਖਰੀਦੋ, ਬਾਅਦ ਵਿੱਚ ਭੁਗਤਾਨ ਕਰੋ' ਯਾਨੀ 'Buy Now, Pay Later' ਸਕੀਮਾਂ ਵੱਲ ਆਕਰਸ਼ਿਤ ਹੋ ਸਕਦੇ ਹਨ।
ਕੁਝ ਭਾਗੀਦਾਰਾਂ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਨੂੰ ਇਹ ਸਮਝਣ ਵਿੱਚ ਮੁਸ਼ਕਲ ਆਈ ਕਿ 'ਹੁਣ ਖਰੀਦੋ, ਬਾਅਦ ਵਿੱਚ ਭੁਗਤਾਨ ਕਰੋ' ਵੀ ਇੱਕ ਤਰੀਕੇ ਦੀ ਉਧਾਰੀ ਹੀ ਹੁੰਦੀ ਹੈ, ਜਿਸ ਨਾਲ ਲਾਪਰਵਾਹ ਖਰਚ ਦੀ ਆਦਤ ਹੋਰ ਖ਼ਤਰਨਾਕ ਬਣ ਸਕਦੀ ਹੈ।
ਵਧੇਰੇ ਜਾਣਕਾਰੀ ਲਈ ਸੁਣੋ ਇਹ ਪੌਡਕਾਸਟ...
ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।
ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵੀਜਨ 'ਤੇ ਚੈਨਲ 305 ਉੱਤੇ,ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ , ਅਤੇ 'ਤੇ ਫਾਲੋ ਕਰੋ।