ਆਪਣੇ ਭਰਾ ਅਨਮੋਲ ਬਾਜਵਾ ਨੂੰ ਗੁਵਾਉਣ ਵਾਲੇ ਅਮਨਦੀਪ ਬਾਜਵਾ ਦੀ ਭਾਈਚਾਰੇ ਨੂੰ ਅਪੀਲ

1.jpg

Credit: Supplied by Amandeep Bajwa.

21 ਜਨਵਰੀ ਨੂੰ ਮੈਲਬਰਨ ਦੇ ਇੱਕ ਪਲੇਅਗਰਾਊਂਡ ਵਿੱਚ ਪੁਲਿਸ ਨੂੰ ਦੋ ਬੱਚਿਆਂ ਦੇ ਪਿਤਾ 36 ਸਾਲਾ ਅਨਮੋਲ ਬਾਜਵਾ ਦੀ ਲਾਸ਼ ਮਿਲੀ ਸੀ। ਮਾਮਲੇ ਵਿੱਚ ਅਨਮੋਲ ਬਾਜਵਾ ਦੇ ਇੱਕ ਦੋਸਤ ਨੂੰ ਕਥਿਤ ਦੋਸ਼ਾਂ ਹੇਠ ਗ੍ਰਿਫਤਾਰ ਕੀਤਾ ਗਿਆ ਸੀ। ਅਨਮੋਲ ਬਾਜਵਾ ਦੇ ਭਰਾ ਅਮਨਦੀਪ ਬਾਜਵਾ ਨੇ ਭਾਈਚਾਰੇ ਨੂੰ ਅਪੀਲ ਕੀਤੀ ਕਿ ਹਰ ਕੋਈ ਆਪਣੇ ਦੋਸਤ ਸਾਵਧਾਨੀ ਨਾਲ ਚੁਣੇ।


ਅਮਨਦੀਪ ਬਾਜਵਾ ਵੱਲੋਂ ਆਪਣੇ ਭਰਾ ਅਨਮੋਲ ਬਾਜਵਾ ਦੇ ਰਿਸ਼ਤੇ ਅਤੇ ਕਤਲ ਮਾਮਲੇ ਨੂੰ ਲੈ ਕੇ ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਕੀਤੀ ਗਈ।

ਉਹਨਾਂ ਮੁਤਾਬਕ ਇਸ ਘਟਨਾ ਨੂੰ ਬੇਸ਼ੱਕ ਖ਼ਬਰਾਂ ਮੁਤਾਬਕ ਦਿਨ ਬੀਤ ਗਏ ਹੋਣ ਪਰ ਉਹਨਾਂ ਲਈ ਸਮਾਂ ਅੱਜ ਵੀ ਉਥੇ ਹੀ ਖੜਾ ਹੈ।

ਅਮਨਦੀਪ ਬਾਜਵਾ ਆਪਣੇ ਭਰਾ ਨੂੰ ਬੇਹੱਦ ਮਦਦਗਾਰ ਅਤੇ ਖੁੱਸ਼ਦਿਲ ਇਨਸਾਨ ਵਜੋਂ ਦਰਸਾਉਂਦੇ ਹਨ।
Police stament.jpg
ਉਹਨਾਂ ਭਾਈਚਾਰੇ ਨੂੰ ਅਪੀਲ ਕੀਤੀ ਕਿ ਆਪਣੇ ਦੋਸਤ ਅਤੇ ਕਰੀਬੀ ਅਕਸਰ ਧਿਆਨ ਨਾਲ ਚੁਣਨੇ ਚਾਹੀਦੇ ਹਨ ਅਤੇ ਆਪਣੀ ਸੁਰੱਖਿਆ ਨੂੰ ਲੈ ਕੇ ਹਮੇਸ਼ਾਂ ਚੌਕੰਨੇ ਰਹਿਣਾ ਚਾਹੀਦਾ ਹੈ।

ਇਸਦੇ ਨਾਲ ਹੀ ਉਹਨਾਂ ਆਪਣੇ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਉਹਨਾਂ ਨੂੰ ਕਾਫੀ ਸਹਾਇਤਾ ਮਿਲ ਰਹੀ ਹੈ ਅਤੇ ਇਹ ਅਜੇ ਵੀ ਜਾਰੀ ਹੈ।

ਸਾਡੇ ਸਾਰੇ ਪੌਡਕਾਸਟ  ਰਾਹੀਂ ਸੁਣੇ ਜਾ ਸਕਦੇ ਹਨ। 

ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ,ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ , ਅਤੇ 'ਤੇ ਫਾਲੋ ਕਰੋ।

Share