ਏ ਐਫ ਐਲ ਸਟਾਰ ਜੌਸ਼ ਕੈਨੇਡੀ ਦਾ ਕਬੱਡੀ ਪ੍ਰਤੀ ਪੈਦਾ ਹੋਇਆ ਲਗਾਅ ਅਤੇ ਅਨੁਭਵ

MelbourneKabaddiRaid.jpg

ਮੈਲਬਰਨ ਵਿੱਚ ਹੋਏ ਕਬੱਡੀ ਦੇ ਮੁਕਾਬਲੇ। ਜੌਸ਼ ਕੈਨੇਡੀ, ਔਜ਼ੀ ਰੇਡਰਸ ਦੇ ਕਪਤਾਨ Credit: SBS Punjabi

ਆਸਟ੍ਰੇਲੀਆ ਦੀ ਪ੍ਰੋ ਕਬੱਡੀ ਟੀਮ 'ਔਜ਼ੀ ਰੇਡਰਸ' ਦੇ ਕਪਤਾਨ ਅਤੇ ਸਾਬਕਾ ਏ ਐਫ ਐਲ ਖਿਡਾਰੀ ਜੌਸ਼ ਕੈਨੇਡੀ ਦਾ ਮੰਨਣਾ ਹੈ ਕਿ ਆਸਟ੍ਰੇਲੀਆ ਵਿੱਚ ਕਬੱਡੀ ਦੇ ਹੋਰ ਮੁਕਾਬਲੇ ਕਰਵਾਏ ਜਾਣ ਨਾਲ ਅਤੇ ਬੱਚਿਆਂ ਵਿੱਚ ਇਸ ਇਸ ਖੇਡ ਦੀ ਜਾਗ ਲਾਏ ਜਾਣ ਨਾਲ ਇਹ ਖੇਡ ਆਸਟ੍ਰੇਲੀਆ ਵਿੱਚ ਹੋਰ ਉੱਨਤੀ ਕਰ ਸਕਦੀ ਹੈ। 28 ਦਸੰਬਰ ਨੂੰ ਮੈਲਬਰਨ ਦੇ ਜੌਨ ਕੇਨ ਐਰੀਨਾ ਵਿੱਚ ਆਪਣੇ ਪਹਿਲੇ ਅਧਿਕਾਰਤ ਮੈਚ ਵਿਚ ਉੱਤਰੀ ਔਜ਼ੀ ਰੇਡਰਸ ਦਾ ਸਾਹਮਣਾ ਭਾਰਤ ਦੇ ਸਾਬਕਾ ਕਬੱਡੀ ਖਿਡਾਰੀਆਂ ਦੀ ਟੀਮ ਪ੍ਰੋ ਕਬੱਡੀ ਆਲ ਸਟਾਰਜ਼ ਦੇ ਨਾਲ ਹੋਇਆ। ਟੀਮ ਔਜ਼ੀ ਰੇਡਰਸ ਵਿੱਚ ਆਸਟ੍ਰੇਲੀਆ ਦੀ ਬੇਹੱਦ ਪਸੰਦੀਦਾ ਖੇਡ ਏ ਐਫ ਐਲ ਦੇ ਸਾਬਕਾ ਖਿਡਾਰੀ ਸਨ ਜੋ ਪਿਛਲੇ ਕਰੀਬ ਦੋ ਮਹੀਨੇ ਤੋਂ ਇਸਦੀ ਤਿਆਰੀ ਕਰ ਰਹੇ ਸਨ। ਜੌਸ਼ ਕੈਨੇਡੀ ਦੇ ਕਬੱਡੀ ਦੀ ਖੇਡ ਪ੍ਰਤੀ ਪੈਦਾ ਹੋਏ ਲਗਾਅ ਅਤੇ ਅਨੁਭਵ ਇਸ ਪੌਡਕਾਸਟ ਰਾਹੀਂ ਜਾਣੋ।


ਸਾਡੇ ਸਾਰੇ ਪੌਡਕਾਸਟ  ਰਾਹੀਂ ਸੁਣੇ ਜਾ ਸਕਦੇ ਹਨ। 

ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ,ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ , ਅਤੇ 'ਤੇ ਫਾਲੋ ਕਰੋ।

Share