ਇਸ ਪ੍ਰੋਗਰਾਮ ਦਾ ਸੰਚਾਲਨ ਆਸਟ੍ਰੇਲੀਅਨ ਸਾਊਥ ਏਸ਼ੀਅਨ ਸੈਂਟਰ ਦੀ ਸਹਿ-ਸੰਸਥਾਪਕ ਡੇਜ਼ੀ ਮਾਨ ਦੁਆਰਾ ਕੀਤਾ ਗਿਆ।
- ਮੁੱਖ ਬੁਲਾਰਿਆਂ ਵਜੋਂ ਭਾਰਤੀ ਮੂਲ ਦੀਆਂ ਤਿੰਨ ਆਸਟਰੇਲੀਆਈ ਲੇਖਕਾਂ ਬੱਲੀ ਕੌਰ ਜਸਵਾਲ, ਸੁਸ਼ੀ ਦਾਸ ਅਤੇ ਅਲਿਸ਼ੀਆ ਵਰਜਲਾਲ ਨੇ ਪ੍ਰਕਾਸ਼ਨਾ ਵਿੱਚ ਆਪਣੀ ਯਾਤਰਾ ਬਾਰੇ ਗੱਲ ਕੀਤੀ।
- ਆਸਟ੍ਰੇਲੀਆ, ਯੂ ਕੇ, ਭਾਰਤ ਅਤੇ ਸਿੰਗਾਪੁਰ ਦੀਆਂ 187 ਔਰਤਾਂ ਨੇ ਇਸ ਸਮਾਗਮ ਵਿੱਚ ਹਿੱਸਾ ਲਿਆ।
- ਆਸਟ੍ਰੇਲੀਆ ਇੰਡੀਆ ਯੂਥ ਡਾਇਲਾਗ ਦੁਆਰਾ ਸਮਰਥਤ ਇਸ ਸਮਾਗਮ ਦਾ ਉੱਦੇਸ਼ ਨਵੀਂ ਪੀੜੀ ਦੀਆਂ ਲੇਖਕਾਵਾਂ ਨੂੰ ਉਤਸ਼ਾਹਿਤ ਕਰਨਾ ਸੀ।
ਐਸ ਬੀ ਐਸ ਪੰਜਾਬੀ ਨਾਲ ਗਲ ਕਰਦਿਆਂ ਡੇਜ਼ੀ ਨੇ ਕਿਹਾ ਕਿ "ਅੰਤਰਰਾਸ਼ਟਰੀ ਮੁੱਖਧਾਰਾ ਸਾਹਿਤ ਤਹਿਤ ਛਪਦੀਆਂ ਕਿਤਾਬਾਂ ਵਿੱਚ ਸਾਊਥ ਏਸ਼ੀਅਨ ਔਰਤ ਲਿਖਾਰੀਆਂ ਦੀ ਬਹੁਤ ਘੱਟ ਸ਼ਮੂਲੀਅਤ ਹੋਣ ਕਰਕੇ ਸਾਊਥ ਏਸ਼ੀਆਈ ਕਿਰਦਾਰ ਵੀ ਕਿਤਾਬਾਂ ਵਿੱਚ ਨਾ-ਮਾਤਰ ਹੀ ਹੁੰਦੇ ਹਨ ਜਿਸ ਕਾਰਨ ਸਾਡੇ ਮੂਲ ਦੀਆਂ ਔਰਤਾਂ ਦੀਆਂ ਕਹਾਣੀਆਂ ਕਦੇ ਸਾਹਮਣੇ ਨਹੀਂ ਆਉਂਦੀਆਂ ਤੇ ਸਾਹਿਤ ਪੜ੍ਹਦੇ ਵਕ਼ਤ ਅਸੀਂ ਆਪਣੇਪਣ ਦੀ ਭਾਵਨਾ ਤੋਂ ਵਾਂਝੇ ਰਹਿ ਜਾਂਦੇ ਹਾਂ।"
"ਸਾਨੂੰ ਪ੍ਰੇਰਣਾਦਾਇਕ ਲੇਖਕਾਂ ਅਤੇ ਪਾਤਰਾਂ ਦੀ ਜ਼ਰੂਰਤ ਹੈ ਜਿਹੜੇ ਸਾਡੇ ਜੀਵਿਤ ਅਨੁਭਵ ਨੂੰ ਦਰਸਾਉਂਦੇ ਹਨ, ਇਹ ਪਾਠਕਾਂ ਦੀ ਗਿਣਤੀ ਨੂੰ ਬਹੁਤ ਵਧਾਏਗਾ ਅਤੇ ਸਾਡੇ ਇਤਿਹਾਸ ਨੂੰ ਅਸਲ ਰੰਗ ਨਾਲ ਪ੍ਰਦਰਸ਼ਿਤ ਕਰੇਗਾ," ਡੇਜ਼ੀ ਨੇ ਕਿਹਾ ।
ਔਰਤ ਲੇਖਕਾਵਾਂ ਦੀ ਘਾਟ ਬਾਰੇ ਆਪਣੀਆਂ ਚਿੰਤਾਵਾਂ ਸਾਂਝੀਆਂ ਕਰਦਿਆਂ ਡੇਜ਼ੀ ਨੇ ਦੱਸਿਆ ਕਿ "ਹਾਲਾਂਕਿ ਇਹ ਉਦਯੋਗ ਵਿਭਿੰਨ ਅਤੇ ਬਹੁਸੱਭਿਆਚਾਰ ਲਿਖਤਾਂ ਦਾ ਵੱਧ ਸਵਾਗਤ ਕਰ ਰਿਹਾ ਹੈ ਪਰ ਜੋ ਕਹਾਣੀਆਂ ਮੁੱਖ ਧਾਰਾ ਤੱਕ ਪਹੁੰਚਦੀਆਂ ਹਨ ਉਹ ਅਜੇ ਵੀ ਮਰਦਾਂ ਦੁਆਰਾ ਲਿਖੀਆਂ ਜਾਂਦੀਆਂ ਹਨ।"

Daizy Maan, co-founder of Australian South Asian Centre, is an Australian Punjabi based in Melbourne. Source: Supplied by Daizy Maan
"ਬਦਲਦੀ ਆਬਾਦੀ ਦੇ ਬਾਵਜੂਦ ਔਰਤ ਲੇਖਕਾਂ ਦੀ ਕਮੀ ਹੋਣ ਕਰਨ, ਵਿਭਿੰਨਤਾ ਦੀ ਘਾਟ ਹੁੰਦੀ ਹੈ, ਤਾਂ ਉਹ ਸਾਹਿਤ ਜੋ ਸਾਡੀ ਸਮੂਹਿਕ ਸਭਿਆਚਾਰ, ਕਹਾਣੀਆਂ ਅਤੇ ਇਤਿਹਾਸ ਨੂੰ ਦਰਸਾਉਂਦਾ ਹੈ ਸੱਚ ਤੋਂ ਅਧੂਰਾ ਰਹਿ ਜਾਂਦਾ ਹੈ," ਉਨ੍ਹਾਂ ਕਿਹਾ।
ਇਸ ਸਮਾਗਮ ਦੀ ਸ਼ੁਰੂਆਤ ਵਿਕਟੋਰੀਆ ਲਈ ਦੱਖਣੀ ਏਸ਼ੀਆ ਦੀ ਕਮਿਸ਼ਨਰ ਮਿਸ਼ੇਲ ਵੇਡ ਦੁਆਰਾ ਕੀਤੀ ਗਈ ਟਿੱਪਣੀ ਨਾਲ ਹੋਈ, ਜਿਸ ਵਿੱਚ ਉਸਨੇ ਸਮਾਗਮ ਵਿੱਚ ਮਹਿਲਾ ਲੇਖਕਾਂ ਦੇ ਕੰਮ ਦੀ ਸ਼ਲਾਘਾ ਕੀਤੀ।
ਸ਼੍ਰੀਮਤੀ ਵੇਡ ਵੂਲਗੂਲਗਾ ਦੀ ਰਹਿਣ ਵਾਲੀ ਹੈ, ਜੋ ਕਿ ਆਸਟਰੇਲੀਆ ਵਿੱਚ ਸਭ ਤੋਂ ਵੱਡੀ ਭਾਰਤੀ ਆਬਾਦੀ ਵਾਲਾ ਇਲਾਕਾ ਹੈ।
ਆਪਣੇ ਤਜੁਰਬੇ ਤੇ ਕਹਾਣੀ ਸਾਂਝੀ ਕਰਦਿਆਂ 'ਡੀਰੇਂਜਡ ਮੈਰਿਜ' ਦੀ ਲੇਖਿਕਾ ਸੁਸ਼ੀ ਦਾਸ ਦਾ ਕਹਿਣਾ ਹੈ ਕਿ ਪ੍ਰਕਾਸ਼ਿਤ ਹੋਣ ਦਾ ਸਾਰਾ ਅਨੁਭਵ "ਚੰਗਾ ਹੋਣ ਦੇ ਨਾਲ-ਨਾਲ ਅਸੁਵਿਧਾਜਨਕ ਵੀ ਸੀ"।
ਵੱਡੇ ਪ੍ਰਕਾਸ਼ਕਾਂ, ਸੁਤੰਤਰ ਪ੍ਰਕਾਸ਼ਕਾਂ, ਜਾਂ ਸਵੈ-ਪਬਲਿਸ਼ਿੰਗ 'ਚੋਂ ਚੋਣ ਕਰਨ ਤਹਿਤ ਬਹੁਤ ਸਾਰੇ ਫ਼ਾਇਦੇ ਅਤੇ ਨੁਕਸਾਨ ਸਾਂਝੇ ਕੀਤੇ ਗਏ। ਇਨ੍ਹਾਂ ਪ੍ਰਕਾਸ਼ਨ ਕਿਸਮਾਂ ਵਿਚੋਂ ਕੋਈ ਵੀ ਇਕ ਦੂਸਰੇ ਤੋਂ ਬੇਹਤਰ ਨਹੀਂ, ਇਨ੍ਹਾਂ ਦਾ ਚੁਣਾਵ ਹਰ ਕਿਸੇ ਦੀ ਆਪਣੀ ਤਰਜੀਹ ਦੁਆਰਾ ਨਿਰਧਾਰਤ ਹੁੰਦਾ ਹੈ।

Award-winning journalist and author Sushi Das during the event. Source: Supplied by Daizy Maan
"ਆਪਣੇ ਪ੍ਰਕਾਸ਼ਕ ਨੂੰ ਸਮਝਦਾਰੀ ਨਾਲ ਚੁਣੋ," ਉਨ੍ਹਾਂ ਕਿਹਾ।
ਬੱਲੀ ਅਤੇ ਸੁਸ਼ੀ ਨੇ ਇਸ ਵਿਸ਼ੇ 'ਤੇ ਉਨ੍ਹਾਂ ਦੇ ਦ੍ਰਿਸ਼ਟੀਕੋਣ ਨੂੰ ਸਾਂਝਾ ਕੀਤਾ ਅਤੇ ਇਸ ਦੀ ਚੋਣ ਨੇ ਉਨ੍ਹਾਂ ਦੀ ਪ੍ਰਕਾਸ਼ਨ ਯਾਤਰਾ ਨੂੰ ਕਿਵੇਂ ਪ੍ਰਭਾਵਤ ਕੀਤਾ।
ਡੇਜ਼ੀ ਨੇ ਕਿਹਾ ਕਿ,"ਮੈਨੂੰ ਲਗਦਾ ਹੈ ਕਿ ਕਦੇ ਵੀ ਕਿਤਾਬ ਪ੍ਰਕਾਸ਼ਤ ਨਾ ਕਰਨ ਨਾਲੋਂ ਸਵੈ-ਪ੍ਰਕਾਸ਼ਤ ਕਰਨਾ ਅਤੇ ਮਾਰਕੀਟਿੰਗ ਸਿੱਖਣਾ ਜ਼ਿਆਦਾ ਬਿਹਤਰ ਹੈ।
"ਆਪਣੀ ਲਿਖਤ ਨੂੰ ਚੰਗੀ ਤਰ੍ਹਾਂ ਪੂਰਾ ਕਰਨ ਤੋਂ ਬਾਅਦ ਹੀ ਪ੍ਰਕਾਸ਼ਕਾਂ ਕੋਲ ਜਾਓ," ਉਨ੍ਹਾਂ ਸਲਾਹ ਦਿੰਦਿਆਂ ਕਿਹਾ।
ਅੰਤਰਰਾਸ਼ਟਰੀ ਬੈਸਟਸੈਲਰ "ਇਰੋਟਿਕ ਸਟੋਰੀਜ਼" ਸਮੇਤ ਚਾਰ ਨਾਵਲ ਲਿੱਖ ਚੁੱਕੀ ਬੱਲੀ ਨੇ ਉੱਭਰ ਰਹੇ ਲੇਖਕਾਂ ਨੂੰ ਪ੍ਰਕਾਸ਼ਕਾਂ ਦੇ ਕੋਲ ਆਉਣ ਤੋਂ ਪਹਿਲਾਂ ਖਰੜਿਆਂ ਨੂੰ ਪੂਰਾ ਕਰਨ ਲਈ ਉਤਸ਼ਾਹਿਤ ਕੀਤਾ। "ਪਹਿਲਾਂ ਪੂਰੀ ਕਿਤਾਬ ਲਿਖੋ, ਅਤੇ ਫਿਰ ਪ੍ਰਕਾਸ਼ਕਾਂ ਨਾਲ ਸੰਪਰਕ ਕਰੋ," ਉਨ੍ਹਾਂ ਕਿਹਾ।
ਰਿਫਾਇਨਰੀ 29 ਆਸਟ੍ਰੇਲੀਆ ਦੀ ਸਭਿਆਚਾਰ ਸੰਪਾਦਕ ਅਲਿਸ਼ੀਆ ਵ੍ਰਜਲਾਲ ਨੇ ਆਸਟ੍ਰੇਲੀਆ ਵਿੱਚ ਵਿਭਿੰਨਤਾ ਅਤੇ ਸ਼ਮੂਲੀਅਤ ਦੇ ਮਾਮਲੇ ਵਿੱਚ ਸਮੇਂ ਦੇ ਨਾਲ ਉਨ੍ਹਾਂ ਬਦਲਾਵਾਂ ਬਾਰੇ ਗੱਲ ਕੀਤੀ।

Balli Kaur Jaswal, author of international bestseller 'Erotic Stories for Punjabi Widows' at the event. Source: Supplied by Daizy Maan
ਵ੍ਰਜਲਾਲ ਨੇ ਦੱਖਣੀ ਏਸ਼ੀਆਈ ਲੇਖਕਾਂ ਦੇ ਨੈਟਵਰਕ ਨੂੰ ਵਧਾਉਣ ਅਤੇ ਇੱਕ ਦੂਜੇ ਦਾ ਸਮਰਥਨ ਕਰਨ ਦੀ ਮਹੱਤਤਾ 'ਤੇ ਚਾਨਣਾ ਪਾਇਆ।
ਹਫਪੋਸਟ ਆਸਟਰੇਲੀਅਨ ਦੇ ਸਾਬਕਾ ਸੰਪਾਦਕ ਅਤੇ ਡੇਲੀ ਮੇਲ ਅਤੇ ਯਾਹੂ ਦੇ ਸਾਬਕਾ ਪੱਤਰਕਾਰ ਅਲੀਸ਼ੀਆ ਵ੍ਰਜਲਾਲ ਨੇ ਆਪਣੇ ਨੈਟਵਰਕਾਂ ਦਾ ਵਿਸਤਾਰ ਕਰਨ ਦੇ ਚਾਹਵਾਨ ਰਚਨਾਕਾਰਾਂ ਲਈ ਸਲਾਹ ਵੀ ਦਿੱਤੀ, "ਜੇ ਕੋਈ ਅਜਿਹਾ ਹੈ ਜਿਸਦੀ ਤੁਸੀਂ ਭਾਲ ਕਰਦੇ ਹੋ, ਜੋ ਦੱਖਣੀ ਏਸ਼ੀਆਈ ਹੈ, ਅਤੇ ਇੱਕ ਰਚਨਾਤਮਕ ਖੇਤਰ ਵਿੱਚ ਹੈ - ਉਨ੍ਹਾਂ ਨਾਲ ਸੋਸ਼ਲ ਮੀਡਿਆ ਤੇ ਬੇਝਿਜਕ ਹੋ ਕੇ ਸੰਪਰਕ ਕਰੋ। "

Alicia Vrajlal, Refinery 29 Australia’s Culture Editor. Source: Supplied by Sehar Gupta
ਆਸਟ੍ਰੇਲੀਆ ਵਿੱਚ ਬ੍ਰਿਟਿਸ਼ ਹਾਈ ਕਮਿਸ਼ਨਰ ਵਿੱਕੀ ਟ੍ਰੈਡੈਲ ਨੇ ਸ਼ਕਤੀਸ਼ਾਲੀ ਸਮਾਪਤੀ ਟਿੱਪਣੀਆਂ ਕੀਤੀਆਂ। ਉਨ੍ਹਾਂ ਨੇ ਇੱਕ ਮਰਦ-ਪ੍ਰਧਾਨ ਸੰਸਾਰ ਵਿੱਚ ਪ੍ਰਮਾਣਿਕ ਹੋਣ ਬਾਰੇ ਆਪਣੇ ਤਜ਼ਰਬੇ ਵੀ ਸਾਂਝੇ ਕੀਤੇ।
ਪੇਂਗੁਇਨ ਰੈਂਡਮ ਹਾਊਸ ਇੰਡੀਆ ਵਿਖੇ ਐਬਰੀ ਪਬਲਿਸ਼ਿੰਗ ਅਤੇ ਵਿੰਟੇਜ ਪਬਲਿਸ਼ਿੰਗ ਸਮੂਹਾਂ ਦੀ ਪ੍ਰਕਾਸ਼ਕ ਮਾਈਲੀ ਅਸ਼ਵਰਿਆ ਨੇ ਉੱਭਰ ਰਹੇ ਲੇਖਕਾਂ ਲਈ ਸੁਝਾਅ ਸਾਂਝੇ ਕੀਤੇ।

Vicki Treadell, British High Commissioner to Australia during the event. Source: Supplied by Sehar Gupta
ਦੱਖਣੀ ਏਸ਼ੀਆਈ ਲੇਖਿਕਾਵਾਂ ਦੀਆਂ ਖੂਬਸੂਰਤ ਕਹਾਣੀਆਂ ਅਤੇ ਏਕਤਾ ਨਾਲ ਭਰੇ ਇਸ ਪ੍ਰੋਗਰਾਮ ਦਾ ਅੰਤ ਬਹੁਤ ਸਾਰੀ ਜਾਣਕਾਰੀ ਅਤੇ ਵਿਚਾਰਾਂ ਨਾਲ ਹੋਇਆ ਜਿਸ ਵਿੱਚ ਚਾਹਵਾਨ ਲੇਖਿਕਾਵਾਂ ਲਈ ਪੁਸਤਕ ਪ੍ਰਕਾਸ਼ਨ ਦਾ ਇੱਕ ਮੌਕਾ ਵੀ ਸ਼ਾਮਲ ਹੈ।
ਪੂਰੀ ਗੱਲਬਾਤ ਪੰਜਾਬੀ ਵਿੱਚ ਸੁਣਨ ਲਈ ਆਡੀਓ ਬਟਨ ‘ਤੇ ਕਲਿਕ ਕਰੋ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ