ਭਾਰਤ ਤੋਂ ਪ੍ਰਸਿੱਧ ਕਥਾਵਾਚਕ ਗਿਆਨੀ ਪਿੰਦਰਪਾਲ ਸਿੰਘ ਜੀ ਆਸਟ੍ਰੇਲੀਆ ਵਿੱਚ ਹੋਣ ਵਾਲੇ ਪਹਿਲੇ ਸਭ ਤੋਂ ਵੱਡੇ ਗੁਰਬਾਣੀ ਕੀਰਤਨ ‘ਆਤਮਰਸ ਕੀਰਤਨ ਦਰਬਾਰ’ ਵਿੱਚ ਸ਼ਾਮਿਲ ਹੋਣ ਲਈ ਮੈਲਬਰਨ ਪਹੁੰਚਣਗੇ। ਇਹ ਕੀਰਤਨ ਦਰਬਾਰ ਬਲੈਕਬਰਨ ਗੁਰੂਦੁਆਰਾ ਸਾਹਿਬ ਵਿਖੇ 6 ਜੂਨ 2025 ਤੋਂ 9 ਜੂਨ 2025 ਤੱਕ ਕਰਵਾਇਆ ਜਾਵੇਗਾ।
ਇਸ ਸਮਾਗਮ ਦੀ ਪ੍ਰਬੰਧਕ ਕਮੇਟੀ ਤੋਂ ਸਰਦਾਰ ਹਰਿੰਦਰ ਸਿੰਘ ਨੇ ਐਸ ਬੀ ਐਸ ਪੰਜਾਬੀ ਨਾਲ ਇਹ ਜਾਣਕਾਰੀ ਸਾਂਝੀ ਕੀਤੀ।
ਹਰਿੰਦਰ ਸਿੰਘ ਦੱਸਦੇ ਹਨ, “ਕੀਰਤਨ ਦਰਬਾਰ ਤੋਂ ਇਲਾਵਾ ਬੱਚਿਆਂ ਲਈ ਲਘੂ-ਫਿਲਮਾਂ ਦੀ ਪ੍ਰਦਰਸ਼ਨੀ ਵੀ ਕੀਤੀ ਜਾਵੇਗੀ।”
ਹਰਿੰਦਰ ਸਿੰਘ ਅੱਗੇ ਕਹਿੰਦੇ ਹਨ, “ਆਤਮਰਸ ਸਮਾਗਮ ਕਰਵਾਉਣ ਦਾ ਮਕਸਦ ਇਹ ਹੈ ਕਿ ਸਾਰੇ ਬੱਚੇ, ਬਜ਼ੁਰਗ ਅਤੇ ਜਵਾਨ ਇੱਕ ਜਗ੍ਹਾ ‘ਤੇ ਇਕੱਠੇ ਹੋ ਕਿ ਪਰਿਵਾਰਿਕ ਮਾਹੌਲ ਸਿਰਜਣ ਤਾਂ ਜੋ ਹਰ ਉਮਰ ਦੇ ਲੋਕ ਸਿੱਖੀ ਦੀਆਂ ਵਿਚਾਰ ਧਾਰਾਵਾਂ ਨੂੰ ਸਾਂਝਾ ਕਰ ਸਕਣ।”
ਪੂਰੀ ਇੰਟਰਵਿਊ ਲਈ ਸੁਣੋ ਸਾਡਾ ਇਹ ਪੌਡਕਾਸਟ...
LISTEN TO

ਕਿਉਂ ਜ਼ਰੂਰੀ ਹੈ ਆਤਮਰਸ ਅਤੇ ਕੀਰਤਨ, ਜਾਣੋ ਇਸਦੀ ਮਹੱਤਤਾ
SBS Punjabi
09:48
ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।
ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ,ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ , ਅਤੇ 'ਤੇ ਫਾਲੋ ਕਰੋ।