2024 ਵਿੱਚ 3-ਜੀ ਸੇਵਾ ਬੰਦ ਕੀਤੇ ਜਾਣ ਤੋਂ ਬਾਅਦ ਬਦਤਰ ਹੋਈ ਮੋਬਾਈਲ ਫੋਨ ਸੇਵਾ ਕਾਰਨ ਪ੍ਰੇਸ਼ਾਨ ਹਨ ਖੇਤਰੀ ਇਲਾਕਿਆਂ ਦੇ ਵਸਨੀਕ

3G MOBILE PHONE TOWER STOCK

A mobile phone tower is seen in Canberra, Friday, October 25, 2024. (AAP Image/Lukas Coch) NO ARCHIVING Source: AAP / LUKAS COCH/AAPIMAGE

ਵੱਡੀਆਂ ਦੂਰਸੰਚਾਰ ਕੰਪਨੀਆਂ ਦਾ ਕਹਿਣਾ ਹੈ ਕਿ ਅਕਤੂਬਰ 2024 ਵਿੱਚ 3-ਜੀ ਨੈੱਟਵਰਕ ਬੰਦ ਹੋਣ ਤੋਂ ਬਾਅਦ ਉਨ੍ਹਾਂ ਦਾ ਮੋਬਾਈਲ ਕਵਰੇਜ ਜਾਂ ਤਾਂ ਹੋਰ ਫੈਲਿਆ ਹੈ ਜਾਂ ਪਹਿਲਾਂ ਵਾਂਗ ਹੀ ਰਿਹਾ ਹੈ। ਪਰ ਪੇਂਡੂ ਖੇਤਰਾਂ ਵਿੱਚ ਰਹਿੰਦੇ ਕੁਝ ਆਸਟ੍ਰੇਲੀਆ ਵਾਸੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਜਾ ਤਾਂ ਮਾੜੀ ਸੇਵਾ ਮਿਲ ਰਹੀ ਹੈ ਜਾਂ ਪੂਰੀ ਤਰ੍ਹਾਂ ਬਲੈਕਆਊਟ ਹੋ ਰਿਹਾ ਹੈ, ਜਿਸ ਕਾਰਨ ਕੁਝ ਭਾਈਚਾਰਿਆਂ ਵਿੱਚ ਸੁਰੱਖਿਆ ਸਬੰਧੀ ਚਿੰਤਾਵਾਂ ਪੈਦਾ ਹੋ ਰਹੀਆਂ ਹਨ।


ਟੈਲੀਕਮਿਊਨੀਕੇਸ਼ਨ ਦਿੱਗਜ ਟੈਲਸਟ੍ਰਾ ਅਤੇ ਓਪਟਸ ਦੁਆਰਾ ਆਪਣੇ 3-ਜੀ ਨੈੱਟਵਰਕ ਬੰਦ ਕਰਨ ਤੋਂ ਬਾਅਦ ਅਕਤੂਬਰ 2024 ਵਿੱਚ ਹਜ਼ਾਰਾਂ ਪੁਰਾਣੇ ਮੋਬਾਈਲ ਫੋਨਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ।

ਆਸਟ੍ਰੇਲੀਆ ਵਿੱਚ 2003 ਵਿੱਚ 3-ਜੀ ਲਾਂਚ ਕੀਤਾ ਗਿਆ ਸੀ, ਜਿਸ ਨੂੰ ਕਿ ਬਿਹਤਰ ਅਤੇ ਤੇਜ਼ ਕਨੈਕਸ਼ਨਾਂ ਨੇ ਪਛਾੜ ਦਿੱਤਾ।

ਬੰਦ ਹੋਣ ਤੋਂ ਲਗਭਗ ਚਾਰ ਮਹੀਨੇ ਬਾਅਦ, ਕੁਝ ਖੇਤਰੀ ਅਤੇ ਪੇਂਡੂ ਭਾਈਚਾਰਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਹਾਲਤ ਹੋਰ ਬਦਤਰ ਹੋ ਗਈ ਹੈ।

ਸਾਡੇ ਸਾਰੇ ਪੌਡਕਾਸਟ  ਰਾਹੀਂ ਸੁਣੇ ਜਾ ਸਕਦੇ ਹਨ। 

ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ,ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ , ਅਤੇ 'ਤੇ ਫਾਲੋ ਕਰੋ।

Share

Recommended for you