ਲੁਧਿਆਣਾ ਪੁਲਿਸ ਜ਼ਿਲ੍ਹੇ ਵਿੱਚ ਟ੍ਰੈਫਿਕ ਦੀ ਉਲੰਘਣਾ ਦੀ ਵੱਧ ਰਹੀ ਸਮੱਸਿਆ ਨੂੰ ਰੋਕਣ ਲਈ ਇੱਕ ਨਵੀਂ ਮੁਹਿੰਮ ਚਲਾਈ ਹੈ।
ਨਵੇਂ ਨਿਯਮ ਦੇ ਅਨੁਸਾਰ, ਸੰਗੀਨ ਟ੍ਰੈਫਿਕ ਜੁਰਮ ਕਰਨ ਵਾਲਿਆਂ ਲਈ ਪਾਸਪੋਰਟ ਲੈਣ ਵੇਲ਼ੇ ਜਾਂ ਨਵਿਆਓਣ ਵੇਲ਼ੇ ਸਮੱਸਿਆ ਆ ਸਕਦੀ ਹੈ।
ਐਸ ਬੀ ਐਸ ਪੰਜਾਬੀ ਨਾਲ਼ ਇੱਕ ਇੰਟਰਵਿਊ ਵਿੱਚ, ਗੁਰਦੇਵ ਸਿੰਘ, ਸਹਾਇਕ ਕਮਿਸ਼ਨਰ ਪੁਲਿਸ (ਟ੍ਰੈਫਿਕ), ਲੁਧਿਆਣਾ ਨੇ ਕਿਹਾ ਕਿ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲ਼ੇ ਉਹ ਲੋਕ ਜਿੰਨ੍ਹਾਂ ਉੱਤੇ ਐਫ ਆਈ ਆਰ ਹੋਈ ਹੈ, ਇਸ ਨਿਯਮ ਨਾਲ਼ ‘ਬੁਰੀ ਤਰਾਂਹ ਪ੍ਰਭਾਵਿਤ’ ਹੋ ਸਕਦੇ ਹਨ।
ਏ ਸੀ ਪੀ ਗੁਰਦੇਵ ਸਿੰਘ ਨੇ ਦੱਸਿਆ ਕਿ ਪੁਲਿਸ ਇਨ੍ਹਾਂ ਸਾਰੇ ਅਪਰਾਧੀਆਂ ਨੂੰ ਇੱਕ ਡਿਜੀਟਲ ਡਾਟਾਬੇਸ ਵਿੱਚ ਸੂਚੀਬੱਧ ਕਰ ਰਹੀ ਹੈ।

Gurdev Singh, ACP (Traffic), Ludhiana was awarded Chief Minister's Medal for meritorious services in 2019. Source: Supplied by Danyal Syed
"ਇਹ ਜਾਣਕਾਰੀ ਆਸਟ੍ਰੇਲੀਆ ਅਤੇ ਕੈਨੇਡਾ ਵਰਗੇ ਦੇਸ਼ਾਂ ਦੇ ਵੀਜ਼ਾ ਅਧਿਕਾਰੀਆਂ ਨਾਲ਼ ਅਕਸਰ ਸਾਂਝੀ ਕੀਤੀ ਜਾਂਦੀ ਹੈ,” ਉਨ੍ਹਾਂ ਕਿਹਾ।
“ਪੰਜਾਬੀ ਨੌਜਵਾਨਾਂ ਵਿੱਚ ਵਿਦੇਸ਼ ਜਾਣ ਦੀ ਹੋੜ ਹੈ। ਅਸੀਂ ਉਮੀਦ ਕਰਦੇ ਹਾਂ ਕਿ ਇਸ ਮੁਹਿੰਮ ਜ਼ਰੀਏ ਅਸੀਂ ਟ੍ਰੈਫਿਕ ਦੀ ਉਲੰਘਣਾ ਨੂੰ ਘਟਾਉਣ ਵਿੱਚ ਕਾਮਯਾਬ ਹੋਵਾਂਗੇ।”
ਸ਼੍ਰੀ ਸਿੰਘ ਨੇ ਕਿਹਾ ਕਿ ਨਵਾਂ ਫੈਸਲਾ ਲੋਕਾਂ ਨੂੰ ਟਰੈਫਿਕ ਨਿਯਮਾਂ ਨੂੰ ਗੰਭੀਰਤਾ ਨਾਲ਼ ਲੈਣ ਲਈ 'ਉਤਸ਼ਾਹਤ ਜਾਂ ਮਜਬੂਰ' ਕਰੇਗਾ।
ਉਨ੍ਹਾਂ ਇਸ ਫ਼ੈਸਲੇ ਪਿੱਛੋਂ ਪੁਲਿਸ ਵਿੱਚ 'ਸੰਭਾਵੀ ਰਿਸ਼ਵਤਖੋਰੀ' ਦੇ ਦੋਸ਼ਾਂ ਤੋਂ ਵੀ ਇਨਕਾਰ ਕੀਤਾ ਹੈ।
ਇਸ ਸਬੰਧੀ ਪੂਰੀ ਗੱਲਬਾਤ ਸੁਨਣ ਲਈ ਉੱਪਰ ਦਿੱਤੇ ਆਡੀਓ ਲਿੰਕ ਉਤੇ ਕ੍ਲਿਕ ਕਰੋ....
Listen to Monday to Friday at 9 pm. Follow us on and .
Source: Wikimedia commons