ਗੱਠਜੋੜ ਦੁਆਰਾ ਪੇਸ਼ ਕੀਤੀ ਗਈ ਸੂਚਨਾ ਦੀ ਆਜ਼ਾਦੀ ਦੀ ਬੇਨਤੀ ਨੇ ਦੋ ਸਾਲਾਂ ਵਿੱਚ 21 ਸੰਘੀ ਸਰਕਾਰੀ ਵਿਭਾਗਾਂ ਦੁਆਰਾ ਖਰਚ ਕੀਤੇ ਗਏ ਲਗਭਗ 450,000 ਡਾਲਰ ਦਾ ਪਰਦਾਫਾਸ਼ ਕੀਤਾ।
ਸਵਦੇਸ਼ੀ ਮਾਮਲਿਆਂ ਅਤੇ ਸਰਕਾਰੀ ਕੁਸ਼ਲਤਾ ਲਈ ਸ਼ੈਡੋ ਮੰਤਰੀ ਜੈਸਿੰਟਾ ਨੰਪੀਜਿਨਪਾ ਪ੍ਰਾਈਸ ਨੇ ਇਸ ਖਰਚ ਦੀ ਭਾਰੀ ਆਲੋਚਨਾ ਕੀਤੀ ਸੀ।
ਉਨ੍ਹਾਂ ਕਿਹਾ ਕਿ ਸਰਕਾਰੀ ਵਿਭਾਗਾਂ ਵੱਲੋਂ ਵੈਲਕਮ ਟੂ ਕੰਟਰੀ ਅਤੇ ਧੂਣੀ ਦੇਣ ਵਾਲੇ ਸਮਾਰੋਹਾਂ 'ਤੇ ਅੱਧਾ ਮਿਲੀਅਨ ਡਾਲਰ ਤੋਂ ਵੱਧ ਖਰਚ ਕਰਨਾ ਟੈਕਸਦਾਤਾ ਫੰਡਾਂ ਦੀ ਉਚਿਤ ਵਰਤੋਂ ਨਹੀਂ ਹੈ ਜਦੋਂ ਕਿ ਉਹ ਹਾਸ਼ੀਏ 'ਤੇ ਰਹਿ ਰਹੇ ਸਵਦੇਸ਼ੀ ਆਸਟ੍ਰੇਲੀਆ ਦੇ ਲੋਕਾਂ ਨੂੰ ਕੋਈ ਸਪੱਸ਼ਟ ਲਾਭ ਨਹੀਂ ਦਿੰਦੇ।
ਐਸ ਬੀ ਐਸ ਐਗਜ਼ਾਮਿਨਜ਼ ਨੂੰ ਦਿੱਤੇ ਇੱਕ ਬਿਆਨ ਵਿੱਚ ਸਵਦੇਸ਼ੀ ਆਸਟ੍ਰੇਲੀਅਨਜ਼ ਦੀ ਮੰਤਰੀ ਮਾਲਾਂਨਦੀਰੀ ਮਕੈਰਥੀ ਨੇ ਕਿਹਾ ਕਿ ਜਿੱਥੇ ਇੱਕ ਪਾਸੇ ਸਰਕਾਰ ਦਾ ਮੁੱਖ ਟੀਚਾ ਸਵਦੇਸ਼ੀ ਭਾਈਚਾਰਿਆਂ ਵਿਚਲੇ ਗੈਪਾਂ ਨੂੰ ਭਰਨਾ ਹੈ ਅਤੇ ਉਹਨਾਂ ਨੂੰ ਆਰਥਿਕ ਤੌਰ ‘ਤੇ ਮਜ਼ਬੂਤ ਕਰਨਾ ਹੈ ਉਥੇ ਹੀ ਦੂਜੇ ਪਾਸੇ ਵਿਰੋਧੀ ਧਿਰ ਦਾ ਮਕਸਦ ਵੈਲਕਮ ਟੂ ਕੰਟਰੀ ਵਰਗੇ ਮਸਲਿਆਂ ਨਾਲ ਸੱਭਿਆਚਾਰਕ ਲੜਾਈਆਂ ਨੂੰ ਹਵਾ ਦੇਣਾ ਹੈ।
ਐਸ ਬੀ ਐਸ ਬਜ਼ੁਰਗ ਅਤੇ ਬੁਨਦਜਾਹਲੁੰਗ ਦੇਸ਼ ਦੀ ਵ੍ਹਿਦਜਾਬੁੱਲ ਵਾਇਆਬੁੱਲ ਔਰਤ ਆਂਟੀ ਰੋ੍ਹਡਾ ਰੋਬਰਟਸ ਦਾ ਵੈਲਕਮ ਟੂ ਕੰਟਰੀ ਦੇ ਇਤਿਹਾਸ ਵਿੱਚ ਖਾਸ ਯੋਗਦਾਨ ਹੈ ਜਿਸਨੂੰ 1980 ਵਿੱਚ ਇੱਕ ਨਾਂ ਮਿਲਿਆ ਸੀ।
ਹਾਲਾਂਕਿ ਦੇਖਣ 'ਚ ਇਹ ਇਹਨਾਂ ਆਸ਼ਾਵਾਦੀ ਨਹੀਂ ਲੱਗਦਾ ਪਰ ਆਂਟੀ ਰੋ੍ਹਡਾ ਨੂੰ ਅਜੇ ਵੀ ਉਮੀਦ ਹੈ।
If this content has caused distress, please call the National Aboriginal and Torres Strait Islander Crisis Hotline 13YARN on 13 92 76.
ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।
ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ,ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ , ਅਤੇ 'ਤੇ ਫਾਲੋ ਕਰੋ।