‘ਬੈਂਕਿੰਗ ਖੇਤਰ ਤੋਂ ਫ਼ਿਲਮ ਨਿਰਮਾਣ ਤੱਕ ਦਾ ਸਫ਼ਰ’: ਡਾਇਰੈਕਟਰ ਕਰਪਾਲ ਸਿੰਘ ਦਾ ਕਦੇ ਨਾ ਰੁੱਕਣ ਵਾਲਾ ਜਨੂੰਨ

ਬੈਕਿੰਗ ਦੀ ਜੌਬ ਛੱਡ ਕੇ ਫਿਲਮਾਂ ਬਣਾਉਣ ਦੇ ਜਨੂੰਨ ਨੂੰ ਪੂਰਾ ਕਰਨ ਵਾਲੇ ਕਰਪਾਲ ਸਿੰਘ ਦਾ ਸਫ਼ਰ। (3).png

Credit: Supplied by Karpal Singh.

ਮੈਲਬਰਨ ਦੇ ਕਰਪਾਲ ਸਿੰਘ ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਦੇ ਟੀ.ਵੀ ਚੈਨਲਾਂ ਤੋਂ ਲੈ ਕੇ ਫਿਲਮ ਮੇਕਿੰਗ ਤੱਕ ਵੱਖ-ਵੱਖ ਵਿਸ਼ਿਆਂ ‘ਚ ਤਜੁਰਬਾ ਹਾਸਲ ਕਰ ਚੁੱਕੇ ਹਨ। ਉਹ 1984 ਵਰਗੇ ਭਾਵੁਕ ਵਿਸ਼ੇ ਦੀ ਦਸਤਾਵੇਜ਼ੀ ਤੋਂ ਲੈ ਕੇ ਸੰਗੀਤਕ ਫਿਲਮ ਅਤੇ ਬਹੁਤ ਸਾਰੇ ਟੀ.ਵੀ ਪ੍ਰੋਗਰਾਮਾਂ ਦਾ ਹਿੱਸਾ ਵੀ ਰਹਿ ਚੁੱਕੇ ਹਨ।


ਮੈਲਬਰਨ ਦੇ ਰਹਿਣ ਵਾਲੇ ਕਰਪਾਲ ਸਿੰਘ 2022 ‘ਚ ਨਿਊਜ਼ੀਲੈਂਡ ਤੋਂ ਆਸਟ੍ਰੇਲੀਆ ਆਏ ਸਨ।

ਦਹਾਕੇ ਤੋਂ ਵੱਧ ਸਮੇਂ ਤੱਕ ‘ਹੋਸਪਿਟੈਲਿਟੀ’ ਅਤੇ ‘ਬੈਂਕਿੰਗ’ ਦੇ ਖੇਤਰ ਵਿੱਚ ਕੰਮ ਕਰਨ ਵਾਲੇ ਕਰਪਾਲ ਸਿੰਘ ਨੂੰ ਮੁੱਢ ਤੋਂ ਹੀ ਡਾਇਰੈਕਟਰ ਬਣਨ ਦਾ ਜਨੂੰਨ ਸੀ।

ਆਖਿਰ 35 ਸਾਲ ਦੀ ਉਮਰ ਵਿੱਚ ਆਪਣੇ ਪਰਿਵਾਰ ਅਤੇ ਨੌਕਰੀ ਦੀ ਰੁਝੇਵਿਆਂ ਭਰੀ ਜ਼ਿੰਦਗੀ ਵਿੱਚੋਂ ਬਾਹਰ ਨਿਕਲ ਕੇ ਉਹਨਾਂ ਨੇ ਫਿਲਮੀ ਦੁਨੀਆ ਦਾ ਹਿੱਸਾ ਬਣਨ ਬਾਰੇ ਸੋਚਿਆ।
K3.jpg
Short Film 'Impossible' is co-produced by Karpal SIngh. Credit: Supplied by Karpal Singh.
1984 ਦੀ ਦਸਤਾਵੇਜ਼ੀ ਅਤੇ ਸ਼ੌਰਟ ਫਿਲਮ 'ਇੰਪੌਸਿੱਬਲ' ਉਹਨਾਂ ਦੇ ਖਾਸ ਪ੍ਰਜੋਕੈਟਾਂ ਵਿੱਚ ਸ਼ਾਮਲ ਹਨ।

ਇਸ ਤੋਂ ਇਲਾਵਾ ਕਰਪਾਲ ਸਿੰਘ 'ਚੈਨਲ 7' ਦੇ ਟੀ ਵੀ ਪ੍ਰੋਗਰਾਮ 'ਹਾਈਵੇਅ ਪੈਟਰੋਲ' ਦੀ ਪ੍ਰੋਡਕਸ਼ਨ ਦਾ ਕੰਮਕਾਜ ਵੀ ਸਾਂਭ ਰਹੇ ਹਨ। ਉਹ ਐਮ ਟੀ.ਵੀ ਅਤੇ ਨਿਊਜ਼ੀਲੈਂਡ ਟੀ.ਵੀ ਪ੍ਰੋਗਰਾਮਾਂ ਦੀ ਡਾਇਰੈਕਸ਼ਨ ਟੀਮ ਦਾ ਵੀ ਹਿੱਸਾ ਰਹਿ ਚੁੱਕੇ ਹਨ।

ਗੱਲਬਾਤ ਕਰਦਿਆਂ ਕਰਪਾਲ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਕੋਸ਼ਿਸ਼ ਹਮੇਸ਼ਾਂ ਕੁੱਝ ਵੱਖਰਾ ਅਤੇ ਤੱਥਾਂ ਦੇ ਆਧਾਰ 'ਤੇ ਪੇਸ਼ ਕਰਨ ਦਾ ਟੀਚਾ ਹੁੰਦਾ ਹੈ।

ਉਹਨਾਂ ਦੀ ਪਹਿਲੀ ਸ਼ੌਰਟ ਫਿਲਮ 'ਬੈਸਟ ਆਫ ਬੋਥ ਵਰਲਡਜ਼' ਯੂ.ਕੇ ਅਤੇ ਐਮੇਜ਼ੋਨ ਦੇ ਪਲੇਟਫਾਰਮਾਂ 'ਤੇ ਚਲਾਈ ਗਈ ਸੀ।

ਕਰਪਾਲ ਸਿੰਘ ਦੀ ਮਿਹਨਤ ਨੂੰ ਕਿਵੇਂ ਬੂਰ ਪਿਆ ਅਤੇ ਕਿਹੜੀਆਂ ਮੁਸ਼ਕਿਲਾਂ ਦਾ ਉਹਨਾਂ ਨੂੰ ਸਾਹਮਣਾ ਕਰਨਾ ਪਿਆ, ਇਸ ਬਾਰੇ ਜਾਨਣ ਲਈ ਉਪਰ ਸਾਂਝੀ ਕੀਤੀ ਗਈ ਆਡੀਓ ਇੰਟਰਵਿਊ ਸੁਣੋ..

ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਰਾਮ ਐਸ ਬੀ ਐਸ ਸਾਊਥ ਏਸ਼ੀਅਨ 'ਤੇ ਸੁਣੋ।

ਸਾਨੂੰ ਤੇ ਉੱਤੇ ਵੀ ਫਾਲੋ ਕਰੋ।

Share