ਨਿਊਜ਼ੀਲੈਂਡ ਦੀ ਸੁਪਰੀਮ ਸਿੱਖ ਸੋਸਾਇਟੀ ਨੂੰ ਕੋਵਿਡ -19 ਲੌਕਡਾਉਨ ਦੇ ਵੱਖ-ਵੱਖ ਪੜਾਵਾਂ ਦੌਰਾਨ ਸਥਾਨਕ ਭਾਈਚਾਰੇ ਨੂੰ ਭੋਜਨ ਅਤੇ ਹੋਰ ਲੋੜੀਂਦੀਆਂ ਚੀਜ਼ਾਂ ਪ੍ਰਦਾਨ ਕਰਨ ਲਈ ਇਕ ਵੱਕਾਰੀ ਪੁਰਸਕਾਰ ਨਾਲ ਨਿਵਾਜ਼ਿਆ ਗਿਆ ਹੈ।
ਮੁੱਖ ਗੱਲਾਂ:
- ਨਿਊਜ਼ੀਲੈਂਡ ਦੀ ਸੁਪਰੀਮ ਸਿੱਖ ਸੋਸਾਇਟੀ ਇਹ ਐਵਾਰਡ ਜਿੱਤਣ ਵਾਲੀ ਹੁਣ ਤੱਕ ਦੀ ਪਹਿਲੀ ਭਾਰਤੀ ਸੰਸਥਾ ਹੈ
- ਸੁਪਰੀਮ ਸਿੱਖ ਸੋਸਾਇਟੀ ਨੇ ਇਹ ਵੱਕਾਰੀ ਪੁਰਸਕਾਰ ਸਭ ਨਾਲੋਂ ਵੱਧ ਵੋਟਾਂ ਹਾਸਿਲ ਕਰਕੇ ਜਿੱਤਿਆ
- ਨਿਊਜ਼ੀਲੈਂਡ ਵਿਚ ਕੋਵਿਡ -19 ਲਾਕਡਾਉਨ ਦੌਰਾਨ ਸਥਾਨਕ ਭਾਈਚਾਰੇ ਦੀ ਸਹਾਇਤਾ ਲਈ 66,000 ਰਾਸ਼ਨ ਦੇ ਮੁਫਤ ਪੈਕਜ ਵੰਡੇ ਗਏ ਸਨ।
ਸੁਸਾਇਟੀ ਦੁਆਰਾ ਕੋਰੋਨਾਵਾਇਰਸ ਕਾਰਨ ਹੋਏ ਲੌਕਡਾਉਨ ਦੌਰਾਨ ਹਫ਼ਤੇ ਵਿਚ ਘੱਟੋ ਘੱਟ ਤਿੰਨ ਵਾਰ ਦੱਖਣੀ ਆਕਲੈਂਡ ਦੇ ਟਾਕਾਨੀਨੀ ਗੁਰੂਦੁਆਰਾ ਵਿਖੇ ਭੋਜਨ ਪਕਾਉਣ ਪਕਾਉਣ ਲਈ ਰਾਸ਼ਨ ਵੰਡਿਆ ਜਾਂਦਾ ਸੀ ਅਤੇ ਬਾਅਦ ਵਿਚ ਇਸ ਨੂੰ ਪ੍ਰਕਿਰਿਆ ਨੂੰ ਨਿਊਜ਼ੀਲੈਂਡ ਦੇ ਹੋਰ ਹਿੱਸਿਆਂ ਵਿਚ ਵੀ ਸ਼ੁਰੂ ਕਰ ਦਿੱਤਾ ਗਿਆ, ਜਿਸ ਵਿਚ ਟੌਰੰਗਾ, ਰੋਟਰੂਆ, ਹੈਮਿਲਟਨ, ਕ੍ਰਾਈਸਟਚਰਚ ਅਤੇ ਨੌਰਥ ਸ਼ੋਰ ਵੀ ਸ਼ਾਮਲ ਸਨ।
ਸੁਪਰੀਮ ਸਿੱਖ ਸੋਸਾਇਟੀ ਦੇ ਪ੍ਰਧਾਨ ਦਲਜੀਤ ਸਿੰਘ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ, “ਸੁਪਰੀਮ ਸਿੱਖ ਸੁਸਾਇਟੀ ਨੇ ਨਿਊਜ਼ੀਲੈਂਡ ਵਿਚ ਕੋਵਿਡ -19 ਲਾਕਡਾਉਨ ਦੌਰਾਨ ਸਥਾਨਕ ਭਾਈਚਾਰੇ ਦੀ ਸਹਾਇਤਾ ਲਈ 66,000 ਤੋਂ ਵੱਧ ਰਾਸ਼ਨ ਦੇ ਮੁਫਤ ਪੈਕਜ ਵੰਡੇ।"
"ਹਰੇਕ ਪੈਕੇਜ਼ ਵਿਚ ਲਗਭਗ ਚਾਰ ਲੋਕਾਂ ਦੇ ਪਰਿਵਾਰ ਲਈ, ਲਗਭਗ ਚਾਰ ਦਿਨਾਂ ਦਾ ਰਾਸ਼ਨ ਸੀ।"
![SBS PUNJABI Sikh community wins peoples' choice award as 'Food Heroes' in New Zealand](https://images.sbs.com.au/drupal/yourlanguage/public/as_5.jpg?imwidth=1280)
Volunteers preparing food packages at Takanini Gurudwara in South Auckland Source: Supplied
ਉਨ੍ਹਾਂ ਅੱਗੇ ਕਿਹਾ, “ਅਸੀਂ ਦੁੱਧ, ਰੋਟੀ, ਪਾਸਤਾ, ਨਮਕ, ਚੀਨੀ, ਸਬਜ਼ੀਆਂ, ਫਲ ਅਤੇ ਹੋਰ ਜ਼ਰੂਰੀ ਖਾਣਿਆਂ ਲਈ ਤਕਰੀਬਨ 25,000 ਡਾਲਰ ਦੀ ਲਾਗਤ ਨਾਲ ਹਫ਼ਤੇ ਵਿਚ ਤਿੰਨ ਵਾਰ ਲਗਭਗ 12 ਟਨ ਖਾਣੇ ਦੀ ਖ੍ਰੀਦ ਕਰਦੇ ਸੀ। ਸਾਰੇ ਪੈਸੇ ਭਾਈਚਾਰੇ ਦੇ ਮੈਂਬਰਾਂ ਦੁਆਰਾ ਦਾਨ ਵਿੱਚ ਦਿੱਤੇ ਗਏ ਸਨ ਅਤੇ ਬਹੁਤ ਸਾਰੇ ਕਿਸਾਨਾਂ ਨੇ ਸੇਬ ਅਤੇ ਕੀਵੀ ਫਲਾਂ ਨਾਲ ਭਰੇ ਟਰੱਕ ਵੀ ਦਾਨ ਕੀਤੇ।"
ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਲਾਗਤਾਂ ਦੀ ਅਦਾਇਗੀ ਕਰਨ ਦੀ ਪੇਸ਼ਕਸ਼ ਕੀਤੀ ਸੀ, ਪਰ ਅਸੀਂ ਸਖਤੀ ਨਾਲ ਇਨਕਾਰ ਕਰ ਦਿੱਤਾ, ਕਿਉਂਕਿ ਭਾਈਚਾਰੇ ਦੀ ਸੇਵਾ ਕਰਨਾ ਸਾਡੀ ਕਦਰਾਂ ਕੀਮਤਾਂ ਦਾ ਇਕ ਅੰਦਰੂਨੀ ਹਿੱਸਾ ਹੈ।"
![Sikh community wins peoples' choice award as 'Food Heroes' in New Zealand](https://images.sbs.com.au/drupal/yourlanguage/public/1_1068.jpg?imwidth=1280)
Many farmers even donated truckloads of fruit like apples and kiwifruit Source: Supplied
ਸੁਪਰੀਮ ਸਿੱਖ ਸੋਸਾਇਟੀ, ਇਸ ਪੁਰਸਕਾਰ ਲਈ ਨਾਮਜ਼ਦ ਹੋਈਆਂ 345 ਹੋਰ ਸੰਸਥਾਵਾਂ ਵਿੱਚੋਂ, ਇਹ ਪ੍ਰਮੁੱਖ ਪੁਰਸਕਾਰ ਜਿੱਤਣ ਵਾਲੀ ਹੈ ਹੁਣ ਤੱਕ ਦੀ ਪਹਿਲੀ ਭਾਰਤੀ ਸੰਸਥਾ ਹੈ।
ਸ਼੍ਰੀ ਦਲਜੀਤ ਸਿੰਘ ਨੇ ਧੰਨਵਾਦ ਕਰਦਿਆਂ ਕਿਹਾ, "ਮੈਂ ਉਨ੍ਹਾਂ ਸਾਰਿਆਂ ਦਾ ਧੰਨਵਾਦ ਕਰਨਾ ਚਾਹਾਂਗਾ ਜਿਨ੍ਹਾਂ ਨੇ ਇਸ ਮਕਸਦ ਲਈ ਯੋਗਦਾਨ ਪਾਇਆ। ਇਹ ਪੁਰਸਕਾਰ ਸਾਡੀ ਸਿੱਖ ਕੌਮ ਲਈ ਵੱਡੀ ਮਾਨਤਾ ਹੈ ਅਤੇ ਨਿਊਜ਼ੀਲੈਂਡ ਵਿੱਚ ਸਿੱਖ ਭਾਈਚਾਰੇ ਦਾ ਹਰ ਇੱਕ ਮੈਂਬਰ ਇਸ ਦਾ ਬਰਾਬਰ ਦਾ ਹੱਕਦਾਰ ਹੈ।"
![Sikh community wins peoples' choice award as 'Food Heroes' in New Zealand](https://images.sbs.com.au/drupal/yourlanguage/public/thumbnail_img-5884.jpg?imwidth=1280)
Daljit Singh, the president of SSSNZ Source: Supplied
ਸ਼੍ਰੀ ਦਲਜੀਤ ਸਿੰਘ ਨਾਲ਼ ਪੂਰੀ ਗੱਲਬਾਤ ਸੁਨਣ ਲਈ ਉਪਰ ਫੋਟੋ ਤੇ ਦਿੱਤੇ ਆਡੀਓ ਲਿੰਕ ਨੂੰ ਕਲਿੱਕ ਕਰੋ।
ਐਸ ਬੀ ਐਸ ਆਸਟ੍ਰੇਲੀਆ ਵਿਚਲੇ ਵਿਆਪਕ ਭਾਈਚਾਰੇ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਪ੍ਰਦਾਨ ਕਰਨ ਲਈ ਵਚਨਬੱਧ ਹੈ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ