ਪਾਕਿਸਤਾਨ ਡਾਇਰੀ : ਲਹਿੰਦੇ ਪੰਜਾਬ ਵਿੱਚ ਪ੍ਰਬੰਧਕੀ ਫੇਰਬਦਲ, ਜ਼ਿਲ੍ਹਿਆਂ ਤੇ ਤਹਿਸੀਲਾਂ ਦੀ ਗਿਣਤੀ 'ਚ ਵਾਧਾ

PAKISTAN IMRAN KHAN ARREST

Pakistan Punjab Police Credit: SHAHZAIB AKBER/EPA

ਲਹਿੰਦੇ ਪੰਜਾਬ ਨੂੰ ਪ੍ਰਬੰਧਾਂ ਦੇ ਪੱਖ ਤੋਂ ਇੱਕ ਵਾਰ ਫਿਰ ਵੰਡ ਦਿੱਤਾ ਗਿਆ ਹੈ। ਇਸ ਸਬੰਧੀ ਸਰਕਾਰੀ ਨੋਟੀਫਿਕੇਸ਼ਨ ਵੀ ਹੋ ਚੁੱਕਾ ਹੈ, ਜਿਸ ਤੋਂ ਬਾਅਦ ਹੁਣ ਪੰਜਾਬ ਵਿੱਚ ਜ਼ਿਲ੍ਹਿਆਂ ਦੀ ਗਿਣਤੀ 36 ਤੋਂ ਵੱਧ ਕੇ 41 ਹੋ ਗਈ ਹੈ। ਡਵੀਜ਼ਨਾਂ 9 ਦੀ ਬਜਾਏ ਹੁਣ 10 ਹੋ ਗਈਆਂ ਹਨ ਤੇ ਤਹਿਸੀਲਾਂ ਦੀ ਗਿਣਤੀ ਵੀ ਵੱਧ ਗਈ ਹੈ। ਇਸ ਨੋਟੀਫਿਕੇਸ਼ਨ ਤਹਿਤ ਗੁਜਰਾਤ ਸ਼ਹਿਰ ਨੂੰ ਡਿਵੀਜ਼ਨ ਅਤੇ ਮੈਟਰੋਪੋਲੀਟਨ ਦਾ ਦਰਜਾ ਦੇ ਦਿੱਤਾ ਗਿਆ ਹੈ। ਸਾਰੀਆਂ 10 ਡਿਵੀਜ਼ਨਾਂ ਦੇ ਨਾਮ ਇਸ ਪ੍ਰਕਾਰ ਹਨ ਲਾਹੌਰ, ਰਾਵਲਪਿੰਡੀ, ਗੁਜਰਾਤ, ਗੁਜਰਾਂਵਾਲਾ, ਫੈਸਲਾਬਾਦ, ਸਰਗੋਧਾ, ਮੁਲਤਾਨ, ਸਾਹੀਵਾਲ, ਡੇਰਾ ਗਾਜ਼ੀ ਖਾਨ, ਅਤੇ ਬਹਾਵਲਪੁਰ। ਇਸ ਨਵੇਂ ਨੋਟੀਫਿਕੇਸ਼ਨ ਵਿਚ ਰਾਵਲਪਿੰਡੀ ਦੀ ਤਹਿਸੀਲ ਮਰੀ ਅਤੇ ਅਟਕ ਸ਼ਹਿਰ ਦੇ ਇਲਾਕੇ ਤਲਾਗੰਗ ਨੂੰ ਨਵੇਂ ਜ਼ਿਲ੍ਹਿਆਂ ਦਾ ਦਰਜਾ ਦਿੱਤਾ ਗਿਆ ਹੈ। ਹੋਰ ਵੇਰਵੇ ਲਈ ਸੁਣੋ ਇਹ ਰਿਪੋਰਟ....


ਸਾਡੇ ਸਾਰੇ ਪੌਡਕਾਸਟ ਰਾਹੀਂ ਸੁਣੇ ਜਾ ਸਕਦੇ ਹਨ। 

ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ,ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ , ਅਤੇ 'ਤੇ ਫਾਲੋ ਕਰੋ।

Share

Recommended for you