ਸਿੱਧੇ ਸ਼ਬਦਾਂ ਵਿੱਚ, ਤਲਾਕ ਵਿਆਹ ਦਾ ਰਸਮੀ ਨਬੇੜਾ ਹੁੰਦਾ ਹੈ। ਪਰ ਤਲਾਕ ਦੇ ਬਹੁਤ ਜ਼ਿਆਦਾ ਭਾਵਨਾਤਮਕ, ਪਾਲਣ-ਪੋਸ਼ਣ ਅਤੇ ਵਿੱਤੀ ਉਲਝਾਵਾਂ ਦੇ ਮੱਦੇਨਜ਼ਰ, ਪਰਿਵਾਰਾਂ ਨੂੰ ਬਾਹਰੀ ਸਹਾਇਤਾ ਤੋਂ ਬਿਨਾਂ ਇੱਕ ਸੁਖਾਵੇਂ ਵਿੱਤੀ ਸਮਝੌਤੇ ਤੱਕ ਪਹੁੰਚਣ ਲਈ ਸੰਘਰਸ਼ ਕਰਨਾ ਪੈ ਸਕਦਾ ਹੈ।
ਆਸਟ੍ਰੇਲੀਆ ਵਿੱਚ, ਪਤੀ-ਪਤਨੀ ਨੂੰ ਤਲਾਕ ਦੀ ਅਰਜ਼ੀ ਦੇ ਹਿੱਸੇ ਵਜੋਂ ਇਹ ਸਾਬਤ ਕਰਨ ਦੀ ਲੋੜ ਹੁੰਦੀ ਹੈ ਕਿ ਉਨ੍ਹਾਂ ਦਾ ਵਿਆਹ ਨਿਭ ਨਹੀਂ ਸਕਦਾ। ਉਹਨਾਂ ਨੂੰ ਇਹ ਦਿਖਾਉਣਾ ਪੈਂਦਾ ਹੈ ਕਿ ਉਹ 12 ਮਹੀਨਿਆਂ ਤੋਂ ਵੱਧ ਸਮੇਂ ਤੋਂ ਵੱਖ ਹੋ ਚੁੱਕੇ ਹਨ ਅਤੇ ਪਾਲਣ-ਪੋਸ਼ਣ ਅਤੇ ਵਿੱਤੀ ਪ੍ਰਬੰਧਾਂ 'ਤੇ ਸਹਿਮਤ ਹਨ।
ਏਲੀਨੋਰ ਲੌ ਆਸਟ੍ਰੇਲੀਅਨ ਲਾਅ ਫਰਮ ਲੈਂਡਰ ਐਂਡ ਰੋਜਰਜ਼ ਦੀ ਭਾਈਵਾਲ ਹੈ। ਉਹ 15 ਸਾਲਾਂ ਤੋਂ ਪਰਿਵਾਰਕ ਕਾਨੂੰਨ ਦਾ ਅਭਿਆਸ ਕਰ ਰਹੀ ਹੈ ਅਤੇ ਅੰਤਰਰਾਸ਼ਟਰੀ ਤਲਾਕ ਦੇ ਬੰਦੋਬਸਤਾਂ ਵਿੱਚ ਅਨੁਭਵੀ ਹੈ।
ਅਦਾਲਤ ਵਿੱਚ ਜਾਣ ਲਈ ਹਜ਼ਾਰਾਂ ਡਾਲਰ ਖਰਚ ਹੋ ਸਕਦੇ ਹਨ ਅਤੇ ਕਾਰਵਾਈ ਵਿੱਚ ਕਈ ਮਹੀਨੇ ਲੱਗ ਸਕਦੇ ਹਨ।
ਵੈਲੇਰੀ ਨੌਰਟਨ 12 ਸਾਲਾਂ ਤੋਂ ਇੱਕ ਮਾਨਤਾ ਪ੍ਰਾਪਤ ਫੈਮਿਲੀ ਡਿਸਪਿਊਟ ਰੈਜ਼ੋਲੂਸ਼ਨ ਪ੍ਰੈਕਟੀਸ਼ਨਰ (FDRP) ਰਹੀ ਹੈ।
ਉਹ ਕਹਿੰਦੀ ਹੈ ਕਿ ਅੰਕੜੇ ਦਰਸਾਉਂਦੇ ਹਨ ਕਿ ਤਲਾਕ ਲੈਣ ਵਾਲੇ ਪਤੀ-ਪਤਨੀ ਵਿੱਚੋਂ ਲਗਭਗ 90 ਪ੍ਰਤੀਸ਼ਤ ਆਪਣੇ ਵਿਵਾਦਾਂ ਨੂੰ ਅਦਾਲਤ ਵਿੱਚ ਜਾਣ ਤੋਂ ਬਿਨਾਂ ਹੀ ਹੱਲ ਕਰ ਲੈਂਦੇ ਹਨ।
ਵਿਚੋਲਗੀ ਸੈਸ਼ਨਾਂ ਦੌਰਾਨ, ਮਿਸ ਨੌਰਟਨ ਗਾਹਕਾਂ ਅਤੇ ਉਹਨਾਂ ਦੇ ਵਕੀਲਾਂ ਨੂੰ ਸਮਝੌਤਾ ਕਰਨ ਵਿੱਚ ਮਦਦ ਕਰਦੀ ਹੈ। ਉਹ ਉਹਨਾਂ ਨੂੰ ਭਾਵਨਾਤਮਕ ਪਰੇਸ਼ਾਨੀ ਤੋਂ ਦੂਰ ਕਰਨ ਅਤੇ , ਇਸ ਦੀ ਬਜਾਏ ਉਹਨਾਂ ਵਿਹਾਰਕ ਨਤੀਜਿਆਂ 'ਤੇ ਧਿਆਨ ਕੇਂਦਰਤ ਕਰਨ ਦੀ ਕੋਸ਼ਿਸ਼ ਕਰਦੀ ਹੈ ਜੋ ਉਹਨਾਂ ਨੂੰ ਅਤੇ ਉਹਨਾਂ ਦੇ ਬੱਚਿਆਂ ਨੂੰ ਲਾਭ ਪਹੁੰਚਾਉਣ ਵਿੱਚ ਸਹਾਈ ਹੋ ਸਕਦੇ ਹਨ।
ਆਸਟ੍ਰੇਲੀਆ ਵਿੱਚ ਕੋਈ ਵੀ 'ਨੋ ਫੌਲਟ ਤਲਾਕ' ਨਹੀਂ ਹੈ। ਇਸਦਾ ਮਤਲਬ ਹੈ ਕਿ ਇੱਕ ਪਤੀ ਜਾਂ ਪਤਨੀ ਦੂਜੇ ਦੀ ਸਹਿਮਤੀ ਤੋਂ ਬਿਨਾਂ ਤਲਾਕ ਲਈ ਅਰਜ਼ੀ ਦੇ ਸਕਦਾ ਹੈ, ਅਤੇ ਇਹ ਦੱਸਣ ਦੀ ਕੋਈ ਲੋੜ ਨਹੀਂ ਹੈ ਕਿ ਉਹ ਵਿਆਹ ਨੂੰ ਕਿਉਂ ਖਤਮ ਕਰਨਾ ਚਾਹੁੰਦੇ ਹਨ।
ਪ੍ਰਚਲਿਤ ਵਿਸ਼ਵਾਸ ਦੇ ਉਲਟ, ਜਾਇਦਾਦ ਅਤੇ ਸੰਪੱਤੀ ਜ਼ਰੂਰੀ ਤੌਰ 'ਤੇ ਅੱਧਿਆਂ ਵਿੱਚ ਨਹੀਂ ਵੰਡੀ ਜਾਂਦੀ। ਵਕੀਲ ਐਲੇਨੋਰ ਲੌ ਦਾ ਕਹਿਣਾ ਹੈ ਕਿ ਪਾਰਟੀਆਂ ਨੂੰ ਕਾਨੂੰਨੀ ਸਲਾਹ ਲੈਣੀ ਚਾਹੀਦੀ ਹੈ ਅਤੇ ਖਾਸ ਮਾਪਦੰਡ ਲਾਗੂ ਕਰਨੇ ਚਾਹੀਦੇ ਹਨ।
ਵੈਲੇਰੀ ਨੌਰਟਨ ਦਾ ਕਹਿਣਾ ਹੈ ਕਿ ਇਹ ਨਿਰਧਾਰਤ ਕਰਨਾ ਕਿ ਹਰੇਕ ਜੀਵਨ ਸਾਥੀ ਨੇ ਰਿਸ਼ਤੇ ਵਿੱਚ ਕਿਵੇਂ ਯੋਗਦਾਨ ਪਾਇਆ ਹੈ, ਇੱਕ ਗੁੰਝਲਦਾਰ ਅਭਿਆਸ ਹੋ ਸਕਦਾ ਹੈ।
ਜਾਇਦਾਦ ਦੇ ਨਿਪਟਾਰੇ ਵਿੱਚ ਤੀਜਾ ਵਿਚਾਰ ਹਰੇਕ ਜੀਵਨ ਸਾਥੀ ਦੀਆਂ ਭਵਿੱਖ ਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖ ਰਿਹਾ ਹੈ।
ਇਹ ਵਿਸ਼ਲੇਸ਼ਣ ਹਰੇਕ ਜੀਵਨ ਸਾਥੀ ਦੀ ਉਮਰ, ਕਮਾਈ ਕਰਨ ਦੀ ਸੰਭਾਵਨਾ, ਅਤੇ ਹੋਰ ਪਹਿਲੂਆਂ ਦੇ ਨਾਲ ਸਮੁੱਚੀ ਸਿਹਤ ਨੂੰ ਦੇਖਦਾ ਹੈ ਤਾਂ ਜੋ ਇਹ ਨਿਰਧਾਰਤ ਕੀਤਾ ਜਾ ਸਕੇ ਕਿ ਸੰਪਤੀ ਨੂੰ ਕਿਵੇਂ ਵੰਡਿਆ ਜਾਵੇਗਾ।
ਪਰਿਵਾਰਕ ਝਗੜੇ ਦੇ ਹੱਲ ਦੀ ਵਿਚੋਲਗੀ ਦੌਰਾਨ ਪਾਰਟੀਆਂ ਵਿੱਤੀ ਜਾਂ ਪਾਲਣ ਪੋਸ਼ਣ ਸਮਝੌਤੇ 'ਤੇ ਪਹੁੰਚ ਸਕਦੀਆਂ ਹਨ। ਵਕੀਲ ਅਕਸਰ ਇਸ ਪ੍ਰਕਿਰਿਆ ਦੇ ਹਿੱਸੇ ਵਜੋਂ ਗਾਹਕਾਂ ਨੂੰ ਸਲਾਹ ਦਿੰਦੇ ਹਨ, ਜਾਂ ਚਰਚਾ ਵਿੱਚ ਹਿੱਸਾ ਲੈਂਦੇ ਹਨ। ਇੱਕ ਵਾਰ ਇਕਰਾਰਨਾਮੇ 'ਤੇ ਪਹੁੰਚ ਜਾਣ ਤੋਂ ਬਾਅਦ, ਨਤੀਜੇ ਵਜੋਂ ਦਸਤਾਵੇਜ਼ਾਂ ਨੂੰ ਸਹਿਮਤੀ ਆਦੇਸ਼ਾਂ ਵਜੋਂ ਕਾਨੂੰਨੀ ਤੌਰ 'ਤੇ ਦਾਇਰ ਕੀਤਾ ਜਾ ਸਕਦਾ ਹੈ।
ਮਿਸ ਲੌ ਦਾ ਕਹਿਣਾ ਹੈ ਕਿ ਵਿਛੋੜੇ ਦਾ ਸਾਹਮਣਾ ਕਰ ਰਹੇ ਲੋਕਾਂ ਲਈ ਭਾਵਨਾਵਾਂ ਨੂੰ ਇੱਕ ਪਾਸੇ ਰੱਖਣਾ ਅਤੇ ਜਿੰਨੀ ਜਲਦੀ ਸੰਭਵ ਹੋ ਸਕੇ ਕਾਨੂੰਨੀ ਸਲਾਹ ਲੈਣੀ ਬਹੁਤ ਮਹੱਤਵਪੂਰਨ ਹੈ।
ਰਿਸ਼ਤੇ ਦੀ ਸ਼ੁਰੂਆਤ ਤੋਂ ਪਹਿਲਾਂ ਜਾਂ ਇਸਦੇ ਕੋਰਸ ਦੌਰਾਨ ਇੱਕ ਬਾਈਡਿੰਗ ਵਿੱਤੀ ਸਮਝੌਤੇ 'ਤੇ ਦਸਤਖਤ ਕਰਨਾ ਉਨ੍ਹਾਂ ਲਈ ਲਾਭਦਾਇਕ ਹੋ ਸਕਦਾ ਹੈ ਜੋ ਭਵਿੱਖ ਦੇ ਸੰਭਾਵੀ ਵਿਛੋੜੇ ਦੇ ਤਣਾਅ ਤੋਂ ਬਚਣਾ ਚਾਹੁੰਦੇ ਹਨ। ਬਾਈਡਿੰਗ ਵਿੱਤੀ ਸਮਝੌਤਿਆਂ ਨੂੰ ਅੰਤਿਮ ਬੰਦੋਬਸਤ ਵਜੋਂ ਵਰਤਿਆ ਜਾ ਸਕਦਾ ਹੈ।
ਜਿਨ੍ਹਾਂ ਲੋਕਾਂ ਕੋਲ ਕਾਫ਼ੀ ਦੌਲਤ ਨਹੀਂ ਹੈ ਅਤੇ ਉਹ ਕਿਸੇ ਪ੍ਰਾਈਵੇਟ ਵਕੀਲ ਜਾਂ ਵਿਚੋਲੇ ਦੇ ਖਰਚੇ ਨੂੰ ਬਰਦਾਸ਼ਤ ਨਹੀਂ ਕਰ ਸਕਦੇ ਹਨ, ਉਹ ਕਾਨੂੰਨੀ ਸਹਾਇਤਾ, ਜਾਂ ਕਮਿਊਨਿਟੀ ਕਾਨੂੰਨੀ ਕੇਂਦਰਾਂ ਤੋਂ ਸਲਾਹ ਲੈ ਸਕਦੇ ਹਨ।
ਉਹ ਰਿਲੇਸ਼ਨਸ਼ਿਪ ਆਸਟ੍ਰੇਲੀਆ ਨਾਲ ਵੀ ਸੰਪਰਕ ਕਰ ਸਕਦੇ ਹਨ, ਜੋ ਇੱਕ ਸਰਕਾਰੀ ਫੰਡਿਡ ਸੇਵਾ ਹੈ, ਜੋ ਕਿ ਸੀਮਤ ਕਾਨੂੰਨੀ ਸਲਾਹ ਪ੍ਰਦਾਨ ਕਰਕੇ, ਅਤੇ ਉਹਨਾਂ ਨੂੰ ਮੁਫਤ, ਜਾਂ ਘੱਟ ਲਾਗਤ ਵਾਲੇ ਮਾਨਤਾ ਪ੍ਰਾਪਤ ਵਿਚੋਲੇ ਅਤੇ ਸਲਾਹਕਾਰਾਂ ਨਾਲ ਜੋੜ ਕੇ ਤਲਾਕ ਵਿੱਚੋਂ ਲੰਘ ਰਹੇ ਪਰਿਵਾਰਾਂ ਦੀ ਮਦਦ ਕਰ ਸਕਦੀ ਹੈ।
ਹਾਲਾਂਕਿ ਰਿਲੇਸ਼ਨਸ਼ਿਪ ਆਸਟ੍ਰੇਲੀਆ ਸੰਸਥਾ ਅਦਾਲਤ ਵਿੱਚ ਗਾਹਕਾਂ ਦੀ ਨੁਮਾਇੰਦਗੀ ਨਹੀਂ ਕਰ ਸਕਦੀ, ਉਹ ਮੁਕੱਦਮੇ ਵਿੱਚੋਂ ਲੰਘ ਰਹੇ ਪਰਿਵਾਰਾਂ ਨੂੰ ਭਾਵਨਾਤਮਕ ਸਹਾਇਤਾ ਅਤੇ ਸਲਾਹ ਸੇਵਾਵਾਂ ਪ੍ਰਦਾਨ ਕਰ ਸਕਦੇ ਹਨ।
ਤੁਸੀਂ ਆਪਣੇ ਸਥਾਨਕ ਰਿਲੇਸ਼ਨਸ਼ਿਪ ਆਸਟ੍ਰੇਲੀਆ ਦਫਤਰ ਨਾਲ ਸੰਪਰਕ ਕਰ ਸਕਦੇ ਹੋ ਅਤੇ ਮੁਲਾਕਾਤ ਬੁੱਕ ਕਰ ਸਕਦੇ ਹੋ। ਵਿਕਲਪਕ ਤੌਰ 'ਤੇ, ਤੁਸੀਂ ਫੈਮਿਲੀ ਰਿਲੇਸ਼ਨਸ਼ਿਪ ਐਡਵਾਈਸ ਲਾਈਨ ਨੂੰ ਕਾਲ ਕਰ ਸਕਦੇ ਹੋ।
ਕਨੂੰਨੀ ਅਤੇ ਮਾਨਸਿਕ ਸਿਹਤ ਮਾਹਰ ਕਹਿੰਦੇ ਹਨ ਕਿ ਤਲਾਕ ਲੈਣ ਵੇਲੇ ਤੁਹਾਨੂੰ ਸਭ ਤੋਂ ਮਹੱਤਵਪੂਰਣ ਚੀਜ਼ ਜਿਸ 'ਤੇ ਤੁਹਾਨੂੰ ਵਿਚਾਰ ਕਰਨ ਦੀ ਜ਼ਰੂਰਤ ਹੈ ਉਹ ਹੈ ਤੁਹਾਡੇ ਬੱਚਿਆਂ ਦੀਆਂ ਭਵਿੱਖ ਦੀਆਂ ਜ਼ਰੂਰਤਾਂ ਅਤੇ ਤੰਦਰੁਸਤੀ।
ਭਾਵਨਾਤਮਕ ਸਹਾਇਤਾ ਲਈ, ਤੁਸੀਂ 13 11 14 'ਤੇ ਲਾਈਫਲਾਈਨ ਨਾਲ ਜਾਂ 1300 224 636 'ਤੇ ਬਿਓਂਡ ਬਲੂ ਨਾਲ ਸੰਪਰਕ ਕਰ ਸਕਦੇ ਹੋ।
ਫੈਮਿਲੀ ਰਿਲੇਸ਼ਨਸ਼ਿਪ ਐਡਵਾਈਸ ਲਾਈਨ ਨੰਬਰ 1800 050 321 ਹੈ।