ਨੌਜਵਾਨਾਂ ਦੀ ਮਾਨਸਿਕ ਸਿਹਤ ਦਾ ਧਿਆਨ ਰੱਖਣ ਲਈ ਜ਼ਰੂਰੀ ਹਿਦਾਇਤਾਂ

Thornbury Primary School has been part of a Victorian pilot program to help staff identify and support students with mental health issues (SBS).jpg

ਮਾਨਸਿਕ ਸਿਹਤ ਨੂੰ ਲੈ ਕੇ ਕੀਤੇ ਗਏ ਇੱਕ ਸਰਵੇਖਣ ਵਿੱਚ 40 ਫੀਸਦ ਬੱਚਿਆਂ ਅਤੇ ਨੌਜਵਾਨਾਂ ਨੇ ਦੱਸਿਆ ਕਿ ਮਹਾਂਮਾਰੀ ਕਾਰਨ ਉਹਨਾਂ ਦੀ ਸਿਹਤ ਉੱਤੇ ਮਾੜ੍ਹਾ ਪ੍ਰਭਾਵ ਪਿਆ ਹੈ। ਇਹ ਸਰਵੇਖਣ ‘ਨੈਸ਼ਨਲ ਮੈਂਟਲ ਹੈਲਥ ਕਮਿਸ਼ਨ ਵੱਲੋਂ ਕੀਤਾ ਗਿਆ ਸੀ, ਜਿਸ ਦੀ ਇੱਕ ਰਿਪੋਰਟ ਵਿੱਚ ਸਕੂਲਾਂ ਵਿੱਚ ਸਬੂਤ-ਅਧਾਰਿਤ ਮਾਨਸਿਕ ਸਿਹਤ ਪ੍ਰੋਗਰਾਮਾਂ ਲਈ ਵਧੇਰੇ ਸਰਕਾਰੀ ਸਹਾਇਤਾ ਦੀ ਸਿਫਾਰਸ਼ ਕੀਤੀ ਗਈ ਹੈ।


ਕੋਵਿਡ-19 ਲਾਕਡਾਊਨਾਂ ਦੀ ਲੜੀ ਤੋਂ ਬਾਅਦ ਬੱਚਿਆਂ ਦੀ ਜ਼ਿੰਦਗੀ ਫਿਰ ਤੋਂ ਪਹਿਲਾਂ ਵਰਗੀ ਹੋ ਰਹੀ ਹੈ।

ਪੁਾਰਣੀ ਰੁਟੀਨ ਵਿੱਚ ਵਾਪਸ ਆਉਣਾ ਪ੍ਰਾਇਮਰੀ ਸਕੂਲ ਦੇ ਬੱਚਿਆਂ ਲਈ ਸੌਖਾ ਨਹੀਂ ਸੀ।

ਕੁੱਝ ਲੋਕਾਂ ਲਈ ਮਾਨਸਿਕ ਤਣਾਅ ਨੇ ਇਸ ਤਬਦੀਲੀ ਨੂੰ ਹੋਰ ਵੀ ਮੁਸ਼ਕਿਲ ਬਣਾ ਦਿੱਤਾ ਹੈ।

'ਆਸਟ੍ਰੇਲੀਅਨ ਮੈਡੀਕਲ ਐਸੋਸੀਏਸ਼ਨ' ਦੇ ਉਪ ਪ੍ਰਧਾਨ ਡਾਕਟਰ ਡੈਨੀਅਲ ਮੈਕਮੁਲਨ ਦਾ ਕਹਿਣਾ ਹੈ ਕਿ ਮਾਨਸਿਕ ਤਣਾਅ ਵੱਧ ਰਹੇ ਹਨ।

ਤਾਂ ਫਿਰ, ਉਸ ਬੱਚੇ ਦੀ ਮਦਦ ਕਰਨ ਲਈ ਸੰਭਾਲ ਕਰਤਾ ਕੀ ਕਰ ਸਕਦੇ ਹਨ ਜਿਸਨੂੰ ਤਣਾਅ ਹੋ ਰਿਹਾ ਹੈ?

ਆਪਣੇ ਅਧਿਆਪਕ ਜਾਂ ਸਕੂਲ ਭਲਾਈ ਅਫਸਰ ਨਾਲ ਗੱਲ ਕਰਨਾ ਇੱਕ ਵਧੀਆ ਪਹਿਲਕਦਮੀ ਹੈ।

ਇਸਤੋਂ ਬਾਅਦ ਇੱਕ ਜੀ.ਪੀ ਨਾਲ ਮੁਲਾਕਾਤ ਕਰਨੀ ਚਾਹੀਦੀ ਹੈ।

ਇੱਕ ਜੀ.ਪੀ ਕਿਸੇ ਬੱਚੇ ਦੀ ਆਮ ਸਿਹਤ ਦਾ ਮੁਲਾਂਕਣ ਕਰੇਗਾ ਅਤੇ ਇਸ ਬਾਰੇ ਪੁੱਛੇਗਾ ਕਿ ਪਰਿਵਾਰ ਵਿੱਚ ਕੀ ਚੱਲ ਰਿਹਾ ਹੈ।

ਉਹ ਕਿਸੇ ਚਿੰਤਾ ਮੁਲਾਂਕਣ ਔਜ਼ਾਰ ਬਾਰੇ ਸਵਾਲ ਪੁੱਛ ਸਕਦੇ ਹਨ ਅਤੇ ਸਕੋਰ ਦੇ ਆਧਾਰ ਉੱਤੇ, ਬੱਚੇ ਨੂੰ ਕਿਸੇ ਬੱਚਿਆਂ ਦੇ ਮਾਹਰ ਡਾਕਟਰ ਜਾਂ ਮਨੋਵਿਗਿਆਨਕ ਕੋਲ ਭੇਜ ਸਕਦੇ ਹਨ।

ਸ਼ਾਂਤ ਕਰਨ ਵਾਲੀਆਂ ਸੰਵੇਦੀ ਕਿਰਿਆਵਾਂ ਬੱਚਿਆਂ ਨੂੰ ਸਿੱਖਣ ਲਈ ਤਿਆਰ ਹੋਣ ਵਿੱਚ ਮਦਦ ਕਰਦੀਆਂ ਹਨ।

ਉਮੀਦ ਕੀਤੀ ਜਾਂਦੀ ਹੈ ਕਿ ਇਹਨਾਂ ਸਭ ਕੋਸ਼ਿਸ਼ਾਂ ਨਾਲ ਬੱਚਿਆਂ ਦੀ ਮਾਨਸਿਕ ਸਿਹਤ ਅਤੇ ਆਤਮ-ਵਿਸ਼ਵਾਸ ਨੂੰ ਬਹਿਤਰ ਕੀਤਾ ਜਾ ਸਕੇ।


Share