ਆਸਟ੍ਰੇਲੀਆ ਦੇ ਜੰਗਲੀ ਇਲਾਕਿਆਂ ਦਾ ਜ਼ਿੰਮੇਵਾਰੀ ਨਾਲ ਆਨੰਦ ਕਿਵੇਂ ਮਾਣਿਆ ਜਾ ਸਕਦਾ ਹੈ?

Albany pitcher plant - image Sophie Xiang.jpg

Albany pitcher plant Credit: Sophie Xiang

ਆਸਟ੍ਰੇਲੀਆ ਦਾ ਸੁੰਦਰ ਅਤੇ ਵਿਭਿੰਨ ਲੈਂਡਸਕੇਪ, ਤੱਟ ਤੋਂ ਲੈ ਕੇ ਬਾਹਰੀ ਖੇਤਰ ਤੱਕ ਅਤੇ ਵਿਚਕਾਰ, ਦੇਸੀ ਪੌਦਿਆਂ ਅਤੇ ਜੰਗਲੀ ਜੀਵਾਂ ਦੀ ਇੱਕ ਸ਼ਾਨਦਾਰ ਸ਼੍ਰੇਣੀ ਦਾ ਘਰ ਹੈ। ਆਸਟ੍ਰੇਲੀਆਈ ਜੰਗਲ ਵਿੱਚ ਘੁੰਮਣ ਜਾਣ ਦੀ ਯੋਜਨਾ ਬਣਾਉਣ ਵੇਲੇ ਖੇਤਰ ਦੇ ਕੁਦਰਤੀ ਅਤੇ ਸਭਿਆਚਾਰਕ ਮੁੱਲਾਂ ਦਾ ਧਿਆਨ ਰੱਖਣਾ ਅਤੇ ਸਤਿਕਾਰ ਕਰਨਾ ਮਹੱਤਵਪੂਰਨ ਹੈ।


Key Points
  • ਆਪਣੀ ਫੇਰੀ ਦੀ ਯੋਜਨਾ ਬਣਾਉਣਾ ਅਤੇ ਸੁਰੱਖਿਅਤ ਢੰਗ ਨਾਲ ਯਾਤਰਾ ਕਰਨਾ ਮਹੱਤਵਪੂਰਨ ਹੈ, ਜਿਸ ਵਿੱਚ ਮੌਸਮ ਅਤੇ ਜੰਗਲਾਂ ਦੀ ਅੱਗ ਸੰਬੰਧੀ ਸਲਾਹ ਦੀ ਜਾਂਚ ਕਰਨਾ ਸ਼ਾਮਲ ਹੈ।
  • ਨਿਰਧਾਰਤ ਰਸਤਿਆਂ ਅਤੇ ਸੜਕਾਂ 'ਤੇ ਰਹੋ, ਤਾਂ ਜੋ ਤੁਸੀਂ ਪੌਦਿਆਂ ਜਾਂ ਵਾਤਾਵਰਣ ਨੂੰ ਨੁਕਸਾਨ ਨਾ ਪਹੁੰਚਾਓ।
  • ਜੰਗਲੀ ਫੁੱਲ ਨਾ ਤੋੜੋ ਅਤੇ ਨਾ ਹੀ ਕੋਈ ਪੌਦਾ ਜਾਂ ਜੰਗਲੀ ਜੀਵ ਹਟਾਓ, ਆਪਣੇ ਨਾਲ ਸਿਰਫ ਯਾਦਾਂ ਹੀ ਲੈ ਜਾਓ।
ਜਦੋਂ ਤੁਸੀਂ ਆਸਟ੍ਰੇਲੀਆ ਭਰ ਦੇ ਰਾਸ਼ਟਰੀ ਪਾਰਕਾਂ ਅਤੇ ਹੋਰ ਜੰਗਲੀ ਖੇਤਰਾਂ ਦਾ ਦੌਰਾ ਕਰਦੇ ਹੋ, ਤਾਂ ਤੁਸੀਂ ਇਥੇ ਵਿਭਿੰਨ ਪੌਦਿਆਂ, ਜੰਗਲੀ ਜੀਵਾਂ ਅਤੇ ਖ਼ੂਬਸੂਰਤ ਲੈਂਡਸਕੇਪਾਂ ਦਾ ਅਨੰਦ ਮਾਣ ਸਕਦੇ ਹੋ।

ਚਾਹੇ ਤੁਸੀਂ ਪਹਿਲੀ ਵਾਰ ਜੰਗਲੀ ਫੁੱਲਾਂ ਨੂੰ ਦੇਖ ਰਹੇ ਹੋ ਜਾਂ ਬਾਹਰੀ ਇਲਾਕੇਆਂ ਦੀ ਪੜਚੋਲ ਕਰਨ ਵਾਲੇ ਇੱਕ ਤਜਰਬੇਕਾਰ ਯਾਤਰੀ ਹੋ, ਤੁਹਾਡਾ ਨਿਯਮਾਂ ਦੀ ਪਾਲਣਾ ਕਰਨ ਵਾਲੇ ਸਤਿਕਾਰਯੋਗ ਸੈਲਾਨੀ ਹੋਣਾ, ਇਹ ਯਕੀਨੀ ਬਣਾਉਂਦਾ ਹੈ ਕਿ ਆਸਟ੍ਰੇਲੀਆ ਦੇ ਕੀਮਤੀ ਮੂਲ ਪੌਦਿਆਂ ਅਤੇ ਜਾਨਵਰਾਂ ਦਾ ਹਰ ਕੋਈ ਆਨੰਦ ਲੈ ਸਕਦਾ ਹੈ।

ਟੈਰੀ ਡਨਹੈਮ ਪੱਛਮੀ ਆਸਟ੍ਰੇਲੀਆ ਦੇ ਦੱਖਣ-ਪੱਛਮ ਵਿਚ ਅਲਬਾਨੀ ਤੋਂ ਇੱਕ ਨਾਗਰਿਕ ਵਿਗਿਆਨੀ ਅਤੇ ਮੂਲ ਆਰਕਿਡ ਖੋਜਕਰਤਾ ਹਨ - ਇੱਕ ਅਜਿਹਾ ਖੇਤਰ ਜਿਥੇ ਖੋਜ ਕਰਨ ਉਨ੍ਹਾਂ ਨੂੰ ਬਚਪਨ ਤੋਂ ਹੀ ਪਸੰਦ ਹੈ।

ਉਹਨਾਂ ਦਾ ਕਹਿਣਾ ਹੈ ਕਿ ਪੱਛਮੀ ਆਸਟ੍ਰੇਲੀਆ ਵਿੱਚ ਮੌਜੂਦ ਵਿਭਿੰਨ ਅਤੇ ਵੱਖਰੇ ਸਥਾਨਾਂ ਵਿੱਚ, ਸਾਡੀਆਂ ਪੌਦਿਆਂ ਦੀਆਂ ਪ੍ਰਜਾਤੀਆਂ ਦੀ ਵਿਸ਼ਾਲ ਵਿਭਿੰਨਤਾ ਨੂੰ ਦੇਖਣਾ ਹਮੇਸ਼ਾ ਹੈਰਾਨੀਜਨਕ ਹੁੰਦਾ ਹੈ। ਉਹ ਕਹਿੰਦੇ ਹਨ ਕਿ ਸਾਡਾ ਦੱਖਣ-ਪੱਛਮੀ ਖੇਤਰ ਦੁਨੀਆ ਦੇ ਜੈਵ ਵਿਭਿੰਨਤਾ ਦੇ ਪ੍ਰਮੁੱਖ ਸਥਾਨਾਂ ਵਿੱਚੋਂ ਇੱਕ ਹੈ ਅਤੇ ਅਸੀਂ ਸਾਰਾ ਸਾਲ ਜੰਗਲੀ ਫੁੱਲਾਂ ਦਾ ਆਨੰਦ ਲੈਣ ਲਈ ਖੁਸ਼ਕਿਸਮਤ ਹਾਂ।
Bushwalkers on the Ravensthorpe Range - Terry Dunham.jpg
Bushwalkers on the Ravensthorpe Range
ਆਸਟ੍ਰੇਲੀਆਈ ਬੁਸ਼ਲੈਂਡਸ ਵਿੱਚ ਪੌਦਿਆਂ ਅਤੇ ਜਾਨਵਰਾਂ ਦੀਆਂ ਕਈ ਕਿਸਮਾਂ ਦੇ ਘਰ ਹਨ, ਜਿਨ੍ਹਾਂ ਵਿੱਚ ਕੁਝ ਅਜਿਹੀਆਂ ਪ੍ਰਜਾਤੀਆਂ ਵੀ ਸ਼ਾਮਲ ਹਨ, ਜੋ ਅਲੋਪ ਹੋਣ ਦੇ ਖ਼ਤਰੇ ਵਿੱਚ ਹਨ।

ਜੋਨੀ ਕੋਬੀ ਇੱਕ ਯੈਂਕੁਨਜਾਹਜਾਰਾ ਅਤੇ ਅਰੇਨਟੇ ਵਿਅਕਤੀ ਹਨ ਜੋ ਪੱਛਮੀ ਆਸਟ੍ਰੇਲੀਆ ਦੇ ਦੱਖਣ-ਪੱਛਮ  ਵਿੱਚ ਵਾਰਡਾਂਡੀ ਨਿਯੋਂਗਰ ਦੇਸ਼ ਵਿੱਚ ਰਹਿੰਦੇ ਹਨ ਜਿਥੇ ਉਹ ਇੱਕ ਰਾਸ਼ਟਰੀ ਪਾਰਕ ਰੇਂਜਰ ਵਜੋਂ ਕੰਮ ਕਰਦੇ ਹਨ।

ਉਹ ਕਹਿੰਦੇ ਹਨ ਕਿ ਕੁਦਰਤੀ ਖੇਤਰਾਂ ਦਾ ਦੌਰਾ ਕਰਦੇ ਸਮੇਂ ਆਪਣੇ ਵਿਵਹਾਰ ਦਾ ਧਿਆਨ ਰੱਖਣਾ, ਇਹ ਯਕੀਨੀ ਬਣਾਉਣ ਵਿੱਚ ਮਦਦ ਕਰੇਗਾ ਕਿ ਇਹਨਾਂ ਵਿਸ਼ੇਸ਼ ਸਥਾਨਾਂ ਦਾ ਆਨੰਦ ਹੁਣ ਅਤੇ ਭਵਿੱਖ ਵਿੱਚ ਦੂਸਰੇ ਵੀ ਲੈ ਸਕਣ।

ਜੌਨੀ ਇਹ ਵੀ ਕਹਿੰਦੇ ਹਨ ਕਿ ਕਿਸੇ ਖੇਤਰ ਦੇ ਪਰੰਪਰਾਗਤ ਮਾਲਕਾਂ ਅਤੇ ਉਨ੍ਹਾਂ ਦੇ ਇਤਿਹਾਸ ਪ੍ਰਤੀ ਸੱਭਿਆਚਾਰਕ ਤੌਰ 'ਤੇ ਜਾਣੂ ਅਤੇ ਢੁਕਵਾਂ ਹੋਣਾ, ਸੈਲਾਨੀ ਦੀ ਖੇਤਰ ਪ੍ਰਤੀ ਸਮਝ ਨੂੰ ਵਧਾਏਗਾ ਅਤੇ ਸੰਭਾਵੀ ਤੌਰ 'ਤੇ ਉਨ੍ਹਾਂ ਨੂੰ ਉਸ ਖੇਤਰ ਨਾਲ ਜੁੜਨ ਵਿੱਚ ਸਹਾਇਤਾ ਕਰੇਗਾ, ਜਿਸ ਦਾ ਉਹ ਦੌਰਾ ਕਰ ਰਹੇ ਹਨ।
ਮੂਲ ਰੂਪ ਵਿੱਚ ਚੀਨ ਤੋਂ, ਫੋਟੋਗ੍ਰਾਫਰ ਸੋਫੀ ਜ਼ਿਆਂਗ [ਸੀ-ਆਂਗ] ਹੁਣ ਪਰਥ ਵਿੱਚ ਰਹਿੰਦੀ ਹੈ ਅਤੇ ਜੰਗਲੀ ਫੁੱਲਾਂ ਦੀ ਫ਼ੋਨ ਰਾਹੀਂ ਫੋਟੋਗ੍ਰਾਫੀ ਸਿਖਾਉਂਦੀ ਹੈ। ਉਹ ਪੱਛਮੀ ਆਸਟ੍ਰੇਲੀਆਈ ਝਾੜੀਆਂ ਦਾ ਆਨੰਦ ਮਾਣਨ ਵਿੱਚ ਬਹੁਤ ਸਮਾਂ ਬਿਤਾਉਂਦੀ ਹੈ ਅਤੇ ਪੌਦਿਆਂ, ਫੁੱਲਾਂ ਅਤੇ ਕਦੇ-ਕਦੇ ਜੰਗਲੀ ਜੀਵਾਂ ਦੀਆਂ ਤਸਵੀਰਾਂ ਖਿੱਚਦੀ ਹੈ।

ਸੋਫੀ ਦਾ ਮੰਨਣਾ ਹੈ ਕਿ ਤੁਸੀਂ ਵਾਤਾਵਰਣ ਨੂੰ ਨੁਕਸਾਨ ਪਹੁੰਚਾਏ ਬਿਨਾਂ, ਸ਼ਾਨਦਾਰ ਤਸਵੀਰਾਂ ਲੈ ਸਕਦੇ ਹੋ।

Sophie Xiang - image supplied 2.jpg
Originally from China, photographer Sophie Xiang now lives in Perth and teaches wildflower phone photography
ਇੱਕ ਰਾਸ਼ਟਰੀ ਪਾਰਕ ਰੇਂਜਰ ਵਜੋਂ ਆਪਣੀ ਭੂਮਿਕਾ ਵਿੱਚ, ਜੌਨੀ ਕੋਬੀ ਨੇ ਕੁਝ ਸੈਲਾਨੀਆਂ ਦੇ ਵਿਹਾਰ ਦੇ ਕਾਰਣ ਵਾਤਾਵਰਣ 'ਤੇ ਪੈਣ ਵਾਲੇ ਨੁਕਸਾਨਦੇਹ ਪ੍ਰਭਾਵ ਨੂੰ ਸਿੱਧੇ ਤੌਰ ਤੇ ਦੇਖਿਆ ਹੈ।
ਫੋਰ ਵੀਲ ਡ੍ਰਾਈਵ 'ਤੇ ਸਵਾਰ ਲੋਕਾਂ ਦੇ ਸੀਮਾ ਤੋਂ ਬਾਹਰ ਵਾਲੇ ਖੇਤਰਾਂ ਤੱਕ ਪਹੁੰਚਣ ਵਰਗੀਆਂ ਲਾਪਰਵਾਹੀਆਂ ਦੇ ਸਪੱਸ਼ਟ ਪ੍ਰਭਾਵ ਹੁੰਦੇ ਹਨ ਜਿਵੇਂ ਕਿ ਬਨਸਪਤੀ ਨੂੰ ਨੁਕਸਾਨ, ਮਿੱਟੀ ਦਾ ਸੁੰਗੜਨਾ ਅਤੇ ਸੰਭਾਵੀ ਨਦੀਨ ਅਤੇ ਬਿਮਾਰੀਆਂ ਫੈਲਣਾ। ਇੱਕ ਸੰਪੂਰਨ ਫੋਟੋ ਨੂੰ ਪ੍ਰਾਪਤ ਕਰਨ ਲਈ, ਨਿਰਧਾਰਤ ਰਸਤੇ ਤੋਂ ਭਟਕਣ ਵਰਗੀ ਮਾਸੂਮ ਜਾਪਦੀ ਚੀਜ਼, ਅਣਜਾਣੇ ਵਿੱਚ ਸੰਵੇਦਨਸ਼ੀਲ ਅਤੇ ਦੁਰਲੱਭ ਪੌਦਿਆਂ ਨੂੰ ਕੁਚਲਣਾ ਹੋ ਸਕਦੀ ਹੈ।
ਜੌਨੀ ਕੌਬੀ
ਜਿਵੇਂ ਕਿ ਜੌਨੀ ਦੱਸਦੇ ਹਨ, ਆਸਟ੍ਰੇਲੀਆ ਦੇ ਕਿਸੇ ਵੀ ਰਾਸ਼ਟਰੀ ਪਾਰਕ ਜਾਂ ਸੰਭਾਲ ਰਿਜ਼ਰਵ ਵਿੱਚੋਂ ਜੰਗਲੀ ਫੁੱਲਾਂ, ਹੋਰ ਪੌਦਿਆਂ ਅਤੇ ਜਾਨਵਰਾਂ ਨੂੰ ਹਟਾਉਣਾ ਗੈਰ-ਕਾਨੂੰਨੀ ਹੈ।

Queen of Sheba orchid - Image Terry Dunham.jpg
Queen of Sheba orchid. Credit: Picasa
ਟੈਰੀ ਡਨਹੈਮ ਦੱਸਦੇ ਹਨ ਕਿ ਆਸਟ੍ਰੇਲੀਆ ਵਿੱਚ ਤੁਸੀਂ ਕਿਸ ਜਗਾ ਤੇ ਘੁੰਮ ਰਹੇ ਹੋ, ਇਸ 'ਤੇ ਨਿਰਭਰ ਕਰਦੇ ਹੋਏ, ਕੁਝ ਥਾਂਵਾਂ 'ਤੇ ਪੌਦਿਆਂ ਦੀਆਂ ਬਿਮਾਰੀਆਂ ਜਾਂ ਜੈਵਿਕ ਰੋਗਾਣੂ ਯਾਨੀ biological pathogens ਮੌਜੂਦ ਹੋ ਸਕਦੇ ਹਨ, ਅਤੇ ਇਹ ਜੁੱਤੀਆਂ, ਉਪਕਰਣਾਂ ਜਾਂ ਵਾਹਨਾਂ 'ਤੇ ਫੈਲ ਸਕਦੇ ਹਨ।

ਵਾਤਾਵਰਣ ਦਾ ਸਤਿਕਾਰ ਕਰਨ ਨਾਲ ਇਹ ਯਕੀਨੀ ਬਣਾਉਣ ਵਿੱਚ ਮਦਦ ਮਿਲੇਗੀ ਕਿ ਆਸਟ੍ਰੇਲੀਆ ਦੀ ਸੁੰਦਰ ਬਨਸਪਤੀ ਅਤੇ ਜੀਵ-ਜੰਤੂ ਸੁਰੱਖਿਅਤ ਹਨ ਅਤੇ ਹਰ ਕਿਸੇ ਲਈ ਆਨੰਦ ਲੈਣ ਲਈ ਉਪਲੱਬਧ ਹਨ।

ਟੈਰੀ ਕਹਿੰਦੇ ਹਨ ਕਿ ਸਾਡੇ ਪੌਦੇ, ਭਵਿੱਖ ਵਿੱਚ ਵਾਤਾਵਰਣ ਕਾਰਣ ਹੋਣ ਵਾਲੇ ਵੱਡੇ ਖ਼ਤਰਿਆਂ ਦਾ ਸਾਹਮਣਾ ਕਰਨਗੇ, ਇਸ ਲਈ ਸਾਨੂੰ ਇਹ ਯਕੀਨੀ ਬਣਾਉਣ ਦੀ ਜ਼ਰੂਰਤ ਹੈ ਕਿ ਸਾਡੀ ਬਨਸਪਤੀ ਨੂੰ ਬਚਾਉਣ ਲਈ ਸਭ ਕੁਝ ਕੀਤਾ ਜਾਵੇ, ਭਾਵੇਂ ਉਹ ਕਿੰਨਾ ਵੀ ਛੋਟਾ ਕਿਉਂ ਨਾ ਹੋਵੇ।

Jonnie Cobby
Jonnie Cobby, National Park Ranger.
ਰਾਸ਼ਟਰੀ ਪਾਰਕਾਂ ਅਤੇ ਹੋਰ ਸੈਰ-ਸਪਾਟਾ ਖੇਤਰਾਂ ਲਈ ਸੈਲਾਨੀ ਜਾਣਕਾਰੀ ਔਨਲਾਈਨ ਆਸਾਨੀ ਨਾਲ ਉਪਲੱਬਧ ਹੈ।

ਜੌਨੀ ਦਾ ਕਹਿਣਾ ਹੈ ਕਿ ਆਸਟ੍ਰੇਲੀਆਈ ਦੇ ਇਹਨਾਂ ਇਲਾਕਿਆਂ ਵਿੱਚ ਘੁੰਮਣ-ਫਿਰਨ ਤੋਂ ਪਹਿਲਾਂ, ਸੁਰੱਖਿਅਤ ਰਹਿਣ ਲਈ ਆਪਣੀ ਫੇਰੀ ਦੀ ਯੋਜਨਾ ਬਣਾਉਣਾ ਮਹੱਤਵਪੂਰਨ ਹੈ - ਜਿਸ ਵਿੱਚ ਮੌਸਮੀ ਸੜਕਾਂ ਦੇ ਬੰਦ ਹੋਣ ਅਤੇ ਝਾੜੀਆਂ ਦੀ ਅੱਗ ਦੀਆਂ ਚੇਤਾਵਨੀਆਂ ਵਰਗੀਆਂ ਐਮਰਜੈਂਸੀ ਜਾਣਕਾਰੀਆਂ ਦਾ ਧਿਆਨ ਰੱਖਣਾ ਸ਼ਾਮਲ ਹੈ।

ਰੇਂਜਰ ਜੌਨੀ ਕੋਲ ਜੰਗਲੀ ਇਲਾਕਿਆਂ ਦਾ ਦੌਰਾ ਕਰਨ ਵਾਲਿਆਂ ਲਈ ਇਕ ਬੇਹਦ ਖਾਸ ਸਲਾਹ ਹੈ ਕਿ ਫੋਟੋਆਂ ਤੋਂ ਇਲਾਵਾ ਕੁਝ ਨਾ ਲਓ, ਪੈਰਾਂ ਦੇ ਨਿਸ਼ਾਨਾਂ ਤੋਂ ਇਲਾਵਾ ਕੁਝ ਨਾ ਛੱਡੋ।


ਆਸਟ੍ਰੇਲੀਆ ਦੇ ਆਲੇ-ਦੁਆਲੇ ਦੇ ਰਾਸ਼ਟਰੀ ਪਾਰਕਾਂ ਦਾ ਦੌਰਾ ਕਰਨ ਬਾਰੇ ਹੋਰ ਜਾਣਕਾਰੀਆਂ ਤੁਸੀਂ ਇਥੋਂ ਹਾਸਿਲ ਕਰ ਸਕਦੇ ਹੋ:

ਆਸਟ੍ਰੇਲੀਆ ਵਿੱਚ ਆਪਣੀ ਨਵੀਂ ਜ਼ਿੰਦਗੀ ਵਿੱਚ ਸੈਟਲ ਹੋਣ ਬਾਰੇ ਹੋਰ ਕੀਮਤੀ ਜਾਣਕਾਰੀ ਅਤੇ ਸੁਝਾਵਾਂ ਲਈ ਆਸਟ੍ਰੇਲੀਆ ਐਕਸਪਲੇਂਡ ਪੋਡਕਾਸਟ ਨੂੰ ਸਬਸਕ੍ਰਾਈਬ ਕਰੋ ਜਾਂ ਫਾਲੋ ਕਰੋ।


ਕੀ ਤੁਹਾਡੇ ਕੋਈ ਸਵਾਲ ਜਾਂ ਵਿਸ਼ੇ ਦੇ ਵਿਚਾਰ ਹਨ? ਸਾਨੂੰ [email protected] 'ਤੇ ਈਮੇਲ ਭੇਜੋ।


Share

Recommended for you