ਹੇਅਰ ਡ੍ਰੈਸਰ ਵਜੋਂ ਕੰਮ ਕਰਨ ਵਾਲੀ ਰੇਚਲ ਦਾ ਕਹਿਣਾ ਹੈ ਕਿ ਰਹਿਣ-ਸਹਿਣ ਦੇ ਵੱਧਦੇ ਦਬਾਅ ਕਾਰਨ ਉਹਨਾਂ ਦੇ ਗਾਹਕਾਂ ਦੀ ਗਿਣਤੀ ਵੀ ਘੱਟ ਰਹੀ ਹੈ।
ਉਹਨਾਂ ਮੁਤਾਬਕ ਉਹ ਕਾਫੀ ਸਮੇਂ ਤੋਂ ਕਾਰੋਬਾਰੇ ਉੱਤੇ ਪੈ ਰਹੇ ਇਸ ਪ੍ਰਭਾਵ ਨੂੰ ਮਹਿਸੂਸ ਕਰ ਰਹੇ ਹਨ।
ਦੇਸ਼ ਭਰ ਤੋਂ ਹੋਰ ਕਾਰੋਬਾਰੀ ਵੀ ਇਸ ਪ੍ਰਭਾਵ ਨੂੰ ਦੇਖ ਰਹੇ ਹਨ।
ਉਧਰ 'ਆਰ ਬੀ ਏ' ਗਵਰਨਰ ਮਿਸ਼ੇਲ ਬਲੌਕ ਦਾ ਕਹਿਣਾ ਹੈ ਕਿ ਕੇਂਦਰੀ ਬੈਂਕ ਨੂੰ ਮਹਿੰਗਾਈ 'ਤੇ ਹੋਰ ਪ੍ਰਗਤੀ ਦੇਖਣ ਦੀ ਲੋੜ ਹੈ।
ਮਿਸ਼ੇਲ ਬਲੌਕ ਦਾ ਕਹਿਣਾ ਹੈ ਕਿ ਆਰਥਿਕਤਾ ਵਿੱਚ ਵਸਤੂਆਂ ਅਤੇ ਸੇਵਾਵਾਂ ਦੀ ਮੰਗ ਅਜੇ ਵੀ ਉਨ੍ਹਾਂ ਦੀ ਸਪਲਾਈ ਕਰਨ ਦੀ ਸਮਰੱਥਾ ਨਾਲੋਂ ਵੱਧ ਹੈ।
ਪੂਰੀ ਜਾਣਕਾਰੀ ਲਈ ਉੱਪਰ ਸਾਂਝੀ ਕੀਤੀ ਗਈ ਆਡੀਓ ਰਿਪੋਰਟ ਸੁਣੋ..
ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਰਾਮ ਪੌਪ ਦੇਸੀ 'ਤੇ ਸੁਣੋ।