'ਨਿਊਟ੍ਰੀਨੋਜ਼ ਲਈ ਨਵੇਂ ਡਿਟੈਕਟਰ ਦੀ ਖੋਜ': ਬ੍ਰਹਿੰਮਡ ਦੇ ਕਈ ਸਵਾਲਾਂ ਦਾ ਜਵਾਬ ਦੇ ਸਕਦੇ ਹਨ ਨਿਊਟ੍ਰੀਨੋਜ਼

The giant neutrino detector under construction (AP).jpg

The giant neutrino detector under construction. Source: AAP

ਚੀਨ ਨੇ ਨਿਊਟ੍ਰੀਨੋ ਦਾ ਪਤਾ ਲਗਾਉਣ ਲਈ ਇੱਕ ਨਵਾਂ ਭੂਮੀਗਤ ਡਿਟੈਕਟਰ ਲਾਂਚ ਕੀਤਾ ਹੈ, ਇਹ ਅਜਿਹੇ ਛੋਟੇ ਕਣ ਹੁੰਦੇ ਹਨ ਜੋ ਵਿਗਿਆਨੀਆਂ ਨੂੰ ਇਹ ਸਮਝਣ ਵਿੱਚ ਮਦਦ ਕਰ ਸਕਦੇ ਹਨ ਕਿ ਬ੍ਰਹਿਮੰਡ ਕਿਵੇਂ ਕੰਮ ਕਰਦਾ ਹੈ। ਇਸ ਸਹੂਲਤ ਦੀ ਲਾਗਤ $300 ਮਿਲੀਅਨ ਹੈ ਅਤੇ ਇਹ 2025 ਦੇ ਦੂਜੇ ਅੱਧ ਵਿੱਚ ਕੰਮ ਕਰਨ ਲਈ ਤਿਆਰ ਹੈ।


ਬ੍ਰਹਿੰਮਡ ਨੂੰ ਲੈ ਕੇ ਕਈ ਸਵਾਲਾਂ ਦੇ ਜਵਾਬ ਲੱਭਣ ਲਈ ਚੀਨੀ ਵਿਗਿਆਨੀਆਂ ਨੇ ਇਸ ਦੀ ਡੂੰਗਾਈ ਤੋਂ ਜਾਂਚ ਕਰਨ ਦਾ ਫੈਸਲਾ ਕੀਤਾ।

ਉਨ੍ਹਾਂ ਨੇ ਦੱਖਣੀ ਚੀਨ ਵਿੱਚ ਭੂਮੀਗਤ ਸਿਰਫ ਨਿਊਟ੍ਰੀਨੋ ਦੀ ਖੋਜ ਕਰਨ ਲਈ 700 ਮੀਟਰ ਦੀ ਦੂਰੀ 'ਤੇ ਇੱਕ ਵਿਸ਼ਾਲ ਡਿਟੈਕਟਰ ਬਣਾਇਆ ਹੈ।

ਇਹ ਛੋਟੇ ਕਣ ਬ੍ਰਹਿਮੰਡ ਦੇ ਵੱਡੇ ਸਵਾਲਾਂ ਦੇ ਜਵਾਬ ਦੇਣ ਵਿੱਚ ਮਦਦ ਕਰ ਸਕਦੇ ਹਨ।

ਨਿਊਟ੍ਰੀਨੋ ਦੂਜੇ ਕਣਾਂ ਨਾਲ ਘੱਟ ਹੀ ਪਰਸਪਰ ਪ੍ਰਭਾਵ ਪਾਉਂਦੇ ਹਨ, ਜਿਸ ਨਾਲ ਉਹਨਾਂ ਦਾ ਪਤਾ ਲਗਾਉਣਾ, ਜਾਂ ਮਾਪਣਾ ਬਹੁਤ ਮੁਸ਼ਕਲ ਹੁੰਦਾ ਹੈ।

ਅਤੇ ਇਹੀ ਕਾਰਨ ਹੈ ਕਿ ਵਿਗਿਆਨੀ ਹੁਣ ਮਦਦ ਲਈ ਚੀਨ ਦੇ ਕੇਪਿੰਗ ਵਿੱਚ ਇਸ ਵਿਸ਼ਾਲ, ਭੂਮੀਗਤ ਖੋਜੀ ਵੱਲ ਮੁੜ ਰਹੇ ਹਨ।

Share