ਮੁੱਖ ਨੁਕਤੇ:
- ਪ੍ਰਕਾਸ਼ਨ ਦੇ ਖਰਚਿਆਂ ਨੂੰ ਪੂਰਾ ਕਰਨ ਲਈ, ਐਸ਼ਲੀਨ ਨੇ ਬੋਤਲਾਂ ਅਤੇ ਕੈਨਸ ਆਦਿ ਰੀਸਾਈਕਲ ਕੀਤੇ, ਆਪਣੇ ਪਿਗੀ ਬੈਂਕ ਬਚਤ ਦੀ ਵਰਤੋਂ ਕੀਤੀ, ਅਤੇ ਪੌਦਿਆਂ ਦੇ ਬੂਟੇ ਵੀ ਵੇਚੇ।
- ਐਸ਼ਲੀਨ ਦਾ ਲਿਖਣ ਲਈ ਪਿਆਰ ਉਦੋਂ ਸ਼ੁਰੂ ਹੋਇਆ ਜਦੋਂ ਉਹ ਸਿਰਫ਼ ਅੱਠ ਸਾਲ ਦੀ ਸੀ।
- ਐਸ਼ਲੀਨ ਖੇਲਾ ਦੀ ਯਾਤਰਾ ਹੁਣੇ ਸ਼ੁਰੂ ਹੋਈ ਹੈ, ਪਰ ਉਸਦਾ ਪ੍ਰਭਾਵ ਪਹਿਲਾਂ ਹੀ ਦੁਨੀਆ ਭਰ ਵਿੱਚ ਮਹਿਸੂਸ ਕੀਤਾ ਜਾ ਰਿਹਾ ਹੈ।
ਐਸ਼ਲੀਨ ਦਾ ਲਿਖਣ ਲਈ ਪਿਆਰ ਉਦੋਂ ਸ਼ੁਰੂ ਹੋਇਆ ਜਦੋਂ ਉਹ ਸਿਰਫ ਅੱਠ ਸਾਲ ਦੀ ਸੀ।
ਆਪਣੇ ਆਲੇ ਦੁਆਲੇ ਦੀ ਦੁਨੀਆ ਤੋਂ ਪ੍ਰੇਰਿਤ ਹੋ ਕੇ ਕੁਝ ਸੁਧਾਰਨ ਦੀ ਇੱਛਾ ਰੱਖਣ ਵਾਲੀ ਐਸ਼ਲੀਨ ਨੇ ਆਪਣੀ ਪਹਿਲੀ ਕਿਤਾਬ ਦੀ ਸ਼ੁਰੂਆਤ ਕੀਤੀ। ਜਦੋਂ ਉਹ 11 ਸਾਲ ਦੀ ਹੋਈ, ਐਸ਼ਲੀਨ ਨੇ ਨਾ ਸਿਰਫ਼ ਆਪਣੀ ਪਹਿਲੀ ਕਿਤਾਬ ਪੂਰੀ ਕਰ ਲਈ ਸੀ, ਸਗੋਂ ਇਸਨੂੰ ਪ੍ਰਕਾਸ਼ਿਤ ਵੀ ਕਰ ਲਿਆ ਸੀ।
ਹੁਣ, 12 ਸਾਲ ਦੀ ਉਮਰ ਵਿੱਚ, ਉਹ ਆਪਣੀ ਤੀਜੀ ਕਿਤਾਬ 'ਤੇ ਕੰਮ ਕਰਨ ਵਿੱਚ ਰੁੱਝੀ ਹੋਈ ਹੈ ਅਤੇ ਇਸ ਵਾਸਤੇ ਉਹ ਸ਼ਾਮ ਨੂੰ, ਵੀਕਐਂਡ 'ਤੇ ਅਤੇ ਸਕੂਲ ਦੀਆਂ ਛੁੱਟੀਆਂ ਦੌਰਾਨ ਸਮਾਂ ਕੱਢਦੀ ਹੈ।

ਐਸ਼ਲੀਨ ਦੀ ਹਾਲ ਹੀ ਵਿੱਚ ਰਿਲੀਜ਼ ਹੋਈ ਦੂਜੀ ਪੁਸਤਕ 'Journey through her jersey' ਦਾ ਕਵਰ Credit: Amarjeet Khela
ਐਸ਼ਲੀਨ ਕਹਿੰਦੀ ਹੈ ਕਿ, “ਮੈਂ ਆਪਣੀਆਂ ਲਿਖਤਾਂ ਨੂੰ ਮਹੱਤਵਪੂਰਨ ਸਮਾਜਿਕ ਮੁੱਦਿਆਂ ਬਾਰੇ ਜਾਗਰੂਕਤਾ ਪੈਦਾ ਕਰਨ ਵਾਲੇ ਇੱਕ ਪਲੇਟਫਾਰਮ ਵਜੋਂ ਵਰਤਦੀ ਹਾਂ ਤਾਂ ਕਿ ਹੋਰਨਾਂ ਦੇ ਜੀਵਨ ਵਿੱਚ ਫ਼ਰਕ ਲਿਆਂਦਾ ਜਾ ਸਕੇ।”
ਪ੍ਰੇਰਨਾ ਤੋਂ ਪ੍ਰਾਪਤੀ ਤੱਕ
ਐਸ਼ਲੀਨ ਦੀ ਲਿਖਾਰੀ ਵਜੋਂ ਪ੍ਰਤਿਭਾ ਨੇ ਇੱਕ ਮਹੱਤਵਪੂਰਨ ਮੋੜ ਉਸ ਸਮੇਂ ਲਿਆ ਜਦੋਂ ਉਸਨੇ ਭਾਰਤ ਦੀ ਯਾਤਰਾ ਦੌਰਾਨ ਝੁੱਗੀਆਂ-ਝੌਂਪੜੀਆਂ ਵਿੱਚ ਰਹਿੰਦੇ ਬੱਚਿਆਂ ਨੂੰ ਦੇਖਿਆ।
“ਇਹਨਾਂ ਬੱਚਿਆਂ ਦੇ ਸੰਘਰਸ਼ਾਂ ਤੋਂ ਪ੍ਰੇਰਿਤ ਹੋ ਕੇ, ਮੈਂ ਉਨ੍ਹਾਂ ਨੂੰ ਸਿਰਫ ਇੱਕ ਵਾਰ ਦੀ ਮਦਦ ਕਰਨ ਤੋਂ ਇਲਾਵਾ ਹੋਰ ਵੀ ਬਹੁਤ ਕੁਝ ਕਰਨ ਦੀ ਸੋਚੀ। ਇਸ ਵਾਸਤੇ ਮੈਂ ਇੱਕ ਕਿਤਾਬ ਲਿਖਣ ਦੀ ਸੋਚੀ ਅਤੇ ਇਸ ਤੋਂ ਹੋਣ ਵਾਲੀ ਕਮਾਈ ਨੂੰ ਇਨ੍ਹਾਂ ਬੱਚਿਆਂ ਦੀ ਮਦਦ ਲਈ ਸਮਰਪਿਤ ਕੀਤਾ”, ਐਸ਼ਲੀਨ ਨੇ ਦੱਸਿਆ ।
ਭਾਰਤ ਦੀ ਆਪਣੀ ਹਾਲੀਆ ਫੇਰੀ ਵਿੱਚ, ਐਸ਼ਲੀਨ ਦਾ ਸੁਪਨਾ ਸਾਕਾਰ ਹੋਇਆ।
ਸਕੂਲੀ ਬੱਚਿਆਂ ਲਈ ਲੈਪਟੋਪ Credit: Amarjeet Khela
ਪ੍ਰਕਾਸ਼ਨ ਲਈ ਚੁਣੌਤੀਆਂ ਨੂੰ ਪਾਰ ਕਰਨਾ
ਕਿਤਾਬ ਦੇ ਪ੍ਰਕਾਸ਼ਨ ਲਈ ਫੰਡ ਇਕੱਠੇ ਕਰਨਾ ਇੱਕ ਚੁਣੌਤੀਪੂਰਨ ਕੰਮ ਹੁੰਦਾ ਹੈ, ਪਰ ਐਸ਼ਲੀਨ ਇਸਨੂੰ ਸੰਭਵ ਬਣਾਉਣ ਲਈ ਦ੍ਰਿੜ ਸੀ।
ਐਸ਼ਲੀਨ ਨੇ ਦੱਸਿਆ, “ਪ੍ਰਕਾਸ਼ਨ ਦੇ ਖਰਚਿਆਂ ਨੂੰ ਪੂਰਾ ਕਰਨ ਲਈ, ਮੈਂ ਬੋਤਲਾਂ ਅਤੇ ਕੈਨਸ ਆਦਿ ਰੀਸਾਈਕਲ ਕੀਤੇ, ਆਪਣੇ ਪਿਗੀ ਬੈਂਕ ਬਚਤ ਦੀ ਵਰਤੋਂ ਕੀਤੀ, ਅਤੇ ਪੌਦਿਆਂ ਦੇ ਬੂਟੇ ਵੀ ਵੇਚੇ।”
ਯੰਗ ਸਿਟੀਜ਼ਨ ਆਫ਼ ਦ ਈਅਰ 2024
ਉਸਦੀਆਂ ਸ਼ਾਨਦਾਰ ਪ੍ਰਾਪਤੀਆਂ ਦੇ ਸਨਮਾਨ ਵਿੱਚ, ਐਸ਼ਲੀਨ ਨੂੰ ਹਾਲ ਹੀ ਵਿੱਚ ‘ਯੰਗ ਸਿਟੀਜ਼ਨ ਆਫ਼ ਦ ਈਅਰ 2024’ ਦਾ ਵੱਕਾਰੀ ਖਿਤਾਬ ਦਿੱਤਾ ਗਿਆ ਹੈ।

ਯੰਗ ਆਸਟ੍ਰੇਲੀਅਨ ਆਫ ਦਾ ਯੀਅਰ ਸਨਮਾਨ Credit: Amarjeet Khela
ਐਸ਼ਲੀਨ ਦੀ ਕਹਾਣੀ ਇਸ ਗੱਲ ਦਾ ਸਬੂਤ ਹੈ ਕਿ ਜਦੋਂ ਫਰਕ ਲਿਆਉਣ ਦੀ ਗੱਲ ਆਉਂਦੀ ਹੈ ਤਾਂ ਉਮਰ ਸਿਰਫ ਇੱਕ ਸੰਖਿਆ ਹੀ ਸਾਬਤ ਹੁੰਦੀ ਹੈ।
ਭਾਵੇਂ ਇਹ ਲਿਖਣ, ਪਰਉਪਕਾਰ, ਜਾਂ ਸਿਰਫ ਦੂਜਿਆਂ ਪ੍ਰਤੀ ਦਿਆਲਤਾ ਦਿਖਾਉਣ ਦੁਆਰਾ ਹੋਵੇ, ਹਰ ਕਿਸੇ ਵਿੱਚ ਤਬਦੀਲੀ ਲਿਆਉਣ ਦੀ ਸਮਰੱਥਾ ਹੈ।

ਜਿਨ੍ਹਾਂ ਤੋਂ ਐਸ਼ਲੀਨ ਖੇਲਾ ਨੂੰ ਪ੍ਰੇਰਨਾ ਮਿਲੀ। Credit: Amarjeet Khela
ਐਸ਼ਲੀਨ ਖੇਲਾ ਦੀ ਯਾਤਰਾ ਹੁਣੇ ਸ਼ੁਰੂ ਹੋਈ ਹੈ, ਪਰ ਉਸਦਾ ਪ੍ਰਭਾਵ ਪਹਿਲਾਂ ਹੀ ਮਹਿਸੂਸ ਕੀਤਾ ਜਾ ਰਿਹਾ ਹੈ।
ਹੋਰ ਵੇਰਵੇ ਲਈ ਆਡੀਓ ਬਟਨ ਕਲਿਕ ਕਰੋ
ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।
ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ,ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ , ਅਤੇ 'ਤੇ ਫਾਲੋ ਕਰੋ।