ਸਾਰਾਹ ਗਾਰਡੀਨਰ ਤਿੰਨ ਬੱਚਿਆਂ ਦੀ ਮਾਂ ਹੈ, ਜਿਨ੍ਹਾਂ ਵਿੱਚ ਇੱਕ ਬੇਟਾ ਹੈ ਜੋ ਹੁਣੇ ਸੱਤ ਸਾਲ ਦਾ ਹੋ ਗਿਆ ਹੈ, ਸਾਢੇ ਚਾਰ ਸਾਲ ਦੀ ਬੇਟੀ ਅਤੇ ਇੱਕ ਨੌਂ ਹਫਤਿਆਂ ਦਾ ਬੱਚਾ ਹੈ।
ਸ਼੍ਰੀਮਤੀ ਗਾਰਡੀਨਰ, ਜੋ ਕਿ ਇੱਕ ਕਾਰੋਬਾਰੀ ਹੈ, ਨੇ ਪਿਛਲੇ ਛੇ ਸਾਲਾਂ ਵਿੱਚ ਸਿਰਫ ਆਪਣੇ ਦੂਜੇ ਅਤੇ ਤੀਜੇ ਬੱਚੇ ਦੇ ਪੈਦਾ ਹੋਣ ਸਮੇਂ ਅੱਠ ਹਫਤਿਆਂ ਦੇ ਬ੍ਰੇਕ ਨਾਲ ਬਾਕੀ ਪੂਰਾ ਸਮਾਂ ਕੰਮ ਕੀਤਾ ਹੈ ।
ਉਹ ਕਹਿੰਦੀ ਹੈ ਕਿ ਇਹ ਸਿਰਫ ਚਾਈਲਡ ਕੇਅਰ ਸੇਵਾਵਾਂ ਦੀ ਇੱਕ ਸ਼੍ਰੇਣੀ ਦੇ ਕਾਰਨ ਇਹ ਸੰਭਵ ਹੋ ਸਕਿਆ ਜਿਸਨੇ ਉਸਨੂੰ ਲਚਕਦਾਰ ਘੰਟੇ ਕੰਮ ਕਰਨ ਦੀ ਆਜ਼ਾਦੀ ਦਿੱਤੀ।
ਸਿੱਖਿਆ, ਹੁਨਰ ਅਤੇ ਰੁਜ਼ਗਾਰ ਵਿਭਾਗ ਦੇ ਅਰਲੀ ਚਾਈਲਡਹੁੱਡ ਐਂਡ ਚਾਈਲਡ ਕੇਅਰ ਗਰੁੱਪ ਦੇ ਉਪ ਸਕੱਤਰ ਡਾ ਰੋਸ ਬੈਕਸਟਰ ਦਾ ਕਹਿਣਾ ਹੈ ਕਿ ਆਸਟ੍ਰੇਲੀਆ ਵਿੱਚ ਚਾਈਲਡ ਕੇਅਰ ਦੇ ਕਈ ਵਿਕਲਪ ਹਨ ਜਿਨ੍ਹਾਂ ਬਾਰੇ ਮਾਪੇ ਚੋਣ ਕਰ ਸਕਦੇ ਹਨ।
ਚਾਈਲਡ ਕੇਅਰ ਸੈਂਟਰ, ਜਿਨ੍ਹਾਂ ਨੂੰ 'ਸੈਂਟਰ ਬੇਸਡ ਡੇ ਕੇਅਰ' ਵੀ ਕਿਹਾ ਜਾਂਦਾ ਹੈ, ਅਜਿਹੇ ਵਿਕਲਪਾਂ ਵਿੱਚੋਂ ਇੱਕ ਹੈ।
ਇਕ ਹੋਰ ਵਿਕਲਪ 'ਫੈਮਿਲੀ ਡੇ ਕੇਅਰ' ਹੈ।

Source: Naomi Shi/Pexels
ਇੱਕ ਵਿਕਲਪ ਸਕੂਲ ਟਾਈਮ ਤੋਂ ਵੱਖਰੇ ਘੰਟਿਆਂ ਲਈ ਬੱਚਿਆਂ ਦੀ ਦੇਖਭਾਲ ਵੀ ਹੈ, ਜੋ ਕਿ ਕਿਸੇ ਬੱਚੇ ਲਈ ਸਕੂਲ ਤੋਂ ਪਹਿਲਾਂ ਜਾਂ ਬਾਅਦ ਵਿੱਚ ਦੇਖਭਾਲ ਦੀ ਲੋੜ ਨੂੰ ਪੂਰਾ ਕਰਦੀ ਹੈ, ਇਹ ਆਮ ਤੌਰ 'ਤੇ ਸਵੇਰੇ 6.30 ਵਜੇ ਤੋਂ ਸਵੇਰੇ 9 ਵਜੇ, ਫਿਰ ਦੁਪਹਿਰ 3 ਵਜੇ ਤੋਂ ਸ਼ਾਮ 6 ਵਜੇ ਤੱਕ ਅਤੇ ਸਕੂਲ ਦੀਆਂ ਛੁੱਟੀਆਂ ਦੇ ਦੌਰਾਨ ਲਈ ਜਾ ਸਕਦੀ ਹੈ।
ਉਨ੍ਹਾਂ ਖੇਤਰਾਂ ਵਿੱਚ ਜਿੱਥੇ ਬੱਚਿਆਂ ਦੀ ਦੇਖਭਾਲ ਦੇ ਇਹ ਵਿਕਲਪ ਉਪਲਬਧ ਨਹੀਂ ਹਨ, ਉੱਥੇ ਘਰਾਂ ਵਿੱਚ ਦੇਖਭਾਲ ਦੇ ਵਿਕਲਪ ਦੀ ਚੋਣ ਕਿੱਤੀ ਜਾ ਸਕਦੀ ਹੈ, ਜਿੱਥੇ ਕਿ ਅਧਿਆਪਕ ਬੱਚੇ ਦੇ ਪਰਿਵਾਰਕ ਘਰ ਵਿੱਚ ਦੇਖਭਾਲ ਪ੍ਰਦਾਨ ਕਰਦਾ ਹੈ।
ਇਨ-ਹੋਮ ਕੇਅਰ ਉਨ੍ਹਾਂ ਪਰਿਵਾਰਾਂ ਲਈ ਅਨੁਕੂਲ ਵਿਕਲਪ ਹੈ ਜੋ ਭੂਗੋਲਿਕ ਤੌਰ 'ਤੇ ਦੂਜੇ ਦੇ ਚਾਈਲਡਕੇਅਰ ਕੇਂਦਰਾਂ ਤੋਂ ਦੂਰ ਹਨ, ਜੋ ਗੈਰ-ਮਿਆਰੀ ਜਾਂ ਵੱਖੋ-ਵੱਖਰੇ ਘੰਟੇ ਕੰਮ ਕਰਦੇ ਹਨ ਜਾਂ ਚੁਣੌਤੀਪੂਰਨ ਜਾਂ ਗੁੰਝਲਦਾਰ ਜ਼ਰੂਰਤਾਂ ਰੱਖਦੇ ਹਨ।
ਡਾ ਬੈਕਸਟਰ ਕਹਿੰਦੇ ਹਨ ਕਿ ਦੇਖਭਾਲ ਦਾ ਪੰਜਵਾਂ ਵਿਕਲਪ 'ਪ੍ਰੀਸਕੂਲ' ਹੈ।
ਡਾ ਬੈਕਸਟਰ ਦੇ ਅਨੁਸਾਰ, ਪ੍ਰੀਸਕੂਲ ਨੂੰ ਛੱਡ ਕੇ ਬਾਕੀ ਸਾਰੀਆਂ ਸੈਟਿੰਗਾਂ ਵਿੱਚ, ਦੇਖਭਾਲ ਪ੍ਰਾਪਤ ਕਰਨਾ ਸ਼ੁਰੂ ਕਰਨ ਅਤੇ ਬੰਦ ਕਰਨ ਲਈ ਇੱਕ ਬੱਚੇ ਦੀ ਉਮਰ ਅਸਲ ਵਿੱਚ ਹਰੇਕ ਪਰਿਵਾਰ ਦੀ ਸਥਿਤੀ ਅਤੇ ਵਿਅਕਤੀਗਤ ਜ਼ਰੂਰਤਾਂ ਤੇ ਨਿਰਭਰ ਕਰਦੀ ਹੈ।
ਸ਼੍ਰੀਮਤੀ ਗਾਰਡੀਨਰ ਕਹਿੰਦੀ ਹੈ ਕਿ ਜਦੋਂ ਉਸਦੇ ਬੱਚੇ ਛੋਟੇ ਸਨ ਤਾਂ ਉਨ੍ਹਾਂ ਲਈ ਪਰਿਵਾਰਕ ਡੇਅਕੇਅਰ ਦੇ ਵਿਕਲਪ ਬਹੁਤ ਵਧੀਆ ਸਾਬਿਤ ਹੋਇਆ।
ਜਦੋਂ ਉਸਦੇ ਦੋ ਵੱਡੇ ਬੱਚੇ ਦੋ ਸਾਲ ਦੇ ਹੋ ਗਏ, ਉਹ ਇੱਕ ਲੰਮੇ ਡੇ -ਕੇਅਰ ਸੈਂਟਰ ਵਿੱਚ ਜਾਣ ਲੱਗੇ, ਅਤੇ ਜਦੋਂ ਉਹ ਸਾਢੇ ਤਿੰਨ ਸਾਲ ਦੇ ਹੋ ਗਏ, ਉਨ੍ਹਾਂ ਨੇ ਹਫ਼ਤੇ ਵਿੱਚ ਤਿੰਨ ਦਿਨ ਇੱਕ ਪ੍ਰੀਸਕੂਲ ਜਾਣ ਲਈ ਡੇ -ਕੇਅਰ ਸੈਂਟਰ ਜਾਣਾ ਘਟਾ ਦਿੱਤਾ।
ਸ਼੍ਰੀਮਤੀ ਗਾਰਡੀਨਰ ਕਹਿੰਦੀ ਹੈ ਕਿ ਉਸਦੇ ਬੱਚਿਆਂ ਦੇ ਸਕੂਲ ਸ਼ੁਰੂ ਕਰਨ ਤੋਂ ਇੱਕ ਸਾਲ ਪਹਿਲਾਂ ਇੱਕ ਪ੍ਰੀਸਕੂਲ ਵਿੱਚ ਦਾਖਲ ਹੋਣ ਨਾਲ ਉਨ੍ਹਾਂ ਨੂੰ ਸਕੂਲ ਲਈ ਤਿਆਰ ਹੋਣ ਵਿੱਚ ਕਾਫੀ ਸਹਾਇਤਾ ਕੀਤੀ।

Source: Pixabay
ਕੇਯੂ ਆਸਟ੍ਰੇਲੀਆ ਦੇ ਆਲੇ ਦੁਆਲੇ 150 ਕੇਂਦਰਾਂ ਦੇ ਨਾਲ ਪ੍ਰੀਸਕੂਲ, ਚਾਈਲਡ ਕੇਅਰ ਅਤੇ ਮੁਢਲੀ ਸਿੱਖਿਆ ਸੇਵਾਵਾਂ ਦਾ ਇੱਕ ਗੈਰ-ਮੁਨਾਫਾ ਪ੍ਰਦਾਤਾ ਹੈ।
ਡਾ. ਬੈਕਸਟਰ ਕਹਿੰਦੇ ਹਨ ਕਿ ਆਸਟ੍ਰੇਲੀਆ ਵਿੱਚ ਕਿਸੇ ਵੀ ਬੱਚੇ ਨੂੰ ਇੱਕੋ ਜੇਹਾ ਪਾਠਕ੍ਰਮ ਸਿਖਾਇਆ ਜਾਣਾ ਚਾਹੀਦਾ ਹੈ, ਫਿਰ ਭਾਵੇਂ ਉਹ ਆਪਣਾ ਪ੍ਰੀਸਕੂਲ ਸਾਲ ਡੇਕੇਅਰ ਸੈਂਟਰ ਵਿੱਚ ਕਰ ਰਿਹਾ ਹੋਵੇ ਜਾਂ ਕਿਸੇ ਕਿੰਡਰਗਾਰਟਨ ਵਿੱਚ।
ਸ਼੍ਰੀਮਤੀ ਗਾਰਡੀਨਰ ਅਨੁਸਾਰ, ਉਨ੍ਹਾਂ ਲਈ ਪ੍ਰੀਸਕੂਲ ਡੇਕੇਅਰ ਸੈਂਟਰ ਨਾਲੋਂ ਬਹੁਤ ਸਸਤਾ ਵਿਕਲਪ ਰਿਹਾ।
ਡਾ. ਬੈਕਸਟਰ ਦਾ ਕਹਿਣਾ ਹੈ ਕਿ ਬੱਚਿਆਂ ਦੀ ਦੇਖਭਾਲ ਕੇਂਦਰਾਂ ਵੱਲੋਂ ਵਧੇਰੇ ਫੀਸ ਲੈਣ ਦੇ ਬਹੁਤ ਸਾਰੇ ਕਾਰਨ ਹਨ।
ਡਾ. ਬੈਕਸਟਰ ਦਾ ਕਹਿਣਾ ਹੈ ਕਿ ਕੇਂਦਰ-ਅਧਾਰਤ ਡੇ-ਕੇਅਰ, ਸਕੂਲ ਦੇ ਸਮੇਂ ਤੋਂ ਵੱਖਰੇ ਘੰਟਿਆਂ ਦੀ ਦੇਖਭਾਲ, ਪਰਿਵਾਰਕ ਦੇਖ-ਰੇਖ, ਘਰ ਦੀ ਦੇਖਭਾਲ ਅਤੇ ਪ੍ਰੀਸਕੂਲਸ ਵਿੱਚ ਸਾਰੇ ਰਾਸ਼ਟਰਮੰਡਲ ਸਰਕਾਰ ਤੋਂ ਫੰਡ ਪ੍ਰਾਪਤ ਕਰਦੇ ਹਨ।
ਉਹ ਕਹਿੰਦੇ ਹਨ ਕਿ ਆਮ ਤੌਰ ਤੇ ਰਾਸ਼ਟਰਮੰਡਲ ਸਰਕਾਰ ਜੋ ਸਮਰਥਨ ਦਿੰਦੀ ਹੈ ਉਹ ਉਨ੍ਹਾਂ ਲੋਕਾਂ ਲਈ ਵਧੇਰੇ ਹੈ ਜਿਨਾ ਦੀ ਕਮਾਈ ਘੱਟ ਹੁੰਦੀ ਹੈ।
ਕਾਮਨਵੈਲਥ ਸਰਕਾਰ ਸਿਰਫ ਉਹ ਸਬਸਿਡੀ ਦਿੰਦੀ ਹੈ ਜਿੱਥੇ ਪਰਿਵਾਰ ਗਤੀਵਿਧੀਆਂ ਦੇ ਟੈਸਟ ਨੂੰ ਸੰਤੁਸ਼ਟ ਕਰ ਰਿਹਾ ਹੋਵੇ, ਜਿਸ ਵਿੱਚ ਕੰਮ, ਸਿਖਲਾਈ, ਅਧਿਐਨ ਅਤੇ ਸਵੈ -ਇੱਛੁਕਤਾ ਜਾਂ ਹੋਰ ਗਤੀਵਿਧੀਆਂ ਸ਼ਾਮਲ ਹਨ।
ਜੇਕਰ ਤੁਸੀਂ ਆਪਣੇ ਬੱਚੇ ਦਾ ਨਾਮ ਜਲਦੀ ਤੋਂ ਜਲਦੀ ਉਡੀਕ ਸੂਚੀ ਵਿੱਚ ਪਾਉਂਦੇ ਹੋ ਤਾਂ ਇਹ ਸਭ ਤੋਂ ਵਧੀਆ ਰਹਿੰਦਾ ਹੈ, ਕਿਉਂਕਿ ਕੁਝ ਕੇਂਦਰਾਂ ਅਤੇ ਪ੍ਰੀਸਕੂਲਾਂ ਵਿੱਚ ਦੋ ਸਾਲਾਂ ਤਕ ਦੀ ਉਡੀਕ ਸੂਚੀ ਹੋ ਸਕਦੀ ਹੈ।
ਚਾਈਲਡ ਕੇਅਰ ਸਬਸਿਡੀ ਪ੍ਰਾਪਤ ਕਰਨ ਦੇ ਯੋਗ ਹੋਣ ਲਈ, ਇੱਕ ਮਾਤਾ ਜਾਂ ਪਿਤਾ ਜਾਂ ਉਨ੍ਹਾਂ ਦਾ ਸਾਥੀ ਆਸਟ੍ਰੇਲੀਅਨ ਨਾਗਰਿਕ ਜਾਂ ਸਥਾਈ ਨਿਵਾਸੀ ਹੋਣਾ ਚਾਹੀਦਾ ਹੈ ਜਾਂ ਯੋਗ ਵੀਜ਼ੇ 'ਤੇ ਹੋਣਾ ਚਾਹੀਦਾ ਹੈ, ਜਿਵੇਂ ਕਿ ਵਿਸ਼ੇਸ਼ ਸ਼੍ਰੇਣੀ ਦਾ ਵੀਜ਼ਾ ਜਾਂ ਅਸਥਾਈ ਸੁਰੱਖਿਆ ਵੀਜ਼ਾ।
ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ