ਕਲਾ ਅਤੇ ਕਹਾਣੀਆਂ: ਪਾਕਿਸਤਾਨ ਦੀ ਮਸ਼ਹੂਰ ਫ਼ਨਕਾਰ ਬੀਬੀ ਰੇਸ਼ਮਾ ਦੀ ਗਾਇਕਾ ਤੋਂ 'ਬੁਲਬੁਲ-ਏ-ਸਿਹਰਾ' ਤੱਕ ਦੀ ਕਹਾਣੀ

bibi reshma.jpg

ਭਾਰਤ ਅਤੇ ਪਾਕਿਸਤਾਨ ਦੋਵਾਂ ਵਿੱਚ ਮਿਲੀ ਪ੍ਰਸਿੱਧੀ ਕਾਰਨ, ਬੀਬੀ ਰੇਸ਼ਮਾ ਨੂੰ 'ਬੁਲਬੁਲ-ਏ-ਸਿਹਰਾ' ਕਿਹਾ ਜਾਂਦਾ ਸੀ।

ਪਾਕਿਸਤਾਨ ਦੀ ਮਸ਼ਹੂਰ ਫ਼ਨਕਾਰ ਬੀਬੀ ਰੇਸ਼ਮਾ ਦਾ ਜਨਮ ਭਾਰਤ ਦੇ ਰਾਜਸਥਾਨ ਵਿੱਚ ਇੱਕ ਖਾਨਾਬਦੋਸ਼ ਪਰਿਵਾਰ ਵਿੱਚ ਹੋਇਆ ਸੀ। ਵੰਡ ਵੇਲੇ ਉਨ੍ਹਾਂ ਦਾ ਕਬੀਲਾ ਕਰਾਚੀ ਜਾ ਵੱਸਿਆ ਸੀ ਅਤੇ ਉਨ੍ਹਾਂ ਨੇ ਪਾਕਿਸਤਾਨ ਦੀ ਲਾਲ ਸ਼ਾਹਬਾਜ਼ ਕਲੰਦਰ ਦੀ ਦਰਗਾਹ ਉੱਤੇ ਗਾਣਾ ਸ਼ੁਰੂ ਕਰ ਦਿੱਤਾ ਸੀ। ਅਜੋਕੇ ਸਮੇਂ ਵਿੱਚ ਉਨ੍ਹਾਂ ਦੀ ਗਾਇਕੀ ਭਾਰਤ ਅਤੇ ਪਾਕਿਸਤਾਨ ਵਿੱਚ ਬੜੇ ਫ਼ਖਰ ਨਾਲ ਸੁਣੀ ਜਾਂਦੀ ਹੈ। ਬੀਬੀ ਰੇਸ਼ਮਾਂ ਦੇ ਕੁਝ ਗੀਤ ਜਿਵੇਂ 'ਲਾਲ ਮੇਰੀ ਪੱਤ ਰੱਖਿਓ ਝੂਲੇ ਲਾਲਨ', 'ਦਮਾ ਦਮ ਮਸਤ ਕਲੰਦਰ' ਆਦਿ ਨੂੰ ਦੋਹਾਂ ਦੇਸ਼ਾਂ ਵਿੱਚ ਹੀ ਬੜਾ ਪਿਆਰ ਮਿਲਦਾ ਹੈ। ਉਨ੍ਹਾਂ ਦੀ ਬੁਲੰਦ ਗਾਇਕੀ ਕਾਰਨ ਉਹਨਾਂ ਨੂੰ ਬੁਲਬੁਲ-ਏ-ਸਿਹਰਾ ਦੇ ਖਿਤਾਬ ਨਾਲ ਵੀ ਜਾਣਿਆ ਜਾਂਦਾ ਸੀ। ਸੁਣੋ ਬੀਬੀ ਰੇਸ਼ਮਾ ਦਾ ਸਫ਼ਰ ਸਾਡੀ ਸਹਿਯੋਗੀ ਸਾਦੀਆ ਰਫ਼ੀਕ ਦੀ ਇਸ ਖ਼ਾਸ ਪੇਸ਼ਕਾਰੀ ਵਿੱਚ...


Podcast Collection: ਸਾਡੇ ਸਾਰੇ ਪੌਡਕਾਸਟ ਰਾਹੀਂ ਸੁਣੇ ਜਾ ਸਕਦੇ ਹਨ।

ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ,ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ , ਅਤੇ 'ਤੇ ਫਾਲੋ ਕਰੋ।


Share

Recommended for you